ਸਮਰਾਲਾ, 21 ਨਵੰਬਰ (ਇੰਦਰਜੀਤ ਸਿੰਘ ਕੰਗ) – ਅੱਜ ਮਾਤਾ ਗੁਰਦੇਵ ਕੌਰ ਸ਼ਾਹੀ ਸਪੋਰਟਸ ਕਾਲਜ ਆਫ ਫਿਜੀਕਲ ਝਕੜੌਦੀ (ਸਮਰਾਲਾ) ਵਿਖੇ ਮਹਾਰਾਜਾ ਭੁਪਿੰਦਰਾ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਵਲੋਂ ਇੰਟਰ-ਕਾਲਜ ਕੁਸ਼ਤੀ ਮੁਕਾਬਲੇ ਕਰਵਾਏ ਗਏ। ਫਿਜੀਕਲ ਕਾਲਜਾਂ ਜਿਨ੍ਹਾਂ ਵਿੱਚ ਰੋਇਲ ਕਾਲਜ ਫਿਜ਼ੀਕਲ ਬੋੜਾਵਾਲ (ਮਾਨਸਾ), ਗੌਰਮਿੰਟ ਫਿਜੀਕਲ ਕਾਲਜ ਪਟਿਆਲਾ, ਗੌਰਮਿੰਟ ਸਪੋਰਟਸ ਕਾਲਜ ਜਲੰਧਰ, ਐਸ.ਕੇ.ਆਰ ਫਿਜ਼ੀਕਲ ਐਜੂਕੈਸ਼ਨ ਕਾਲਜ ਭਾਗੋਮਾਜਰਾ, ਖਾਲਸਾ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਅੰਮ੍ਰਿਤਸਰ ਕਾਲਜਾਂ ਦੇ ਲੜਕੇ ਲੜਕੀਆਂ ਦੇ ਗ੍ਰੀਕੋ ਰੋਮਨ ਅਤੇ ਫਰੀ ਸਟਾਇਲ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਗਏ।ਸ਼ਾਹੀ ਸਪੋਰਟਸ ਕਾਲਜ ਸਮਰਾਲਾ ਦੇ ਡਾਇਰੈਕਟਰ ਗੁਰਬੀਰ ਸ਼ਾਹੀ ਨੇ ਦੱਸਿਆ ਕਿ ਇਨ੍ਹਾਂ ਕੁਸ਼ਤੀ ਮੁਕਾਬਲਿਆਂ ਦਾ ਉਦਘਾਟਨ ਹਰਜੀਤ ਕੌਰ ਸ਼ਾਹੀ ਵਲੋਂ ਕੀਤਾ ਗਿਆ।
ਇਨ੍ਹਾਂ ਕੁਸ਼ਤੀ ਮੁਕਾਬਲਿਆਂ ਵਿੱਚ ਬਹੁਤ ਹੀ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ।ਗ੍ਰੀਕੋਰੋਮਨ ਵਿੱਚ ਵੱਖ-ਵੱਖ ਭਾਰ ਵਰਗ 55, 60, 63, 67,72, 77, 82, 87, 97 ਕਿਲੋ ਦੇ ਮੁਕਾਬਲੇ ਕਰਵਾਏ ਗਏ।ਫਰੀ ਸਟਾਇਲ ਵਿਚ 57, 61, 65, 70, 74, 79, 86, 92, 97, 125 ਕਿਲੋ ਦੇ ਮੁਕਾਬਲੇ ਕਰਵਾਏ ਗਏ।ਲੜਕੀਆਂ ਦੇ ਮੁਕਾਬਲਿਆਂ ਵਿੱਚ 50, 53, 55, 57, 59, 62, 65, 68, 76 ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਗਏ।ਇਨ੍ਹਾਂ ਕੁਸ਼ਤੀ ਮੁਕਾਬਲਿਆਂ ਵਿੱਚ ਫਰੀ ਸਟਾਇਲ ਆਲ ਓਵਰ ਟਰਾਫੀ ਐਸ.ਕੇ.ਆਰ ਫਿਜੀਕਲ ਐਜੂਕੈਸ਼ਨ ਕਾਲਜ ਭਾਗੋਮਾਜਰਾ ਨੇ ਜਿੱਤੀ, ਦੂਜਾ ਸਥਾਨ ਗੌਰਮਿੰਟ ਫਿਜੀਕਲ ਕਾਲਜ ਜਲੰਧਰ ਅਤੇ ਤੀਸਰਾ ਸਥਾਨ ਗੌਰਮਿੰਟ ਕਾਲਜ ਪਲਿਆਲਾ ਨੇ ਪ੍ਰਾਪਤ ਕੀਤਾਗ੍ਰੀਕੋਰੋਮਨ ਵਿੱਚ ਪਹਿਲਾ ਸਥਾਨ ਐਸ.ਕੇ.ਆਰ ਫਿਜ਼ੀਕਲ ਐਜੂਕੈਸ਼ਨ ਕਾਲਜ ਭਾਗੋਮਾਜਰਾ, ਦੂਸਰਾ ਸਥਾਨ ਗੌਰਮਿੰਟ ਫਿਜੀਕਲ ਕਾਲਜ ਪਟਿਆਲਾ ਅਤੇ ਤੀਸਰਾ ਸਥਾਨ ਰੋਇਲ ਫਿਜੀਕਲ ਕਾਲਜ ਬੋੜਾਬਾਲ (ਮਾਨਸਾ) ਨੇ ਪ੍ਰਾਪਤ ਕੀਤਾ।
ਲੜਕੀਆਂ ਦੇ ਮੁਕਾਬਲਿਆਂ ਵਿਚ ਪਹਿਲਾ ਸਥਾਨ ਗੌਰਮਿੰਟ ਫਿਜੀਕਲ ਕਾਲਜ ਪਟਿਆਲਾ, ਦੂਸਰਾ ਸਥਾਨ ਐਸ.ਕੇ.ਆਰ ਫਿਜੀਕਲ ਐਜੂਕੈਸ਼ਨ ਕਾਲਜ ਭਾਗੋਮਾਜਰਾ ਅਤੇ ਤੀਸਰਾ ਸਥਾਨ ਖਾਲਸਾ ਕਾਲਜ ਆਫ ਫਿਜੀਕਲ ਐਜੂਕੇਸ਼ਨ ਅੰਮਿ੍ਰਤਸਰ ਨੇ ਪ੍ਰਾਪਤ ਕੀਤਾ।ਇਨਾਮ ਤਕਸੀਮ ਕਰਨ ਮੌਕੇ ਗੁਰਬੀਰ ਸਿੰਘ ਸ਼ਾਹੀ, ਮੈਡਮ ਹਰਜੀਤ ਕੌਰ, ਮਨਸਾ ਸਿੰਘ ਰਿਟਾ: ਜ਼ਿਲ੍ਹਾ ਖੇਡ ਅਫਸਰ, ਡਾ. ਜਮੀਲ ਮੁਹੰਮਦ, ਫਰੀਦ ਅਹਿਮਦ, ਬੇਅੰਤ ਸਿੰਘ ਰਾਜਪੁਰਾ, ਨਵਜੋਤ ਸਿੰਘ ਮਲਕਪੁਰ, ਨਪਿੰਦਰ ਸਿੰਘ, ਰਣਬੀਰ ਕੋਚ ਉਟਾਲਾਂ, ਸਿਕੰਦਰ ਸਿੰਘ ਸਪੋਰਟਸ ਕਾਲਜ ਜਲੰਧਰ, ਰਾਜਵਿੰਦਰ ਕੌਰ ਪਟਿਆਲਾ, ਸਵਰਨ ਸਿੰਘ ਰਾਜੇਵਾਲ, ਅਨਿਲ ਕੁਮਾਰ ਕਬੱਡੀ ਕੋਚ, ਮਨਜਿੰਦਰ ਸਿੰਘ, ਜਸਪ੍ਰੀਤ ਸਿੰਘ ਬਰਾੜ ਕੁਸ਼ਤੀ ਕੋਚ ਲੁਧਿਆਣਾ, ਰਾਕੇਸ਼ ਸ਼ਰਮਾ ਯੂ. ਡਵਲਯੂ ਡਵਲਯੂ ਕੋਚ ਸਪੈਸ਼ਲਿਸਟ ਰੈਫਰੀ, ਦਲਵੀਰ ਸਿੰਘ, ਹਰਦੀਪ ਸਿੰਘ ਕੋਚ ਬਾਕਸਿੰਗ ਕੋਚ (ਆਫੀਸ਼ੀਅਲ ਕੋਚ) ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ ਮੁਫ਼ਤ ਫਿਜ਼ੀਓਥੈਰੇਪੀ ਕੈਂਪ ਲਗਾਇਆ
ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਫਿਜ਼ੀਓਥੈਰੇਪੀ ਵਿਭਾਗ ਵੱਲੋਂ ਗਲਤ ਜੀਵਨ …