Wednesday, May 28, 2025
Breaking News

ਸ਼ਾਇਰ ਚੰਨਾ ਰਾਣੀਵਾਲੀਆ ਦੀ ਯਾਦ ‘ਚ ਸਾਹਿਤਕ ਸਮਾਗਮ

ਸ਼ਾਇਰ ਵਿਸ਼ਾਲ ਨੂੰ ਦਿੱਤਾ ਗਿਆ ਦੂਸਰਾ ਚੰਨਾ ਰਾਣੀਵਾਲੀਆ ਪੁਰਸਕਾਰ

ਅੰਮ੍ਰਿਤਸਰ, 13 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ.) ਅੰਮ੍ਰਿਤਸਰ ਵਲੋਂ ਸਭਾ ਦੇ ਸਾਬਕਾ ਸਰਪ੍ਰਸਤ ਗੁਰਚਰਨ ਸਿੰਘ ਚੰਨਾ ਰਾਣੀਵਾਲੀਆ ਦੀ ਯਾਦ ਵਿੱਚ ਦੂਸਰਾ ਸਾਲਾਨਾ ਸਾਹਿਤਕ ਸਮਾਰੋਹ ਉਨ੍ਹਾਂ ਦੇ ਪਰਿਵਾਰ ਦੇ ਸਹਿਯੋਗ ਨਾਲ ਸਥਾਨਕ ਪੰਜਾਬ ਨਾਟ ਸ਼ਾਲਾ ਸਾਹਮਣੇ ਖਾਲਸਾ ਕਾਲਜ ਵਿਖੇ ਕਰਵਾਇਆ ਗਿਆ।ਸਮਾਗਮ ਦੀ ਪ੍ਰਧਾਨਗੀ ਅੱਖਰ ਮੈਗਜ਼ੀਨ ਦੇ ਸਰਪ੍ਰਸਤ ਡਾ. ਵਿਕਰਮਜੀਤ, ਪ੍ਰੋ. ਸਤਨਾਮ ਸਿੰਘ ਦਿਓਲ ਰਾਣੀਵਾਲੀਆ, ਸੀਨੀਅਰ ਪੱਤਰਕਾਰ ਐਸ.ਪਰਸ਼ੋਤਮ, ਡਾ.ਐਸ.ਪੀ ਅਰੋੜਾ, ਪੰਜਾਬੀ ਸਾਹਿਤ ਸਭਾ ਤਰਨਤਾਰਨ ਦੇ ਪ੍ਰਧਾਨ ਡਾ. ਤਾਰਾ ਚੰਦ ਦਿਆਲਪੁਰੀ, ਡਾ. ਹੀਰਾ ਸਿੰਘ ਨੇ ਸਾਂਝੇ ਰੂਪ ‘ਚ ਕੀਤੀ।
ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੇ ਮੰਚ ਸੰਚਾਲਕ ਦੇ ਫਰਜ਼ ਨਿਭਾਉੰਦਿਆਂ ਸਭ ਤੋਂ ਪਹਿਲਾਂ ਗਾਇਕ ਕੰਵਰ ਸੁਖਬੀਰ ਸਿੰਘ ਰਫੀ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ, ਜਿਨਾਂ ਨੇ ਮੁਹੰਮਦ ਰਫੀ ਦੇ ਗੀਤ ” ਜਾਨੇ ਵਾਲੇ ਕਬੀ ਨਹੀਂ ਆਤੇ, ਜਾਨੇ ਵਾਲੋਂ ਕੀ ਯਾਦ ਆਤੀ ਹੈ” ਨਾਲ ਸਮਾਰੋਹ ਦਾ ਆਗਾਜ਼ ਕੀਤਾ। ਗ਼ਜ਼ਲਗੋ ਸੁਰਿੰਦਰ ਸਿੰਘ ਚੋਹਕਾ, ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸਤਨਾਮ ਔਲਖ, ਸਕੱਤਰ ਕੁਲਦੀਪ ਸਿੰਘ ਦਰਾਜ਼ਕੇ, ਪੰਜਾਬੀ ਸਾਹਿਤ ਸਭਾ ਤੇ ਸੱਭਿਆਚਾਰਕ ਮੰਚ ਦੇ ਪ੍ਰਧਾਨ ਜਸਬੀਰ ਸਿੰਘ ਝਬਾਲ, ਪ੍ਰੋ. ਬਖਤੌਰ ਧਾਲੀਵਾਲ, ਫਿਲਮ ਅਦਾਕਾਰ ਹਰਦੀਪ ਗਿੱਲ, ਸ਼ਾਇਰ ਸੁੱਚਾ ਸਿੰਘ ਰੰਧਾਵਾ ਨੇ ਚੰਨਾ ਰਾਣੀਵਾਲੀਆ ਨਾਲ ਆਪਣੀਆਂ ਸਾਂਝਾਂ ਨੂੰ ਤਾਜ਼ਾ ਕਰਦਿਆਂ ਕਿਹਾ ਕਿ ਉਹ ਵਧੀਆ ਸ਼ਾਇਰ ਹੀ ਨਹੀਂ ਸਗੋਂ ਚੰਗੇ, ਨੇਕ, ਸਵੈਮਾਣ ਨਾਲ ਜਿਉਣ ਵਾਲੇ ਇਨਸਾਨ ਵੀ ਸਨ, ਜੋ ਮਨੁੱਖਤਾ ਤੇ ਕੁਦਰਤ ਨੂੰ ਪਿਆਰ ਕਰਦੇ ਸਨ।
ਇਸੇ ਤਰ੍ਹਾਂ ਚੰਨਾ ਰਾਣੀਵਾਲੀਆ ਦੇ ਸਪੁੱਤਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ‘ਚ ਕਮਿਸਟਰੀ ਵਿਭਾਗ ਦੇ ਮੁਖੀ ਪ੍ਰੋ. ਸਤਨਾਮ ਸਿੰਘ ਦਿਓਲ ਰਾਣੀਵਾਲੀਆ ਨੇ ਆਪਣੇ ਪਿਤਾ ਨੂੰ ਬਹੁਤ ਹੀ ਭਾਵੁਕ ਅੰਦਾਜ਼ ‘ਚ ਯਾਦ ਕਰਦਿਆਂ ਕਿਹਾ ਕਿ ਉਹ ਅਸੂਲ ਪਸੰਦ ਮਨੁੱਖ ਸਨ।ਪੁਲਿਸ ਵਿਭਾਗ ਵਿੱਚ ਇੰਸਪੈਕਟਰ ਰਹਿਣ ਦੇ ਬਾਵਜ਼ੂਦ ਉਨ੍ਹਾਂ ਨਾ ਕਦੇ ਕਿਸੇ ਨਾਲ ਧੱਕਾ ਕੀਤਾ ਤੇ ਨਾ ਹੀ ਕਦੇ ਬਰਦਾਸ਼ਤ ਕੀਤਾ ਸੀ।
ਇਸ ਉਪਰੰਤ 6 ਪੁਸਤਕਾਂ ਦੇ ਲੇਖਕ, ਪੰਜਾਬੀ ਦੇ ਚਰਚਿਤ ਸ਼ਾਇਰ ਤੇ ਅੱਖਰ ਦੇ ਸੰਪਾਦਕ ਵਿਸ਼ਾਲ ਬਿਆਸ ਨੂੰ ਦੂਸਰਾ “ਗੁਰਚਰਨ ਸਿੰਘ ਚੰਨਾ ਰਾਣੀਵਾਲੀਆ ਪੁਰਸਕਾਰ” ਪ੍ਦਾਨ ਕੀਤਾ ਗਿਆ। ਪੰਜਾਬੀ ਸਾਹਿਤ ਸੰਗਮ ਅੰਮ੍ਰਿਤਸਰ ਦੇ ਪ੍ਰਧਾਨ ਡਾ. ਮੋਹਨ ਬੇਗੋਵਾਲ, ਕਹਾਣੀ ਮੰਚ ਅੰਮ੍ਰਿਤਸਰ ਦੇ ਪ੍ਰਧਾਨ ਮਨਮੋਹਨ ਸਿੰਘ ਬਾਸਰਕੇ, ਡਾ. ਕਸ਼ਮੀਰ ਸਿੰਘ, ਯੁਧਬੀਰ ਸਿੰਘ ਔਲਖ, ਰਾਜ ਚੋਗਾਵਾਂ, ਸਿੱਧੂ ਫਰੀਦਕੋਟੀ, ਗੁਰਪ੍ਰੀਤ ਸੈਂਸਰਾ, ਗੁਰਮੀਤ ਸਿੰਘ ਨੂਰਦੀ, ਮੱਖਣ ਭੈਣੀ ਵਾਲਾ, ਮਲਕੀਤ ਸਿੰਘ ਨਿਮਾਣਾ, ਜੋਬਨਰੂਪ ਛੀਨਾ, ਪੀੰਘਾਂ ਸੋਚ ਦੀਆਂ ਸਾਹਿਤਕ ਮੰਚ ਦੇ ਪ੍ਰਧਾਨ ਰਸ਼ਪਿੰਦਰ ਕੌਰ ਗਿੱਲ, ਰਮੇਸ਼ ਕੁਮਾਰ ਜਾਨੂੰ ਬਟਾਲਾ, ਪਰਗਟ ਸਿੰਘ ਔਲਖ, ਭਗਤ ਨਰਾਇਣ, ਜਸਵਿੰਦਰ ਸਿੰਘ ਕਿਰਨ, ਮਾਸਟਰ ਮਨਜਿੰਦਰ ਸਿੰਘ ਔਲਖ, ਮੰਚਪ੍ਰੀਤ, ਮਹਿੰਦਰ ਸਿੰਘ ਬਰਾੜ, ਅਵਤਾਰ ਸਿੰਘ ਟਹਿਣਾ (ਨਿਊਜ਼ੀਲੈਂਡ), ਡਾ. ਕਸ਼ਮੀਰ ਸਿੰਘ, ਰਕੇਸ਼ ਸਚਦੇਵਾ, ਰਘਬੀਰ ਸਿੰਘ ਆਨੰਦ, ਦਲਜੀਤ ਸਿੰਘ ਮਲੇਸ਼ੀਆ, ਜਸਵੰਤ ਸਿੰਘ ਮਲੇਸ਼ੀਆ, ਗੌਤਮ ਸ਼ਰਮਾ, ਪਰਮਜੀਤ ਕੌਰ ਹੁੰਦਲ, ਹਰਗੀਤ ਸਿੰਘ, ਡਾ. ਗੁਰਦੀਪ ਸਿੰਘ, ਗਾਇਕ ਅਕਸ ਗਿੱਲ ਆਦਿ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …