Saturday, July 27, 2024

ਕਿਸਾਨ ਮਜ਼ਦੂਰ ਜਥੇਬੰਦੀ ਨੇ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ 8 ਜਿਲ੍ਹਿਆਂ ‘ਚ 14 ਥਾਵਾਂ ‘ਤੇ ਰੋਕੀ ਰੇਲ

ਅੰਗਰੇਜ਼ ਦੀ ਤਰ੍ਹਾਂ ਕਾਰਪੋਰੇਟ ਨੂੰ ਵੀ ਦੇਸ਼ ਵਿਚੋਂ ਕਰਨਾ ਪਵੇਗਾ ਬਾਹਰ

ਅੰਮ੍ਰਿਤਸਰ, 31 ਜੁਲਾਈ (ਜਗਦੀਪ ਸਿੰਘ ਸੱਗੂ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਦੇਸ਼ ਵਿਆਪੀ ਸਾਂਝੇ ਸੱਦੇ ‘ਤੇ ਵੱਲ੍ਹਾ (ਅੰਮ੍ਰਿਤਸਰ) ਵਿਖੇ 11 ਤੋਂ 3 ਵਜੇ ਤੱਕ ਅੰਮ੍ਰਿਤਸਰ-ਦਿੱਲੀ ਰੇਲ ਮਾਰਗ ਜ਼ਾਮ ਕਰਕੇ ਧਰਨਾ ਦਿੱਤਾ ਗਿਆ, ਜਿਸ ਵਿਚ ਸਿਰਾਂ ‘ਤੇ ਕੇਸਰੀ ਦੁਪੱਟੇ ਲੈ ਕੇ ਵੱਡੀ ਗਿਣਤੀ ਵਿੱਚ ਬੀਬੀਆਂ ਸ਼ਾਮਲ ਹੋਈਆਂ।ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਤੇ ਸੂਬਾ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਅੱਜ ਭਾਰਤ ਦੇ ਇਤਿਹਾਸ ਦਾ ਬਹੁਤ ਖਾਸ ਦਿਨ ਹੈ ਤੇ ਜਥੇਬੰਦੀ ਨੇ ਇਹ ਰੇਲ ਰੋਕੋ ਧਰਨਾ ਸ਼ਹੀਦ ਊਧਮ ਸਿੰਘ ਜੀ ਨੂੰ ਸਮਰਪਿਤ ਕੀਤਾ ਹੈ।ਓਹਨਾ ਦੀ ਜਿੰਦਗੀ ਤੇ ਸ਼ਹਾਦਤ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਅੱਜ ਵਿਦੇਸ਼ੀ ਧਰਤੀ ‘ਤੇ ਬਣਦੀਆਂ ਨੀਤੀਆਂ, ਜੋ ਵਿਸ਼ਵ ਬੈਂਕ ਅਤੇ ਵਿਸ਼ਵ ਵਪਾਰ ਸੰਸਥਾ ਰਾਹੀਂ ਸਾਡੇ ਬੇਈਮਾਨ ਸਿਆਸਤਦਾਨਾਂ ਦੀ ਸ਼ਹਿ ਤੇ ਮੁਲਖ ਵਿਚ ਪਲਦੀਆਂ ਹਨ, ਦੀ ਹਿੱਕ ਵਿਚ ਸੰਘਰਸ਼ਾਂ ਰੂਪੀ ਗੋਲੀ ਮਾਰਨੀ ਪਵੇਗੀ।ਉਹਨਾ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਨੂੰ ਲੈ ਕੇ ਬਣਾਈ ਗਈ ਕਮੇਟੀ ਸਿਰਫ ਇਕ ਜੁਮਲਾ ਮਾਤਰ ਹੈ ਤੇ ਜਿਸ ਨਾਲ ਦੇਸ਼ ਦੇ ਅੱਖੀਂ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਕਮੇਟੀ ਦੇ ਏਜੰਡੇ ਵਿਚ ਗਰੰਟੀ ਕਨੂੰਨ ਬਣਾਉਣ ਦਾ ਜਿਕਰ ਤੱਕ ਨਹੀਂ ਹੈ।ਤਾਨਾਸ਼ਾਹੀ ਤਰੀਕੇ ਨਾਲ ਕੰਮ ਕਰਦੇ ਬਣੀ ਇਸ ਕਮੇਟੀ ਨੂੰ ਦੇਸ਼ ਦਾ ਕਿਸਾਨ ਮੁਢੋਂ ਰੱਦ ਕਰਦਾ ਹੈ।
               ਸੂਬਾ ਆਗੂ ਰਣਜੀਤ ਸਿੰਘ ਕਲੇਰ ਬਾਲਾ, ਜਰਮਨਜੀਤ ਸਿੰਘ ਬੰਡਾਲਾ ਨੇ ਇਸ ਸਮੇਂ ਕਿਹਾ ਕਿ ਪੰਜਾਬ ਦੇ 8 ਜਿਲ੍ਹਿਆਂ ਵਿੱਚ ਫਰੀਦਕੋਟ, ਮਾਨਸਾ, ਫਾਜ਼ਿਲਕਾ, ਫਿਰੋਸ਼ਪੁਰ ਬਸਤੀ ਟੈਂਕਾਂ ਵਾਲੀ, ਗੁਰੂ ਹਰਸਹਾਏ, ਤਲਵੰਡੀ ਭਾਈ, ਮੱਖੂ, ਮੱਲਾਂਵਾਲਾ, ਮੋਗਾ, ਪੱਟੀ ਤੇ ਤਰਨਤਾਰਨ, ਖਡੂਰ ਸਾਹਿਬ ਸਟੇਜ਼ਨ ਜਿਲ੍ਹਾ ਮੁਕਤਸਰ ਦੇ ਮਲੋਟ ਅਤੇ ਅੰਮ੍ਰਿਤਸਰ ਦੇ ਵੱਲਾ ਫ਼ਾਟਕ 14 ਥਾਵਾਂ ‘ਤੇ ਅੱਜ ਦੇਸ਼ ਦੇ ਲੋਕਾਂ ਨੇ ਦੇਸ਼ ਵਿਆਪੀ ਰੇਲ ਰੋਕੋ ਮੋਰਚੇ ਲਾ ਕੇ ਸਾਬਤ ਕਰ ਦਿੱਤਾ ਹੈ ਕਿ ਲੋਕ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਨਾਲ ਬਿਲਕੁੱਲ ਸਹਿਮਤ ਨਹੀਂ ਹਨ।ਅਖੀਰ ਵਿਚ ਆਗੂਆਂ ਨੇ ਕਿਹਾ ਕਿ ਅੱਜ ਦੇ ਸੰਕੇਤਕ ਅੰਦੋਲਨ ਦਾ ਇਸ਼ਾਰਾ ਸਮਝਦੇ ਹੋਏ ਭਾਰਤ ਸਰਕਾਰ ਦਿੱਲੀ ਮੋਰਚੇ ਦੀਆਂ ਮੰਨੀਆ ਮੰਗਾਂ, ਗਰੰਟੀ ਕਨੂੰਨ ਬਣਾਇਆ ਜਾਵੇ, 2 + 50% ਦੇ ਫਾਰਮੂਲੇ ਨਾਲ ਫਸਲਾਂ ਦੇ ਭਾਅ ਨਾਲ ਖਰੀਦ ਦੀ ਗਰੰਟੀ, ਦਿੱਲੀ ਮੋਰਚੇ ਦੌਰਾਨ ਸਾਰੇ ਸੂਬਿਆਂ ਅਤੇ ਦਿੱਲੀ ਵਿਚ ਵਿੱਚ ਪਾਏ ਸਾਰੇ ਕੇਸ ਰੱਦ ਕੀਤੇ ਜਾਣ।ਦਿੱਲੀ ਅੰਦੋਲਨ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੌਕਰੀ, ਲਖੀਮਪੁਰ ਕਤਲਕਾਂਡ ਦੇ ਸਾਜ਼ਿਸ਼ਕਰਤਾ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖਾਸਤ ਕਰਕੇ ਗ੍ਰਿਫਤਾਰ ਕੀਤਾ ਜਾਵੇ, ਕਿਸਾਨਾਂ ਤੇ ਖੇਤ ਮਜਦੂਰਾਂ ਦੇ ਸਮੁੱਚੇ ਕਰਜ਼ੇ ਖਤਮ ਕੀਤੇ ਜਾਣ।
                  ਇਸ ਮੌਕੇ ਜਿਲ੍ਹਾ ਆਗੂ ਬਾਜ਼ ਸਿੰਘ ਸਾਰੰਗੜਾ, ਗੁਰਲਾਲ ਸਿੰਘ ਮਾਨ, ਅਮਰਦੀਪ ਗੋਪੀ, ਲਖਵਿੰਦਰ ਸਿੰਘ ਡਾਲ਼ਾ, ਕੰਵਰਦਲੀਪ ਸੈਦੋਲੇਹਲ ਬਲਦੇਵ ਸਿੰਘ ਬੱਗਾ ਤੋਂ ਇਲਾਵਾ ਰਣਜੀਤ ਸਿੰਘ ਚਾਟੀਵਿੰਡ, ਸਵਰਨ ਸਿੰਘ ਉਧੋਨੰਗਲ, ਚਰਨ ਸਿੰਘ ਕਲੇਰ ਘੁਮਾਣ, ਅਮਰਿੰਦਰ ਸਿੰਘ ਮਾਲੋਵਾਲ, ਚਰਨਜੀਤ ਸਿੰਘ ਸਫ਼ੀਪੁਰ, ਸੁਖਜਿੰਦਰ ਸਿੰਘ ਹਰੜ, ਅੰਗਰੇਜ ਸਿੰਘ ਸੈਂਸਰਾ, ਗੁਰਲਾਲ ਸਿੰਘ ਕੱਕੜ, ਕੰਵਲਜੀਤ ਸਿੰਘ ਵਨਚੜੀ, ਕੁਲਵੰਤ ਸਿੰਘ ਰਾਜਾਤਾਲ, ਕੁਲਬੀਰ ਸਿੰਘ ਲੋਪੋਕੇ, ਕੁਲਜੀਤ ਸਿੰਘ ਘਨੂੰਪੁਰ ਕਾਲੇ, ਦਿਲਬਾਗ ਸਿੰਘ ਖਾਪੜਖੇੜੀ, ਪ੍ਰਭਜੋਤ ਸਿੰਘ ਗੁੱਜਰਪੁਰਾ ਆਦਿ ਆਗੂ ਹਾਜ਼ਰ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …