Wednesday, May 28, 2025
Breaking News

ਡਾਇਟ ਫਿਰੋਜ਼ਪੁਰ ਦੇ ਸਿਖਿਆਰਥੀਆਂ ਨੇ ਲਾਇਆ ਅੰਮ੍ਰਿਤਸਰ ਦਾ ਵਿਦਿਅਕ ਟੂਰ

ਸਮਾਜਿਕ, ਵਿਦਿਅਕ ਤੇ ਧਾਰਮਿਕ ਸਥਾਨਾਂ ਦੀ ਜਾਣੀ ਇਤਿਹਾਸਕ ਮਹੱਤਤਾ

ਅੰਮ੍ਰਿਤਸਰ, 25 ਜੁਲਾਈ (ਦੀਪ ਦਵਿੰਦਰ ਸਿੰਘ) – ਜਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਡਾਇਟ ਫਿਰੋਜ਼ਪੁਰ ਦੇ ਸਿਖਿਆਰਥੀਆਂ ਵਲੋਂ ਪਿ੍ੰਸੀਪਲ ਸ੍ਰੀਮਤੀ ਸੀਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਦਿਅਕ ਟੂਰ ਦੌਰਾਨ ਅੰਮ੍ਰਿਤਸਰ ਦੀਆਂ ਸਮਾਜਿਕ, ਵਿਦਿਅਕ ਤੇ ਧਾਰਮਿਕ ਸਥਾਨਾਂ ਦੀ ਇਤਿਹਾਸਕ ਮਹੱਤਤਾ ਜਾਣੀ।ਡਾ. ਅਮਰਜੋਤੀ ਮਾਂਗਟ ਦੀ ਅਗਵਾਈ ਹੇਠ ਇਤਿਹਾਸਕ ਗੁਰਦੁਆਰਾ ਸਾਰਾਗੜ੍ਹੀ ਫਿਰੋਜ਼ਪੁਰ ਤੋਂ ਅਰੰਭ ਕਰਕੇ ਟੂਰ ਸਭ ਤੋਂ ਪਹਿਲਾਂ ਦੇਸ਼ ਦੀ ਪ੍ਰਸਿੱਧ ਸੇਵਾ ਭਾਵਨਾ ਦੀ ਸੰਸਥਾ ਪਿੰਗਲਵਾੜਾ ਸੁਸਾਇਟੀ ਮਾਨਾਂਵਾਲਾ ਵਿਖੇ ਪੁੱਜਾ।ਜਿਥੇ ਉਹਨਾਂ ਦਾ ਸੋਸਾਇਟੀ ਵਲੋਂ ਜੈਦੇਵ ਸਿੰਘ ਨੇ ਸਵਾਗਤ ਕੀਤਾ ਅਤੇ ਸੋਸਾਇਟੀ ਦੇ ਕਾਰਜ਼ਾਂ ਦੀ ਜਾਣਕਾਰੀ ਦਿੱਤੀ।ਰਾਜਬੀਰ ਸਿੰਘ ਨੇ ਕੁਦਰਤੀ ਖੇਤੀ ਮਿਸ਼ਨ ਬਾਰੇ ਦੱਸਿਆ।
                 ਆਲਮੀ ਪੰਜਾਬੀ ਵਿਰਾਸਤ ਫਾਉਂਡੇਸ਼ਨ ਦੇ ਪ੍ਰਧਾਨ ਭੂਪਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸਾਨੂੰ ਹਾਸ਼ੀਏ ‘ਤੇ ਵੱਸਦੇ ਆਪਣੇ ਬਸ਼ਿੰਦਿਆਂ ਦੀ ਜ਼ਰੂੂ ਸਾਰ ਲੈਣੀ ਚਾਹੀਦੀ ਹੈ, ਕਿਉਂਕਿ ਸਮਾਜਿਕ ਕਦਰਾਂ ਕੀਮਤਾਂ ਬਚਾਉਣਾ ਸਾਡਾ ਸਾਂਝਾ ਫਰਜ਼ ਹੈ।ਡਾ. ਅਮਰਜੋਤੀ ਮਾਂਗਟ ਨੇ ਸਿਖਿਆਰਥੀਆਂ ਨੂੰ ਹਲੀਮੀ ਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਤਿਆਰ ਰਹਿਣ ਲਈ ਕਿਹਾ।ਸਿਖਿਆਰਥੀਆਂ ਨੇ ਸਕੂਲ ਦੇ ਵਿਦਿਆਰਥੀਆਂ ਤੇ ਮਰੀਜ਼ਾਂ ਨਾਲ ਕਾਫ਼ੀ ਸਮਾਂ ਬਿਤਾਇਆ।
                    ਇਸ ਉਪਰੰਤ ਉਹ ਜਲਿਆਂਵਾਲਾ ਬਾਗ਼, ਰਾਮਬਾਗ, ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਰ ਵੀ ਗਏ। ਅਤੇ ਲੇਟ ਹੋਣ ਦੇ ਬਾਵਜ਼ੂਦ ਵੀ ਖਾਲਸਾ ਕਾਲਜ ਅੰਮ੍ਰਿਤਸਰ ਤੇ ਪੁਤਲੀਘਰ ਵਿਖੇ ਯਤੀਮਖ਼ਾਨੇ ਦੀ ਗੇੜੀ ਲਗਾਈ। ।

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …