Friday, June 21, 2024

ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਬਾਲ ਦਿਵਸ ਮੇਲੇ ਦਾ ਆਯੋਜਨ

ਬੱਚਿਆਂ ਨੂੰ ਵਿਰਸੇ ਤੇ ਉਚ ਵਿਚਾਰਾਂ ਨਾਲ ਜੋੜੇ ਰੱਖਣਾ ਸਮੇਂ ਦੀ ਲੋੜ – ਪ੍ਰਿੰਸੀਪਲ ਸੁਮਨ ਲਤਾ

ਸਮਰਾਲਾ, 15 ਨਵੰਬਰ (ਇੰਦਰਜੀਤ ਸਿੰਘ ਕੰਗ) – ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਮਰਾਲਾ (ਲੁਧਿ.) ਵਿਖੇ ਪ੍ਰਿੰਸੀਪਲ ਸੁਮਨ ਲਤਾ ਦੀ ਅਗਵਾਈ ਹੇਠ ਬਾਲ ਦਿਵਸ ਮੇਲਾ ਮਨਾਇਆ ਗਿਆ।ਸਮਾਰੋਹ ਦੀ ਪ੍ਰਧਾਨਗੀ ਤੇਜਿੰਦਰ ਸਿੰਘ ਗਰੇਵਾਲ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ ਵਲੋਂ ਕੀਤੀ ਗਈ।ਪ੍ਰਿੰਸੀਪਲ ਨੇੇ ਦੱਸਿਆ ਕਿ ਇਹ ਬਾਲ ਦਿਵਸ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਜਨਮ ਦਿਵਸ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।ਸਮਾਰੋਹ ਦੇ ਪਹਿਲੇ ਪੜਾਅ ਵਿੱਚ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਮੁਕਾਬਲੇ ਕਰਵਾਏ ਗਏ।ਇਹਨਾਂ ਵਿੱਚ ਗੁਆਚੇ ਠੇਠ ਪੰਜਾਬੀ ਸ਼ਬਦਾਂ ਦੇ ਅਰਥ ਦੱਸਣ ਮੁਕਾਬਲੇ, ਪੰਜਾਬੀ ਵਿੱਚ ਬੁਝਾਰਤਾਂ ਬੁੱਝਣੀਆਂ, ਪੰਜਾਬੀ ਅਖਾਉਤਾਂ ਤੇ ਮੁਹਾਵਰਿਆਂ ਦੇ ਅਰਥ ਦੱਸਣ ਦੇ ਮੁਕਾਬਲੇ, ‘ਅੱਜ ਦਾ ਸ਼ਬਦ’ ਦੇ ਅਰਥ ਦੱਸਣੇ, ਪੰਜਾਬੀ ਪੜ੍ਹਨ ਮੁਕਾਬਲੇ, ਕਵਿਤਾ ਉਚਾਰਨ ਮੁਕਾਬਲੇ ਅਤੇ ਭਾਸ਼ਣ ਮੁਕਾਬਲੇ ਵਿਸ਼ੇਸ਼ ਤੌਰ ’ਤੇ ਵਰਨਣਯੋਗ ਹਨ।ਵਿਦਿਆਰਥੀਆਂ ਦੁਆਰਾ ਬਣਾਏ ਚਾਰਟ ਸਲੋਗਨ ਅਤੇ ਬੇਕਾਰ ਚੀਜ਼ਾਂ ਤੋਂ ਵਧੀਆਂ ਵਸਤੂਆਂ ਬਣਾਉਣ ਦੀ ਪ੍ਰਦਰਸ਼ਨੀ ਵੀ ਲਗਾਈ ਗਈ।
ਸਮਾਰੋਹ ਦੇ ਦੂਸਰੇ ਪੜਾਅ ਵਿੱਚ ਪੰੁਗਰਦੀਆਂ ਕਲਮਾਂ ਦੀਆਂ ਰਚਨਾਵਾਂ ਨੂੰ ਪੇਸ਼ ਕਰਦਾ ਸਕੂਲ ਮੈਗਜ਼ੀਨ ‘ਚਾਨਣ ਮੁਨਾਰੇ’ ਦੀ ਘੁੰਡ ਚੁੱਕਾਈ ਕੀਤੀ ਗਈ ਤੇ ਵਿਦਿਆਰਥੀਆਂ ਦੁਆਰਾ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਇਸ ਵਿੱਚ ਗੀਤ, ਲੋਕ ਗੀਤ, ਸਕਿੱਟ, ਕੋਰੀਓਗ੍ਰਾਫੀ, ਮਾਂਈਡ ਗੇਮਜ਼ ਅਤੇ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ। ਮੇਲੇ ਵਿੱਚ ਬੱਚਿਆਂ ਦੇ ਮਾਪਿਆਂ ਦੁਆਰਾ ਵਿਸ਼ੇਸ਼ ਰੁਚੀ ਵੇਖਣ ਨੂੰ ਮਿਲੀ।ਅਮਰ ਨਾਥ ਟਾਂਗਰਾ ਚੇਅਰਮੈਨ ਐਸ.ਐਮ.ਸੀ, ਸਨੀ ਦੁਆ ਐਮ.ਸੀ, ਰਿੰਕੂ ਵਾਲੀਆ ਸਮਾਜਸੇਵੀ ਨੇ ਵੀ ਇਸ ਮੇਲੇ ਵਿੱਚ ਸ਼ਿਰਕਤ ਕੀਤੀ।ਵਿਦਿਆਰਥੀਆਂ, ਮਾਪਿਆਂ ਅਤੇ ਮਹਿਮਾਨਾਂ ਲਈ ਚਾਹ ਅਤੇ ਬਰੈਡ ਪਕੌੜਿਆਂ ਦਾ ਲੰਗਰ ਵੀ ਲਗਾਇਆ ਗਿਆ।ਸਮੂਹ ਸਟਾਫ਼ ਨੇ ਆਪੋ ਆਪਣੀਆਂ ਡਿਊਟੀਆਂ ਅਤੇ ਜਿੰਮੇਵਾਰੀਆਂ ਨੂੰ ਬਹੁਤ ਹੀ ਅਨੁਸ਼ਾਸ਼ਨ ਨਾਲ ਨਿਭਾਇਆ।
ਸਮਾਰੋਹ ਦੇ ਅੰਤ ਵਿੱਚ ਨਵੇਂ ਸ਼ੈਸ਼ਨ ਲਈ ਦਾਖ਼ਲਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ਸਮੁੱਚੇ ਸ਼ਹਿਰ ਵਿੱਚ ਇਕ ਰੈਲੀ ਕੱਢੀ ਗਈ।ਵਧੀਆ ਕਾਰਗੁਜਾਰੀ ਵਿਖਾਉਣ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨਾਂ ਅਤੇ ਪਤਵੰਤਿਆਂ ਵੱਲੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਅਖੀਰ ਵਿੱਚ ਪ੍ਰਿ੍ਰੰਸੀਪਲ ਸੁਮਨ ਲਤਾ ਵਲੋਂ ਆਏ ਹੋਏ ਮਹਿਮਾਨਾਂ, ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ।

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …