ਸਮਰਾਲਾ 13 ਅਕਤੂਬਰ (ਇੰਦਰਜੀਤ ਸਿੰਘ ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਮਹੀਨਾਵਾਰ ਇਕੱਤਰਤਾ ਫਰੰਟ ਦੇ ਪ੍ਰਧਾਨ ਜਥੇਦਾਰ ਅਮਰਜੀਤ ਸਿੰਘ ਬਾਲਿਓਂ ਦੀ ਪ੍ਰਧਾਨਗੀ ਹੇਠ ਫਰੰਟ ਦੇ ਦਫ਼ਤਰ ਵਿਖੇ ਹੋਈ। ਸਭ ਤੋਂ ਪਹਿਲਾਂ ਮੀਟਿੰਗ ਦੀ ਕਾਰਵਾਈ ਨੂੰ ਚਲਾਉਂਦਿਆਂ ਮੀਤ ਪ੍ਰਧਾਨ ਦੀਪ ਦਿਲਬਰ ਨੇ ਪਿਛਲੇ ਸਮੇਂ ਦੌਰਾਨ ਫਰੰਟ ਦੇ ਕੀਤੇ ਕੰਮਾਂ ’ਤੇ ਚਾਨਣਾ ਪਾਇਆ।ਉਸ ਤੋਂ ਬਿਹਾਰੀ ਲਾਲ ਸੱਦੀ ਨੇ ਇਕ ਖੂਬਸੂਰਤ ਗੀਤ ਪੇਸ਼ ਕੀਤਾ।
ਫਰੰਟ ਦੇ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਨੇ ਸੁਖਵਿੰਦਰ ਸਿੰਘ ਨੂੰ ਸਰਮਾਲੇ ਦੀਆਂ ਕਚਹਿਰੀਆਂ ਵਿੱਚ ਇੰਤਕਾਲ, ਰਜਿਸਟਰੀਆਂ ਅਤੇ ਅਸ਼ਟਾਮਾਂ ਸੰਬੰਧੀ ਆਮ ਲੋਕਾਂ ਨੂੰ ਆ ਰਹੀ ਵੱਡੀ ਮੁਸ਼ਕਲ ਜਲਦੀ ਦੂਰ ਕਰਨ ਲਈ ਕਿਹਾ ਅਤੇ ਇਕ ਅਸ਼ਟਾਮ-ਫਰੋਸ਼ ਦੀ ਲੁੱਟ ਖਿਲਾਫ਼ ਆਈ ਸ਼ਿਕਾਇਤ ਤੋਂ ਵੀ ਜਾਣੂ ਕਰਵਾਇਆ।ਫਰੰਟ ਦੇ ਸਰਪ੍ਰਸਤ ਕਮਾਂਡੈਂਟ ਰਸ਼ਪਾਲ ਸਿੰਘ ਨੇ ਸੁਖਵਿੰਦਰ ਸਿੰਘ ਰਾਹੀਂ ਹਲਕੇ ਦੇ ਐਮ.ਐਲ.ਏ ਜਗਤਾਰ ਸਿੰਘ ਦਿਆਲਪੁਰਾ ਨੂੰ ਸੁਨੇਹਾ ਭੇਜਿਆ ਕਿ ਸਮਰਾਲਾ ਸ਼ਹਿਰ ਦੇ ਰੈਸਟ ਹਾਊਸ ਨੂੰ ਜਲਦੀ ਗਰੀਨ ਪਾਰਕ ਦੇ ਤੌਰ ’ਤੇ ਸੰਭਾਲਿਆ ਜਾਵੇ।ਇਕ ਮੁਹੱਲੇ ਦੀ ਤੰਗ ਗਲ਼ੀ ਵਿੱਚ ਚੱਲਦੀ ਅਯੁਰਵੈਦਿਕ ਡਿਪੈਸਟਰੀ ਨੂੰ ਸਿਵਲ ਹਸਪਤਾਲ ਸਮਰਾਲਾ ਵਿੱਚ ਤਬਦੀਲ ਕੀਤਾ ਜਾਵੇ।ਸ਼ਹਿਰ ਵਿੱਚ ਆਉਂਦੀਆਂ ਬੱਸਾਂ ਨੂੰ ਸ਼ਹਿਰ ਦੇ ਮਾਛੀਵਾੜਾ ਰੋਡ ਦੇ ਪੁਲ਼ ਹੇਠ ਬੱਸ ਸਟਾਪ ਬਣਾ ਕੇ ਰੋਕਿਆ ਜਾਵੇ।ਇਨ੍ਹਾਂ ਤੋਂ ਇਲਾਵਾ ਦੀਪ ਦਿਲਬਰ, ਕੈਪਟਨ ਮਹਿੰਦਰ ਸਿੰਘ ਜਟਾਣਾ ਨੀਵਾਂ, ਅਵਤਾਰ ਸਿੰਘ ਉਟਾਲਾਂ, ਰਜਿੰਦਰ ਸਿੰਘ ਕਲੇਰ, ਦਰਸ਼ਨ ਸਿੰਘ ਕੰਗ, ਨਿਰਮਲ ਸਿੰਘ ਹਰਬੰਸਪੁਰਾ ਅਤੇ ਮੰਗਤ ਰਾਮ ਪ੍ਰਭਾਕਰ ਨੇ ਵੀ ਸੰਬੋਧਨ ਕੀਤਾ।
ਮੀਟਿੰਗ ਵਿੱਚ ਉਚੇਚੇ ਤੌਰ ’ਤੇ ਪਹੁੰਚੇ ਸੁਖਵਿੰਦਰ ਸਿੰਘ ਮਾਛੀਵਾੜਾ (ਆਗੂ ਆਮ ਆਦਮੀ ਪਾਰਟੀ) ਨੇ ਆਪਣੇ ਸੰਬੋਧਨ ਵਿੱਚ ਸਰਕਾਰ ਵਲੋਂ ਸਮਰਾਲਾ ਹਲਕੇ ਵਿੱਚ ਕੀਤੇ ਜਾ ਰਹੇ ਅਤੇ ਜਲਦ ਹੀ ਸ਼ੁਰੂ ਹੋਣ ਵਾਲ਼ੇ ਕੰਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ।ਉਹਨਾਂ ਨੇ ਹਲਕੇ ਦੇ ਲੋਕਾਂ ਨੂੰ ਕਚਹਿਰੀਆਂ ਅਤੇ ਹੋਰ ਕੰਮਾਂ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਜਲਦੀ ਦੂਰ ਕਰਨ ਲਈ ਫਰੰਟ ਦੇ ਆਗੂਆਂ ਨੂੰ ਵਿਸਵਾਸ਼ ਦੁਆਇਆ।
ਮੀਟਿੰਗ ਵਿੱਚ ਉਪਰੋਕਤ ਬੁਲਾਰਿਆਂ ਤੋਂ ਇਲਾਵਾ ਸੰਤੋਖ ਸਿੰਘ ਨਾਗਰਾ, ਜਗੀਰਾ ਰਾਮ ਕੋਟਾਲਾ, ਕਰਨੈਲ ਸਿੰਘ, ਰਵਿੰਦਰ ਕੌਰ, ਜਸਪ੍ਰੀਤ ਕੌਰ, ਕੇਵਲ ਕ੍ਰਿਸ਼ਨ, ਅਮਰੀਕ ਸਿੰਘ ਮਾਣਕੀ, ਮਨਜੀਤ ਸਿੰਘ ਦਹੇੜੂ, ਜਗਜੀਤ ਸਿੰਘ ਘਰਖਣਾ, ਮੰਗਤ ਰਾਮ, ਜੁਗਲ ਕਿਸ਼ੋਰ ਸਾਹਨੀ, ਸੁਰਿੰਦਰ ਕੁਮਾਰ ਸਮਰਾਲਾ, ਸਵਿੰਦਰ ਕਲੇਰ, ਦੇਸ ਰਾਜ ਘੋਲਾ, ਕਾਮਰੇਡ ਬੰਤ ਸਿੰਘ ਸਮਰਾਲਾ, ਤੇਜਾ ਸਿੰਘ ਭਗਵਾਨਪੁਰਾ, ਮੈਨੇਜਰ ਹਰਭਜਨ ਸਿੰਘ, ਬਲਵਿੰਦਰ ਸਿੰਘ, ਸੰਜੀਵ ਕੁਮਾਰ ਅਤੇ ਰਣਜੀਤ ਸਿੰਘ ਉਟਾਲਾਂ ਆਦਿ ਵੀ ਸ਼ਾਮਿਲ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …