Thursday, May 29, 2025
Breaking News

ਅਕੈਡਮਿਕ ਹਾਈਟਸ ਪਬਲਿਕ ਸਕੂਲ ਪ੍ਰਿੰਸਪਲ ਸ਼੍ਰੀਮਤੀ ਰਾਸੂ ਅਗਰਵਾਲ ਦਾ ਸਨਮਾਨ

ਸੰਗਰੂਰ, 31 ਅਕਤੂਬਰ (ਜਗਸੀਰ ਲੌਂਗੋਵਾਲ) – ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਵਲੋਂ ਕੌਮੀ ਪੱਧਰ ‘ਤੇ ਸਨਮਾਨ ਵੰਡ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਜਿਸ ਵਿੱਚ 21 ਸਟੇਟਾਂ ਦੇ 1381 ਸਕੂਲਾਂ ਅਤੇ 63 ਪ੍ਰਿੰਸੀਪਲਾਂ ਅਤੇ ਸਕੂਲ ਮੈਨੇਜਮੈਂਟ ਨੂੰ ਸਨਮਾਨਿਤ ਕੀਤਾ ਗਿਆ।ਅਕੈਡਮਿਕ ਹਾਈਟਸ ਪਬਲਿਕ ਸਕੂਲ ਖੋਖਰ ਅਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰਾਸੂ ਅਗਰਵਾਲ ਨੂੰ ਵੀ ਸਨਮਾਨਿਆ ਗਿਆ।ਇਹ ਸਕੂਲ ਅਤੇ ਇਲਾਕੇ ਲਈ ਬੜੇ ਮਾਣ ਵਾਲੀ ਗੱਲ ਹੈ।ਸਕੂਲ ਦੇ ਚੇਅਰਮੈਨ ਸੰਜੇ ਸਿੰਗਲਾ ਨੇ ਕਿਹਾ ਕਿ ਇਸ ਐਵਾਰਡ ਨਾਲ ਸਕੂਲ ਦੀ ਪ੍ਰਤਿੱਭਾ ਉਜਾਗਰ ਹੁੰਦੀ ਹੈ।ਪ੍ਰਿੰਸੀਪਲ ਮੈਡਮ ਦਾ ਸਕੂਲ ਪਹੁੰਚਣ ‘ਤੇ ਸਟਾਫ ਵਲੋਂ ਸਵਾਗਤ ਕੀਤਾ ਗਿਆ ਅਤੇ ਪਾਰਟੀ ਦਿੱਤੀ ਗਈ।
ਇਸ ਮੌਕੇ ਸਕੂਲ ਦਾ ਸਾਰਾ ਸਟਾਫ਼, ਕੋਰਡੀਨੇਟਰ ਸੁਖਜਿੰਦਰ, ਧਰੁਵ, ਤੇਜਿੰਦਰ, ਰਮਨ, ਸਵਾਤੀ, ਬੰਧਨਾ, ਪੂਜਾ, ਨਵਨੀਤ, ਮਨਦੀਪ, ਮਨਪ੍ਰੀਤ, ਈਸ਼ਾ, ਸਮਨ, ਮਾਇਆ, ਅਮਨ, ਪ੍ਰਿਯੰਕਾ, ਸਿਮਰਨ, ਡੀ.ਪੀ ਬੇਅੰਤ ਤੇ ਗੁਰਮੀਤ ਆਦਿ ਮੌਜ਼ੂਦ ਸਨ।

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …