ਭੀਖੀ, 7 ਅਗਸਤ (ਕਮਲ ਜ਼ਿੰਦਲ) – ਨੇੜਲੇ ਪਿੰਡ ਮੋਹਰ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ‘ਤੀਆਂ ਤੀਜ਼ ਦੀਆਂ’ ਦਾ ਤਿਉਹਾਰ ਸਕੂਲ ਦੀਆਂ ਨੰਨੀਆਂ ਵਿਦਿਆਰਥਣਾਂ ਨੇ ਬੜ੍ਹੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ। ਸਮੂਹ ਬੱਚੀਆਂ ਪੰਜਾਬੀ ਲਿਬਾਸ ਅਤੇ ਰਵਾਇਤੀ ਗਹਿਣਿਆਂ ਨਾਲ ਸੱਜ਼ ਧੱਜ ਕੇ ਆਈਆਂ।ਕਰੀਬ ਤਿੰਨ ਘੰਟੇ ਚੱਲੇ ਸਮਾਗਮ ਵਿੱਚ ਵਿਦਿਆਰਥਣਾ ਨੇ ਕਿੱਕਲੀ ਤੇ ਗਿੱਧੇ ਦੀ ਧਮਾਲ ਦੇ ਨਾਲ ਹਰਿਆਣਵੀ ਲੋਕ ਨਾਚ ਝੂੰਮਰ ਵੀ ਪੇਸ਼ ਕੀਤਾ।ਪ੍ਰਬੰਧਕ ਗੁਰਲਾਭ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਵਿਰਸੇ ਨਾਲ ਜੋੜੀ ਰੱਖਣ ਲਈ ਅਜਿਹੇ ਤਿਉਹਾਰ ਵਿਸ਼ੇਸ ਮਹੱਤਤਾਂ ਰੱਖਦੇ ਹਨ।ਉਨ੍ਹਾ ਕਿਹਾ ਕਿ ਪੰਜਾਬੀ ਸੱਭਿਆਚਾਰ ਦੀਆਂ ਵਿਸਰ ਚੁੱਕੀਆਂ ਰਵਾਇਤਾਂ ਅਤੇ ਸਾਜ਼ੋ-ਸਮਾਨ ਨੂੰ ਸਕੂਲ ਕਮੇਟੀ ਅਤੇ ਕਲੱਬ ਨੇ ਪ੍ਰਤੀਬੱਧਤਾ ਨਾਲ ਸੰਭਾਲਿਆ ਹੋਇਆ ਹੈ ਅਤੇ ਬੱਚਿਆਂ ਨੂੰ ਸਮੇਂ-ਸਮੇਂ ਇਸ ਵਿਰਾਸਤ ਤੋਂ ਜਾਣੂ ਕਰਵਾਉਣ ਲਈ ਨਿਰੰਤਰ ਯਤਨ ਕੀਤੇ ਜਾਂਦੇ ਹਨ।
ਸਮਾਗਮ ਉਪਰੰਤ ਵਿਦਿਆਰਥੀਆਂ ਅਤੇ ਸਟਾਫ਼ ਨੇ ਸਮੂਹਿਕ ਰੂਪ ‘ਚ ਪੰਜਾਬੀ ਖਾਣਾ, ਪੂੜ੍ਹੇ ਅਤੇ ਖੀਰ ਵੀ ਖਾਧੀ।ਮੁੱਖ ਅਧਿਆਪਕ ਗੁਰਸੰਤ ਸਿੰਘ ਨੇ ਵਿਦਿਆਰਥੀਆਂ ਨੂੰ ਮਿਲਜੁੱਲ ਕੇ ਅਜਿਹੀਆਂ ਸਰਗਰਮੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਸਟਾਰ ਯੂਥ ਕਲੱਬ ਦੇ ਧਰਮਿੰਦਰ ਸਿੰਘ, ਅਫ਼ਤਾਬ ਖਾਂ, ਫੇਜ਼ਦੀਨ ਖਾਂ, ਨਵਾਬ ਖਾਂ, ਪ੍ਰਧਾਨ ਬਹਾਦਰ ਖਾਂ ਆਦਿ ਨੇ ਸਰਗਰਮ ਭੂਮਿਕਾ ਨਿਭਾਈ।
ਇਸ ਮੋਕੇ ਅਧਿਆਪਕ ਚਰਨਜੀਤ ਸਿੰਘ, ਨੈਬ ਸਿੰਘ, ਸੁਖਵਿੰਦਰ ਕੌਰ, ਗੁਰਪ੍ਰੀਤ ਕੌਰ, ਹਰਜਿੰਦਰ ਕੌਰ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …