Thursday, August 7, 2025
Breaking News

ਪੰਜਾਬ ਅੰਦਰ ਸਾਰੀਆਂ ਖੱਬੇ ਪੱਖੀ ਪਾਰਟੀਆਂ ਇਕਜੁੱਟ ਹੋਣ – ਮਨੋਜ ਭੱਟਾਚਾਰੀਆ

ਵਾਹਗਾ ਬਾਰਡਰ ਰਾਹੀਂ ਵਪਾਰ ਬਹਾਲ ਕਰਨ ਦੀ ਮੰਗ ਨਾਲ ਆਰ.ਐਸ.ਪੀ ਕਾਨਫਰੰਸ ਸਮਾਪਤ

ਸੰਗਰੂਰ, 25 ਅਕਤੂਬਰ (ਜਗਸੀਰ ਲੌਂਗੋਵਾਲ) – ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰ.ਐਸ.ਪੀ) ਪੰਜਾਬ ਦਾ 5ਵਾਂ ਸੂਬਾਈ ਇਜਲਾਸ ਪੰਜਾਬ ਅੰਦਰ ਖੱਬੀਆਂ ਪਾਰਟੀਆਂ ਨੂੰ ਇੱਕ ਮੰਚ ‘ਤੇ ਇਕੱਠੇ ਹੋ ਕੇ ਫਿਰਕਾਪ੍ਰਸਤ ਪਾਰਟੀ ਭਾਜਪਾ ਦੀਆ ਲੋਕ ਵਿਰੋਧੀ ਨੀਤੀਆਂ ਖਿਲਾਫ, ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੰਘਰਸ਼ ਕਰਨ ਲਈ ਪੰਜਾਬ ਅੰਦਰ ਖੱਬੇ ਪੱਖੀ ਏਕਤਾ ਜਰੂਰੀ ਅਤੇ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਨਾਲ ਕੌਮਾਂਤਰੀ ਵਪਾਰ ਬਹਾਲ ਕਰਨ ਦੀ ਮੰਗ ਨਾਲ ਸਫ਼ਲਤਾ ਪੂਰਵਕ ਸਮਾਪਤ ਹੋਇਆ।
ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਨੇ ਇਜਲਾਸ ਵਿੱਚ ਆਏ ਸਾਰੇ ਆਗੂਆਂ, ਮਹਿਮਾਨਾਂ ਅਤੇ ਡੇਲੀਗੇਟਾਂ ਦਾ ਸਵਾਗਤ ਕੀਤਾ ਪਾਰਟੀ ਦੇ ਵਿੱਛੜੇ ਆਗੂਆਂ ਕਾਮਰੇਡ ਖਿਤੀ ਗੋਸਵਾਮੀ ਸਾਬਕਾ ਮੰਤਰੀ, ਅਬਾਨੀ ਰਾਏ ਸਾਬਕਾ ਮੈਂਬਰ ਪਾਰਲੀਮੈਂਟ, ਜਥੇਦਾਰ ਹਰਚੰਦ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਕਾਨਫਰੰਸ ਨੂੰ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮਨੋਜ ਭੱਟਾਚਾਰੀਆ, ਮੈਂਬਰ ਪਾਰਲੀਮੈਂਟ ਕਾਮਰੇਡ ਐਨ.ਕੇ ਪ੍ਰੇਮਾਚੰਦਰਨ, ਸੀ.ਪੀ.ਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ, ਸੀ.ਪੀ.ਆਈ.ਐਮ ਦੇ ਕਾਮਰੇਡ ਬਲਬੀਰ ਸਿੰਘ ਸੁਹਾਵੀ, ਕਾਮਰੇਡ ਅਮਰ ਸਿੰਘ, ਅਮਰਜੀਤ ਸਿੰਘ ਅਰਪਨ, ਬੀਬੀ ਹਰਦੇਵ ਕੌਰ, ਸ਼ਹੀਦ ਭਗਤ ਸਿੰਘ ਦੇ ਪਰਿਵਾਰ ਵਿਚੋਂ ਬੀਬੀ ਜਸਮੀਤ ਕੌਰ ਨੇ ਵੀ ਸੰਬੋਧਨ ਕੀਤਾ।
ਕਾਨਫਰੰਸ ਵਿੱਚ ਪਾਸ ਕੀਤੇ ਮਤਿਆਂ ਵਿੱਚ ਕੈਸ਼ਲੈਸ ਇਕਨਾਮੀ, ਖੁਦ ਮੁਖਤਿਆਰ ਸਮਾਜਵਾਦੀ ਪੰਜਾਬ ਦੀ ਉਸਾਰੀ, ਕਿਸਾਨ ਪੱਖੀ ਕੰਟਰੈਕਟ ਫਾਰਮਿੰਗ, ਬੇਜਮੀਨ ਵਸੋਂ ਵਾਸਤੇ ਲੈਂਡ ਬੈਂਕ, ਕੰਟਰੈਕਟ ਪਸ਼ੂ ਪਾਲਣ, ਐਗਰੋ ਇੰਡਸਟਰੀਜ਼ ਦਾ ਵਿਕਾਸ, ਆਨਲਾਈਨ ਐਜੂਕੇਸ਼ਨ ਦੇ ਵਿਕਾਸ ਨਾਲ ਹਰ ਇੱਕ ਬੱਚੇ ਨੂੰ ਮੁਫ਼ਤ ਵਿਦਿਆ, ਐਲੋਪੈਥੀ ਦੇ ਨਾਲ ਨਾਲ ਹੋਮੀਓਪੈਥੀ, ਆਯੁਰਵੈਦ ਅਤੇ ਹੋਰ ਇਲਾਜ਼ ਪ੍ਰਣਾਲੀਆਂ ‘ਤੇ ਆਧਾਰਿਤ ਹਰ ਇੱਕ ਨੂੰ ਮੁਫ਼ਤ ਸਿਹਤ ਸਹੂਲਤਾਂ ਅਤੇ ਕਾਨੂੰਨ ਦਾ ਰਾਜ ਸਥਾਪਿਤ ਕਰਨ ਨੂੰ ਪਾਰਟੀ ਦੇ ਪ੍ਰੋਗਰਾਮ ਦਾ ਆਧਾਰ ਬਣਾਇਆ ਗਿਆ ਹੈ।
ਇਸ ਮੌਕੇ ਕਾਮਰੇਡ ਹਰਬੰਸ ਸਿੰਘ ਮਾਂਗਟ ਸੂਬਾ ਸਕੱਤਰ , ਕਾਮਰੇਡ ਕਰਨੈਲ ਸਿੰਘ, ਅਮਰੀਕ ਸਿੰਘ ਘਨੌਰ, ਨਛੱਤਰ ਸਿੰਘ ਰਾਜਪੁਰਾ, ਸੁਨੀਤਾ ਰਾਣੀ, ਦਵਿੰਦਰ ਕੌਰ ਢਿੱਲੋਂ, ਰਤਨ ਲਾਲ ਧੂਰੀ, ਮਨਦੀਪ ਸਿੰਘ ਹਨੀ ਮੋਹਾਲੀ, ਸਿਮਰਨਦੀਪ ਸਿੰਘ ਲੁਧਿਆਣਾ, ਸੁਰਿੰਦਰ ਬਾਵਾ ਮੋਗਾ, ਸੋਹਣ ਸਿੰਘ ਸੁਰੀਲਾ ਬਰਵਾਲੀ ਖੁਰਦ, ਹਰਦੀਪ ਸਿੰਘ ਰਾਮਪੁਰਾ ਸੰਗਰੂਰ, ਹਰਜਿੰਦਰ ਸਿੰਘ, ਤਰਨ ਤਾਰਨ, ਬਲਜੀਤ ਸਿੰਘ ਸੰਧੂ, ਨਾਜ਼ਰ ਸਿੰਘ ਢਿੱਲੋਂ,ਪਰਮਜੀਤ ਸਿੰਘ ਅੰਮ੍ਰਿਤਸਰ, ਲਖਵੀਰ ਸਿੰਘ ਸਲਾਣਾ ਸੂਬਾ ਕਮੇਟੀ ਲਈ ਚੁਣੇ ਗਏ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …