Saturday, July 5, 2025
Breaking News

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਟੂਰਿਜ਼ਮ ਫੈਸਟੀਵਲ ਦਾ ਆਯੋਜਨ

ਅੰਮ੍ਰਿਤਸਰ, 18 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੋਟਲ ਮੈਨੇਜਮੈਂਟ ਅਤੇ ਟੂਰਿਜ਼ਮ ਵਿਭਾਗ ਵਲੋਂ ਯੂਨੀਵਰਸਿਟੀ ਕੈਂਪਸ ਵਿਖੇ ਦੋ ਰੋਜ਼ਾ ਟੂਰਿਜ਼ਮ ਫੈਸਟੀਵਲ ਕਰਵਾਇਆ ਗਿਆ।ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਪ੍ਰੋ. ਸ਼ਵੇਤਾ ਸ਼ੇਨੋਏ ਨੇ ਕਿਹਾ ਸੈਰ-ਸਪਾਟਾ ਉਦਯੋਗ ਨੇ ਵੱਡੀਆਂ ਪੁਲਾਂਘਾਂ ਪੁੱਟਦੇ ਹੋਏ ਆਪਣੀਆਂ ਹੱਦਾਂ ਨੂੰ ਵੱਡਿਆਂ ਕੀਤਾ ਹੈ।ਸੈਰ-ਸਪਾਟਾ ਖੇਤਰ ਵਿੱਚ ਸਥਿਰਤਾ ਦੀ ਮਹੱਤਤਾ ਬਾਰੇ ਵਿਸਥਾਰ ਵਿਚ ਦਸਦਿਆਂ ਉਨ੍ਹਾਂ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਹਰ ਸਾਲ ਇਸੇ ਤਰ੍ਹਾਂ ਦੀਆਂ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕੀਤਾ।
ਇਸ ਦੌਰਾਨ ਦਿਨ ਭਰ ਕਈ ਸੱਭਿਆਚਾਰਕ ਗਤੀਵਿਧੀਆਂ ਜਿਵੇਂ ਕਿ ਭੰਗੜਾ, ਗਿੱਧਾ, ਵੱਖ-ਵੱਖ ਤਰ੍ਹਾਂ ਦੇ ਸੈਰ-ਸਪਾਟੇ ਨੂੰ ਦਰਸਾਉਂਦਾ ਫੈਸ਼ਨ ਸ਼ੋਅ ਪੇਸ਼ ਕੀਤਾ ਗਿਆ।ਵਿਭਾਗ ਮੁਖੀ ਡਾ. ਮਨਦੀਪ ਕੌਰ ਨੇ ਵਿਦਿਆਰਥੀਆਂ ਵਲੋਂ ਫੈਸਟ ਦੀ ਤਿਆਰੀ ਲਈ ਇੰਨੇ ਦਿਨਾਂ ਤੋਂ ਕੀਤੀ ਜਾ ਰਹੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਇਸੇ ਭਾਵਨਾ ਨਾਲ ਲੰਬੇ ਸਮੇਂ ਤੱਕ ਚੱਲਦੇ ਰਹਿਣ ਲਈ ਪ੍ਰੇਰਿਆ।
ਵਿਦਿਆਰਥੀਆਂ ਨੇ ਖਾਣ-ਪੀਣ ਦੀਆਂ ਸਟਾਲਾਂ `ਤੇ ਪਕਵਾਨ ਵਿਕਰੀ ਲਈ ਲਾਇਆ ਹੋਇਆ ਸੀ, ਜਿਸ ਵਿੱਚ ਵੱਖ ਵੱਖ ਤਰ੍ਹਾਂ ਦੇ ਖਾਣ ਪੀਣ ਵਾਲੇ ਸਮਾਨ ਦੇ ਮੀਨੂ ਦੀ ਇੱਕ ਵਿਸ਼ਾਲ ਸ਼਼੍ਰੇਣੀ ਸ਼ਾਮਲ ਸੀ।ਮੁਸਾਫਿਰ ਬੈਂਡ ਦੁਆਰਾ ਇੱਕ ਲਾਈਵ ਗਾਇਕੀ ਸਮਾਰੋਹ ਨੇ ਵੀ ਵਿਦਿਆਰਥੀਆਂ ਨੂੰ ਮੰਤਰਮੁਗਧ ਕਰੀ ਰੱਖਿਆ ਅਤੇ ਵਿਦਿਆਰਥੀਆਂ ਨੇ ਬੀਟਸ `ਤੇ ਡਾਂਸ ਕਰਕੇ ਮਾਹੌਲ ਨੂੰ ਹੋਰ ਰੋਮਾਂਚਕ ਬਣਾ ਦਿੱਤਾ।ਦੂਜੇ ਦਿਨ ਦੀ ਸ਼ੁਰੂਆਤ ਟੇਲੈਂਟ ਰਾਊਂਡ ਨਾਲ ਹੋਈ ਅਤੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਨਾਚ ਅਤੇ ਗੀਤ ਗਾ ਕੇ ਇਸ ਵਿਚ ਹਿੱਸਾ ਲਿਆ।ਪ੍ਰੋਗਰਾਮ ਦੀ ਸਫਲਤਾ ਵਿੱਚ ਆਊਟਡੋਰ ਗੇਮਾਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ।ਲਾਈਵ ਬੈਂਡ ਦੁਆਰਾ ਇੱਕ ਹੋਰ ਸਟਾਰ ਸਟਰੱਕ ਪ੍ਰਦਰਸ਼ਨ 5ਵੇਂ ਸਮੈਸਟਰ ਦੇ ਵਿਦਿਆਰਥੀ ਯੁਵਰਾਜ ਵੱਲੋਂ ਦੁਆਰਾ ਕੀਤਾ ਗਿਆ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …