Saturday, December 21, 2024

ਗੁਰਦੁਆਰਿਆਂ ਦੀਆਂ ਸਰਾਵਾਂ ‘ਤੇ ਲਾਗੂ ਨਹੀਂ ਹੈ ਜੀ.ਐਸ.ਟੀ – ਵਿਕਰਮਜੀਤ ਸਿੰਘ ਸਾਹਨੀ

ਅੰਮ੍ਰਿਤਸਰ, 5 ਅਗਸਤ (ਸੁਖਬੀਰ ਸਿੰਘ) – ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਜਾਰੀ ਬਿਆਨ ਦੱਸਿਆ ਹੈ ਕਿ ਵਿੱਤ ਮੰਤਰਾਲੇ ਅਤੇ ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਸ ਤੇ ਕਸਟਮਜ਼ ਨੇ ਸਪੱਸ਼ਟ ਕੀਤਾ ਹੈ ਕਿ ਐਸ.ਜੀ.ਪੀ.ਸੀ ਦੇ ਗੁਰਦੁਆਰਿਆਂ ਦੀ ਮਲਕੀਅਤ ਤੋਂ ਬਾਹਰ ਵੀ ਸਰਾਵਾਂ ਅਤੇ ਹੋਰ ਧਾਰਮਿਕ ਸੰਸਥਾਵਾਂ, ਚੈਰੀਟੇਬਲ ਟਰੱਸਟ ਅਤੇ ਸੁਸਾਇਟੀਆਂ ’ਤੇ ਕੋਈ ਜੀ.ਐਸ.ਟੀ ਲਾਗੂ ਨਹੀਂ ਹੋਵੇਗਾ।
             ਸਾਹਨੀ ਨੇ ਇਹ ਵੀ ਦੱਸਿਆ ਕਿ ਇਹ ਸਰਾਵਾਂ ਆਲੇ-ਦੁਆਲੇ ਦੇ ਗੁਰਦੁਆਰਿਆਂ ਦੀ ਚਾਰਦੀਵਾਰੀ ਤੋਂ ਬਾਹਰ ਹੋ ਸਕਦੀਆਂ ਹਨ।ਇਹ ਮਾਮਲਾ ਸਾਹਨੀ ਨੇ ਸੰਸਦ ਦੇ ਸਿਫ਼ਰ ਕਾਲ ਵਿੱਚ ਚੁੱਕਿਆ ਸੀ।ਸਾਹਨੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਸ਼਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਗੱਲ ਕੀਤੀ ਅਤੇ ਦੱਸਿਆ ਕਿ ਸ਼਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੀਆਂ ਸਰਾਵਾਂ ਨੂੰ ਕੋਈ ਜੀ.ਐਸ.ਟੀ ਅਦਾ ਕਰਨ ਦੀ ਲੋੜ ਨਹੀਂ ਹੈ।ਉਨਾਂ ਕਿਹਾ ਕਿ ਭਾਵੇਂ ਲੰਗਰ ਦੀ ਖਰੀਦ ਨੂੰ ਜੀ.ਐਸ.ਟੀ ਤੋਂ ਛੋਟ ਦਿੱਤੀ ਗਈ ਹੈ, ਐਸ.ਜੀ.ਪੀ.ਸੀ ਅਤੇ ਹੋਰ ਗੁਰਦੁਆਰਿਆਂ ਨੂੰ ਪਹਿਲਾਂ ਜੀ.ਐਸ.ਟੀ ਦਾ ਭੁਗਤਾਨ ਕਰਨਾ ਪੈਂਦਾ ਹੈ ਅਤੇ ਫਿਰ ਭਰਪਾਈ ਦਾ ਦਾਅਵਾ ਕਰਨਾ ਪੈਂਦਾ ਹੈ।
                 ਸਾਹਨੀ ਨੇ ਮੰਗ ਕੀਤੀ ਕਿ ਸਰਕਾਰ ਐਸ.ਜੀ.ਪੀ.ਸੀ ਨੂੰ ਬਕਾਇਆ ਪਏ ਸਾਰੇ ਜੀ.ਐਸ.ਟੀ ਦੇ 4 ਕਰੋੜ ਰੁਪਏ
ਜਾਰੀ ਕਰੇ।ਉਨਾਂ ਨੇ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਦਾ ਸਰਾਵਾਂ ਦੇ ਮੁੱਦੇ ’ਤੇ ਜੀ.ਐਸ.ਟੀ ਬਾਰੇ ਸਪੱਸ਼ਟੀਕਰਨ ਦੇਣ ਲਈ ਧੰਨਵਾਦ ਕੀਤਾ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …