ਸਮਰਾਲਾ, 22 ਜੁਲਾਈ (ਇੰਦਰਜੀਤ ਸਿੰਘ ਕੰਗ) – ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਬਲਾਕ ਸਮਰਾਲਾ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਮਾਨੂੰਨਗਰ ਵਲੋਂ 75ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਸਕਿੱਟ, ਕੋਰਿਓਗ੍ਰਾਫ਼ੀ ਅਤੇ ਕੋਲਾਜ਼ ਮੇਕਿੰਗ ਦੇ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮਾਨੂੰਨਗਰ (ਸਮਰਾਲਾ) ਦੇ ਵਿਦਿਆਰਥੀਆਂ ਦੀ ਬੱਲੇ ਬੱਲੇ ਰਹੀ।ਸਕੂਲ ਦੇ ਮੁੱਖ ਅਧਿਆਪਕ ਜੈਦੀਪ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਕਿਰਤਦੀਪ ਕੌਰ ਨੇ ਕੋਲਾਜ਼ ਮੇਕਿੰਗ ਵਿੱਚ ਬਲਾਕ ਪੱਧਰ ਅਤੇ ਤਹਿਸੀਲ ਪੱਧਰ ’ਤੇ ਪਹਿਲਾ ਸਥਾਨ ਪ੍ਰਾਪਤ ਕੀਤਾ।ਕੋਰਿਓਗ੍ਰਾਫ਼ੀ ਵਿੱਚ ਸਕੂਲ ਦੀ ਟੀਮ ਨੇ ਬਲਕਾ ਪੱਧਰ ’ਤੇ ਦੂਜਾ ਅਤੇ ਸਕਿੱਟ ਮੁਕਾਬਲੇ ਵਿੱਚ ਬਲਾਕ ਪੱਧਰ ’ਤੇ ਪਹਿਲਾ ਸਥਾਨ ਪ੍ਰਾਪਤ ਕੀਤਾ।ਜੇਤੂ ਵਿਦਿਆਰਥੀਆਂ ਦੇ ਸਕੂਲ ਪਹੁੰਚਣ ਤੇ ਐਸ.ਐਸ.ਸੀ ਚੇਅਰਪਰਸਨ ਸ੍ਰੀਮਤੀ ਹਰਵੀਰ ਕੌਰ ਅਤੇ ਕਮੇਟੀ ਮੈਂਬਰਾਂ ਨੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ।
ਇਸ ਮੌਕੇ ਅਧਿਆਪਕਾ ਸੁਮਨ ਬਾਲਾ, ਹਰਪਿੰਦਰ ਕੌਰ, ਮੀਸ਼ਾ ਦੱਤਾ ਅਤੇ ਇਲਾਕੇ ਦੇ ਉਘੇ ਰੰਗ-ਕਰਮੀ ਗੁਰਪ੍ਰੀਤ ‘ਗੋਪਨ’ ਵੀ ਹਾਜ਼ਰ ਸਨ।
Check Also
ਜਨਮ ਦਿਨ ਮੁਬਾਰਕ – ਭੂਮਿਕਾ ਕਾਂਸਲ
ਸੰਗਰੂਰ, 2 ਜਨਵਰੀ (ਜਗਸੀਰ ਲੌਂਗੋਵਾਲ) – ਚੀਮਾ ਮੰਡੀ ਸੰਗਰੂਰ ਵਾਸੀ ਸੁਰੇਸ਼ ਕਾਂਸਲ ਲਾਡੀ ਪਿਤਾ ਅਤੇ …