ਅੰਮ੍ਰਿਤਸਰ, 30 ਸਤੰਬਰ (ਸੁਖਬੀਰ ਸਿੰਘ) – ਹਲਕਾ ਉਤਰੀ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਰਾਮ ਬਾਗ (ਕੰਪਨੀ ਬਾਗ) ਦੀ ਨੁਹਾਰ ਬਦਲਣ ਵਾਸਤੇ
ਉਥੇ ਲੱਗੇ ਸੰਗੀਤਮਈ ਰੰਗੀਨ ਫੁਹਾਰਿਆਂ ਦੀ ਮੁਰੰਮਤ ਕਰਵਾ ਕੇ ਉਨਾਂ ਨੂੰ ਨਵੀਂ ਰੰਗਤ ਦੇ ਕੇ ਮੁੜ ਚਾਲੂ ਕਰਵਾਇਆ ਹੈ।ਉੇਨ੍ਹਾਂ ਕਿਹਾ ਕਿ ਕਰੋੜਾਂ ਅਰਬਾਂ ਦੇ ਫੰਡ ਖਰਚ ਕੇ ਉੋਪਲੱਬਧ ਕਰਵਾਈਆਂ ਕਈ ਸਰਕਾਰੀ ਸੁਵਿਧਾਵਾਂ ਰਵਾਇਤੀ ਪਾਰਟੀਆਂ ਦੀ ਅਣਦੇਖੀ ਕਾਰਨ ਬੰਦ ਪਈਆਂ ਹਨ। ਉਨਾਂ ਕਿਹਾ ਕਿ ਉਹ ਹਮੇਸ਼ਾਂ ਹੀ ਕੰਮ ਕਰਨ ਵਿੱਚ ਵਿਸ਼ਵਾਸ਼ ਰੱਖਦੇ ਹਨ ਅਤੇ ਗੁਰੂ ਦੀ ਪਾਵਨ ਨਗਰੀ ਨੂੰ ਉਹ ਪੰਜਾਬ ਵਿੱਚ ਹੀ ਨਹੀਂ ਬਲਕਿ ਪੂਰੇ ਭਾਰਤ ਵਿੱਚ ਵਿਸ਼ੇਸ਼ ਦਿੱਖ ਦਾ ਕੇਂਦਰ ਬਣਾਉਣਾ ਚਾਹੁੰਦੇ ਹਨ।ਅੰਮ੍ਰਿਤਸਰ ਹਮੇਸ਼ਾਂ ਹੀ ਦੇਸ਼-ਵਿਦੇਸ਼ ਦੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਰਿਹਾ ਹੈ ਅਤੇ ਉੇਹ ਆਪਣੀ ਆਮ ਆਦਮੀ ਪਾਰਟੀ ਵਲੋਂ ਅੰਮ੍ਰਿਤਸਰ ਦੀ ਇਸ ਪਵਿੱਤਰ ਧਰਤੀ ਨੂੰ ਅਪਰਾਧ ਮੁਕਤ, ਨਸ਼ਾ ਮੁਕਤ ਅਤੇ ਖੁਸ਼ਹਾਲ ਵੇਖਣ ਦੇ ਚਾਹਵਾਨ ਹਨ।
ਇਸ ਸਮੇਂ ਵੱਡੀ ਗਿਣਤੀ ‘ਚ ਮੌਜ਼ੂਦ ਸ਼ਹਿਰ ਨਿਵਾਸੀਆਂ ਨੇ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਇਸ ਕਾਰਜ਼ ਦੀ ਪ੍ਰਸੰਸਾ ਕੀਤੀ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media