Saturday, July 27, 2024

ਯੂਨੀਵਰਸਿਟੀ ਦੇ ਪੀ.ਐਚ.ਡੀ ਖੋਜਾਰਥੀ ਡੀਚੇਨ ਐਂਗਮੋ ਨੂੰ ਥਾਈਲੈਂਡ ‘ਚ ਮਿਲਿਆ ਸਰਵੋਤਮ ਜ਼ੁਬਾਨੀ ਪੇਸ਼ਕਾਰੀ ਪੁਰਸਕਾਰ

ਅੰਮ੍ਰਿਤਸਰ, 13 ਸਤੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਐਂਡ ਇਨਵਾਇਰਮੈਂਟਲ ਸਾਇੰਸਜ਼ ਵਿਭਾਗ ਦੇ ਪੀਐਚਡੀ ਖੋਜਾਰਥੀ ਡੀਚੇਨ ਐਂਗਮੋ, ਜੋ ਕਿ ਪ੍ਰੋ. (ਡਾ.) ਆਦਰਸ਼ ਪਾਲ ਵਿਗ ਚੇਅਰਮੈਨ ਪੰਜਾਬ ਪ੍ਰਦੂਸ਼਼ਣ ਕੰਟਰੋਲ ਬੋਰਡ ਪਟਿਆਲਾ ਦੀ ਦੇਖ-ਰੇਖ ਹੇਠ ਆਪ ਖੋਜ਼ ਕਾਰਜ਼ ਕਰ ਰਹੇ ਹਨ, ਉਨਾਂ ਨੂੰ ਬੈਂਕਾਕ ਥਾਈਲੈਂਡ ਵਿੱਚ ਆਯੋਜਿਤ “ਕੂੜਾ ਪ੍ਰਬੰਧਨ ਅਤੇ ਰੀਸਾਈਕਲਿੰਗ” ਵਿਸ਼ੇ `ਤੇ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਸਰਵੋਤਮ ਮੌਖਿਕ ਪੇਸ਼ਕਾਰੀ ਪੁਰਸਕਾਰ ਪ੍ਰਦਾਨ ਕੀਤਾ ਗਿਆ।
ਡੀਚੇਨ ਐਂਗਮੋ ਨੇ ਵਰਮੀਟੈਕਨਾਲੋਜੀ ਦੁਆਰਾ ਸੀਵਰੇਜ ਦੇ ਸਲੱਜ ਨੂੰ ਪੌਸ਼ਟਿਕ ਤੱਤ ਨਾਲ ਭਰਪੂਰ ਜੈਵਿਕ ਖਾਦ ਵਿੱਚ ਬਦਲਣ ਬਾਰੇ ਆਪਣਾ ਕੰਮ ਪੇਸ਼ ਕੀਤਾ।ਗੰਡੋਏ ਵਿੱਚ ਸੀਵਰੇਜ਼ ਦੇ ਸਲੱਜ ਨੂੰ ਵਰਮੀ ਕੰਪੋਸਟ ਵਿੱਚ ਬਦਲਣ ਦੀ ਸਮਰੱਥਾ ਹੈ ਜੋ ਪੌਦਿਆਂ ਦੇ ਜਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ।ਸੀਵਰੇਜ ਸਲੱਜ ਤੋਂ ਗੰਡੋਏ ਕੰਪੋਸਟ ਦੀ ਵਰਤੋਂ ਫਸਲ ਦੀ ਉਪਜ ਨੂੰ ਹੋਰ ਵਧਾਉਂਦੀ ਹੈ ਅਤੇ ਪੌਦਿਆਂ ਦੀਆਂ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਕਰਦੀ ਹੈ।ਵੱਡੀ ਗੱਲ ਕਿ ਇਹ ਤਕਨੀਕ ਬਚਦੇ ਰਹਿੰਦ-ਖੂੰਹਦ ਦੇ ਬੋਝ ਨਾਲ ਲੜਨ ਲਈ ਟਿਕਾਊ ਹੱਲ ਪ੍ਰਦਾਨ ਕਰਦੀ ਹੈ।ਡੀਚੇਨ ਐਂਗਮੋ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਯੂਨੀਵਰਸਿਟੀ `ਚ ਵਧੀਆ ਖੋਜ ਤੇ ਅਕਾਦਮਿਕ ਢਾਂਚਾ ਪ੍ਰਦਾਨ ਕਰਨ ਲਈ ਵਿਸ਼ੇਸ਼ ਤੌਰ `ਤੇ ਧੰਨਵਾਦ ਕੀਤਾ।ਉਨ੍ਹਾਂ ਮਾਰਗਦਰਸ਼਼ਨ ਅਤੇ ਦਿਸ਼ਾ ਨਿਰਦੇਸ਼ਾਂ ਲਈ ਪ੍ਰੋ. (ਡਾ.) ਆਦਰਸ਼ ਪਾਲ ਵਿਗ ਅਤੇ ਵਿਭਾਗ ਦੇ ਮੁਖੀ ਦਾ ਆਪਣੇ ਖੋਜ਼ ਕਾਰਜ਼ ਨੂੰ ਪੂਰਾ ਕਰਨ ਲਈ ਲੋੜੀਂਦੀਆਂ ਲੈਬ ਸਹੂਲਤਾਂ ਪ੍ਰਦਾਨ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …