ਅੰਮ੍ਰਿਤਸਰ, 29 ਸਤੰਬਰ (ਖੁਰਮਣੀਆਂ) – ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਵਿਖੇ ਕਾਲਜ ਅਨੁਸ਼ਾਸ਼ਨ, ਵਿੱਦਿਆ ਸਬੰਧੀ ਜਾਣਕਾਰੀ, ਖੇਡ ਗਤੀਵਿਧੀਆਂ, ਸੱਭਿਆਚਾਰ ਅਤੇ ਹੋਰਨਾਂ ਸਰਗਰਮੀਆਂ ਸਬੰਧੀ ਵਿਦਿਆਰਥੀਆਂ ਨੂੰ ਸਹਿਯੋਗ ਦੇਣ ਸਬੰਧੀ ਸੈਸ਼ਨ 2022-23 ਲਈ ‘ਵਿਦਿਆਰਥੀ ਕੌਂਸਲ’ ਦੀ ਚੋਣ ਕਰਵਾਈ ਗਈ।ਜਿਸ ਵਿਚ ਸਰਬਸੰਮਤੀ ਨਾਲ ਸਰਿਤਾ ਕੌਰ ਅਤੇ ਪੂਰਤੀ ਨੂੰ ਹੈਡ ਗਰਲਜ਼ ਚੁਣਿਆ ਗਿਆ।
ਕਾਲਜ ਪ੍ਰਿੰਸੀਪਲ ਨਾਨਕ ਸਿੰਘ ਨੇ ਸਭਾ ਦੇ ਮੈਂਬਰਾਂ ਅਤੇ ਸਟਾਫ਼ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਹੁਤੇ ਅਹੁੱਦੇਦਾਰ ਸਰਬਸੰਮਤੀ ਨਾਲ ਚੁਣੇ ਗਏ ਹਨ।ਇਸ ਟੀਮ ਦੇ ਚੁਣਨ ਦਾ ਮਕਸਦ ਇਹ ਹੈ ਕਿ ਕਾਲਜ ਵਿਖੇ ਆਉਣ ਵਾਲੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਆਦਿ ਨੂੰ ਸੰਸਥਾ ਬਾਰੇ ਉਚਿਤ ਜਾਣਕਾਰੀ ਪ੍ਰਦਾਨ ਕੀਤੀ ਜਾ ਸਕੇ।ਉਨ੍ਹਾਂ ਕਿਹਾ ਕਿ ਇਸ ਟੀਮ ’ਚ ਬਾਕੀ ਅਹੁਦੇਦਾਰਾਂ ’ਚ ਪ੍ਰੋ: ਸੋਨੀਆ, ਪ੍ਰੋ: ਊਸ਼ਾ, ਪ੍ਰੋ: ਹਰਪ੍ਰੀਤ ਕੌਰ ਅਤੇ ਪ੍ਰੋ: ਕ੍ਰਿਸ਼ਨਾ ਸ਼ਾਮਲ ਹਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …