ਸਮਰਾਲਾ, 21 ਨਵੰਬਰ (ਇੰਦਰਜੀਤ ਸਿੰਘ ਕੰਗ) – 43ਵੀਂ ਪੰਜਾਬ ਮਾਸਟਰ ਐਥਲੈਟਿਕਸ ਚੈਪੀਅਨਸ਼ਿਪ 2022 ਬੀਤੀ 19 ਤੇ 20 ਨਵੰਬਰ ਨੂੰ ਗੁਰਸਾਗਰ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਸੰਪਨ ਹੋਈ।ਇਸ ਵਿੱਚ ਵੱਖ-ਵੱਖ ਉਮਰ ਵਰਗ ਦੇ ਕਰੀਬ 500 ਤੋਂ ਵੱਧ ਖਿਡਾਰੀ ਅਤੇ ਖਿਡਾਰਨਾਂ ਨੇ ਭਾਗ ਲਿਆ।ਸਮਰਾਲਾ ਇਲਾਕੇ ਦੇ ਖਿਡਾਰੀਆਂ ਨੇ ਭਾਗ ਲੈਂਦੇ ਹੋਏ ਵੱਖ-ਵੱਖ ਈਵੈਂਟਾਂ ਵਿੱਚ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤ ਕੇ ਸਮਰਾਲਾ ਇਲਾਕੇ ਦਾ ਨਾਂਓ ਰੌਸ਼ਨ ਕੀਤਾ।ਹਰਭਜਨ ਸਿੰਘ ਮਾਦਪੁਰ (74 ਸਾਲ) ਜੋ ਪਿਛਲੇ 12 ਸਾਲਾਂ ਤੋਂ ਲਗਾਤਾਰ ਇਨ੍ਹਾਂ ਖੇਡਾਂ ਵਿੱਚ ਭਾਗ ਲੈਂਦੇ ਆ ਰਹੇ ਹਨ, ਨੇ ਇਸ ਵਾਰ ਫਿਰ ਆਪਣੀ ਤਾਕਤ ਦਾ ਮੁਜ਼ਾਹਰਾ ਕਰਦੇ ਹੋਏ 70+ ਸਾਲ ਦੀ ਉਮਰ ਦੇ ਵਰਗ ਵਿੱਚ 400 ਮੀਟਰ ਰੇਸ 1:28:51 ਸਮੇਂ ਵਿੱਚ ਤੈਅ ਕਰ ਕੇ ਚਾਂਦੀ ਦਾ ਤਮਗਾ ਹਾਸਲ ਕੀਤਾ ਅਤੇ 200 ਮੀਟਰ ਰੇਸ 0:36:11 ਸਮੇਂ ਵਿੱਚ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਮਗਾ ਪ੍ਰਾਪਤ ਕੀਤਾ।ਮੋਹਣ ਸਿੰਘ ਭੈਣੀ ਸਾਹਿਬ (72 ਸਾਲ) ਨੇ 400 ਮੀਟਰ ਵਿੱਚ ਤੀਜਾ ਸਥਾਨ ਹਾਸਲ ਕੀਤਾ ਅਤੇ ਪੋਲ ਵਾਲਟ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸਮਰਾਲਾ ਇਲਾਕੇ ਦਾ ਨਾਂ ਰੁਸ਼ਨਾਇਆ।ਹਰਭਜਨ ਸਿੰਘ ਨੇ ਆਪਣੀ ਕਾਰਗੁਜ਼ਾਰੀ ਸਬੰਧੀ ਸੰਤੁਸ਼ਟੀ ਜਾਹਰ ਕਰਦੇ ਹੋਏ ਕਿਹਾ ਕਿ ਹੁਣ ਉਹ ਫਰਵਰੀ 2023 ਵਿਚ ਪੰਚਕੁਲਾ (ਹਰਿਆਣਾ) ਵਿਖੇ ਹੋ ਰਹੀ ਨੈਸ਼ਨਲ ਮੀਟ ਵਿੱਚ ਭਾਗ ਲੈਣਗੇ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …