ਪਠਾਨਕੋਟ, 31 ਜੁਲਾਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਪਠਾਨਕੋਟ ਹਰਬੀਰ ਸਿੰਘ ਆਈ.ਏ.ਐਸ ਨੇ ਦੱਸਿਆ ਹੈ ਕਿ ਮਾਨਯੋਗ ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ ਵਲੋਂ ਲੋਕ ਪ੍ਰਤੀਨਿਧਤਾ ਐਕਟ 1950 ਦੇ ਸੈਕਸ਼ਨ 23 ਵਿੱਚ ਸੋਧ ਕੀਤੀ ਗਈ ਹੈ।ਜਿਸ ਅਨੁਸਾਰ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਹਰੇਕ ਅਜਿਹਾ ਵਿਅਕਤੀ ਜਿਸ ਦਾ ਨਾਮ ਵੋਟਰ ਸੂਚੀ ਵਿੱਚ ਦਰਜ਼ ਹੈ, ਉਹ ਆਪਣੇ ਆਧਾਰ ਨੰਬਰ ਦੀ ਸੂਚਨਾ ਇਸ ਜ਼ਿਲ੍ਹੇ ਵਿੱਚ ਪੈਂਦੇ ਤਿੰਨ ਵਿਧਾਨ ਸਭਾ ਚੋਣ ਹਲਕਿਆਂ (001-ਸੁਜਾਨਪੁਰ, 002-ਭੋਆ (ਅ.ਜ.) ਅਤੇ 003-ਪਠਾਨਕੋਟ) ਨਾਲ ਸਬੰਧਤ ਆਪਣੇ ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀ ਨੂੰ ਕਮਿਸ਼ਨ ਵਲੋਂ ਨਵੇਂ ਜਾਰੀ ਕੀਤੇ ਗਏ ਫਾਰਮ ਨੰ. 6-ਬੀ ਵਿੱਚ ਦੇਣਗੇ।ਡਿਪਟੀ ਕਮਿਸਨਰ ਨੇ ਕਿਹਾ ਕਿ ਵੋਟਰ ਵਲੋਂ ਫਾਰਮ 6-ਬੀ ਵਿੱਚ ਆਧਾਰ ਨੰਬਰ ਦੀ ਸੂਚਨਾ ਦੇਣ ਦਾ ਕੰਮ ਅੱਜ 1 ਅਗਸਤ 2022 ਤੋਂ ਸ਼ੁਰੂ ਹੋ ਰਿਹਾ ਹੈ ਫਾਰਮ 6-ਬੀ ਜ਼ਿਲ੍ਹਾ ਚੋਣ ਅਫ਼ਸਰਾਂ/ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਜਾਂ ਬੀ.ਐਲ.ਓ ਪਾਸ ਵੀ ਮੌਜ਼ੂਦ ਹੋਵੇਗਾ।ਵੋਟਰਾਂ ਵਲੋਂ ਅਪਣੇ ਅਧਾਰ ਨੰਬਰ ਦੇ ਵੇਰਵੇ ਦੇਣ ਸਬੰਧੀ ਕਮਿਸ਼ਨ ਦੀਆਂ ਆਨਲਾਈਨ ਐਪ ਅਤੇ ਵੈਬ ਸਾਈਟ www.nvsp.in <http://www.nvsp.in>, Voter Help Line App Aqy NVSP Portal ਦੀ ਵਰਤੋਂ ਕੀਤੀ ਜਾ ਸਕਦੀ ਹੈ।ਕਮਿਸ਼ਨ ਵਲੋਂ ਆਉਂਦੇ ਦਿਨਾਂ ਵਿਚ ਇਕ ਪ੍ਰੋਗਰਾਮ ਵੀ ਜਾਰੀ ਕੀਤਾ ਜਾਵੇਗਾ ਜਿਸ ਅਨੁਸਾਰ ਬੀ.ਐਲ.ਓ ਨੂੰ ਸਮੁੱਚੇ ਵੋਟਰਾਂ ਦੇ ਆਧਾਰ ਨੰਬਰ ਦੇ ਵੇਰਵੇ ਇਕੱਤਰ ਕਰਨ ਹਿੱਤ ਘਰ-ਘਰ ਵੀ ਭੇਜਿਆ ਜਾਵੇਗਾ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …