Tuesday, February 27, 2024

ਡਾਕਟਰ ਅੰਬੇਡਕਰ ਸੇਵਾ ਮਿਸ਼ਨ ਸਮਰਾਲਾ ਦਾ ਗਠਨ

ਕਰਮਚੰਦ ਮੈਨੇਜਰ ਸਮਰਾਲਾ ਸਰਬਸੰਮਤੀ ਨਾਲ ਕਾਰਜਕਾਰੀ ਪ੍ਰਧਾਨ ਨਾਮਜ਼ਦ

ਸਮਰਾਲਾ, 25 ਜੁਲਾਈ (ਇੰਦਰਜੀਤ ਸਿੰਘ ਕੰਗ) – ਸਮਾਜ ਸੇਵਾ ਕੰਮ ਕਰਨ ਵਾਲੇ ਸਮਰਾਲਾ ਨਿਵਾਸੀਆਂ ਦੀ ਅਹਿਮ ਮੀਟਿੰਗ ਅਹੂਜਾ ਬੈਂਕੁਇਟ ਹਾਲ ਵਿਖੇ ਹੋਈ।ਜਿਸ ਦੌਰਾਨ ਡਾਕਟਰ ਭੀਮ ਰਾਓ ਅੰਬੇਡਕਰ ਦੇ ਜੀਵਨ ਅਤੇ ਵਿਚਾਰਧਾਰਾ ਬਾਰੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ।ਹਾਜ਼ਰ ਸਖ਼ਸ਼ੀਅਤਾਂ ਵਲੋਂ ਡਾਕਟਰ ਭੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ ਨੂੰ ਅੱਗੇ ਲਿਜਾਣ ਲਈ ਫੈਸਲਾ ਕੀਤਾ ਗਿਆ ਕਿ ਲੋਕ ਭਲਾਈ ਕਾਰਜ਼ਾਂ ਨੂੰ ਸਮਾਜ ਦੇ ਅਨੁਸੂਚਿਤ, ਪੱਛੜੀਆਂ ਜਾਤੀਆਂ ਅਤੇ ਸਮੂਹ ਕਿਰਤੀ ਕਾਮਿਆਂ ਤੱਕ ਲਿਜਾਇਆ ਜਾਵੇ।ਇਸ ਲਈ ‘ਡਾਕਟਰ ਅੰਬੇਡਕਰ ਸੇਵਾ ਮਿਸ਼ਨ’ ਦਾ ਗਠਨ ਕੀਤਾ ਗਿਆ।ਸਰਬਸੰਮਤੀ ਨਾਲ ਕਾਰਜ਼ਕਾਰੀ ਪ੍ਰਧਾਨ ਕਰਮਚੰਦ ਮੈਨੇਜਰ ਸਮਰਾਲਾ ਨੂੰ ਨਾਮਜ਼ਦ ਕੀਤਾ ਗਿਆ।ਮਿਸ਼ਨ ਦਾ ਕੰਮ ਚਲਾਉਣ ਲਈ ਹਰਜਿੰਦਰਪਾਲ ਸਿੰਘ ਅਤੇ ਸਤਵਿੰਦਰ ਸਿੰਘ ਸਮਰਾਲਾ ਨੂੰ ਕੈਸ਼ੀਅਰ ਨਿਯੁੱਕਤ ਕੀਤਾ ਗਿਆ।ਮੀਟਿੰਗ ਵਿੱਚ ਐਡਵੋਕੇਟ ਜਨਰਲ ਪੰਜਾਬ ਵਲੋਂ ਅਨੁਸੂਚਿਤ ਤੇ ਪੱਛੜੀ ਜਾਤੀ ਦੇ ਵਕੀਲਾਂ ਦੇ ਰਾਖਵਾਂਕਰਣ ਸਬੰਧੀ ਦਿੱਤੇ ਬਿਆਨ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਇਹੋ ਜਿਹੇ ਅਫਸਰਾਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਤੁਛ ਜਿਹੀਆਂ ਮਿਲਦੀਆਂ ਸਹੂਲਤਾਂ ਜਾਰੀ ਰਹਿ ਸਕਣ।
                ਮੀਟਿੰਗ ਵਿੱਚ ਭਾਗ ਲੈਣ ਵਾਲਿਆਂ ਵਿੱਚ ਕਰਮਚੰਦ ਮੈਨੇਜਰ ਸਮਰਾਲਾ, ਬੂਟਾ ਸਿੰਘ ਕੋਟਲਾ ਸਮਸ਼ਪੁਰ, ਸੰਦੀਪ ਕੁਮਾਰ, ਰਾਜਿੰਦਰ ਪਾਲ ਮੱਟੂ, ਫ਼ਕੀਰ ਸਿੰਘ, ਸਤਵਿੰਦਰ ਸਿੰਘ ਜੱਸੀ, ਲਖਬੀਰ ਸਿੰਘ ਬਲਾਲਾ ਮੁੱਖ ਸੇਵਾਦਾਰ ਗੁਰਮਤਿ ਪ੍ਰਚਾਰ ਸਭਾ ਸਮਰਾਲਾ, ਸਮਸ਼ੇਰ ਸਿੰਘ ਮੈਨੇਜਰ, ਹਿੰਮਤ ਸਿੰਘ, ਬੰਤ ਸਿੰਘ ਖ਼ਾਲਸਾ, ਰਘਬੀਰ ਸਿੰਘ ਸਾਬਕਾ ਐਸ.ਡੀ.ਓ, ਬੂਟਾ ਸਿੰਘ ਸਮਰਾਲਾ, ਸਵਰਨ ਸਿੰਘ ਉਪਲਾਂ, ਭਾਗ ਸਿੰਘ, ਲਖਵੀਰ ਚੰਦ ਮੱਟੂ, ਵਿਕਾਸ ਬੈਗੜੇ, ਰਣਜੀਤ ਸਿੰਘ ਬਿੱਟੂ, ਸਤਵਿੰਦਰ ਸਿੰਘ ਅਤੇ ਹਰਜਿੰਦਰਪਾਲ ਸਿੰਘ ਸਮਰਾਲਾ ਆਦਿ ਹਾਜ਼ਰ ਸਨ।

Check Also

42ਵੀਂ ਮਹੀਨਾਵਾਰ ਮੁਫ਼ਤ ਯਾਤਰਾ ਬੱਸ ਨੂੰ ਛੋਟੀ ਬੱਚੀ ਨੇ ਦਿਖਾਈ ਹਰੀ ਝੰਡੀ

ਅੰਮ੍ਰਿਤਸਰ, 26 ਫਰਵਰੀ (ਜਗਦੀਪ ਸਿੰਘ) – ਜੇ.ਐਮ.ਡੀ.ਸੀ ਫਾਊਂਡੇਸ਼ਨ ਵਲੋਂ ਸ਼੍ਰੀ ਵੈਸ਼ਨੋ ਦੇਵੀ ਲਈ ਸ਼ੁਰੂ ਕੀਤੀ …