Friday, March 1, 2024

ਬੰਡਾਲਾ ਅਤੇ ਮਾਂਨਾਵਾਲਾ ਬਿਜਲੀ ਸਰਕਟ ‘ਚ ਸੁਧਾਰ ਦੀ ਈ.ਟੀ.ਓ ਵਲੋਂ ਸ਼ੁਰੂਆਤ

ਅੰਮ੍ਰਿਤਸਰ, 3 ਦਸੰਬਰ (ਸੁਖਬੀਰ ਸਿੰਘ) – ਕੈਬਨਿਟ ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ ਵਲੋਂ 66 ਕੇ.ਵੀ ਲਾਈਨ ਮਾਨਾਵਾਲਾ ਅਤੇ 66 ਕੇ.ਵੀ ਲਾਈਨ ਬੰਡਾਲਾ ਨੂੰ ਪੈਰਲਲ ਸਰਕਟ ਰਾਹੀਂ ਚਲਾਉਣ ਦਾ ਉਦਘਾਟਨ ਕੀਤਾ ਗਿਆ।ਇਸ ਨਾਲ ਮਾਨਾਵਾਲਾ ਅਤੇ 66 ਕੇ ਵੀ ਗਰਿਡ ਫੋਕਲ ਪੁਆਇੰਟ ਅਧੀਨ ਆ ਰਹੀਆ ਵੱਖ-ਵੱਖ ਰਿਹਾਇਸ਼ੀ ਕਲੋਨੀਆਂ ਅਤੇ ਵੱਡੇ-ਵੱਡੇ ਉਦਯੋਗਿਕ ਤੇ ਵਪਾਰਕ ਅਦਾਰਿਆਂ ਨੂੰ ਬਿਜਲੀ ਕੁਨੈਕਸ਼ਨ ਦੇਣ ਲਈ ਸਿਸਟਮ ਵਿਚ ਸੁਧਾਰ ਹੋਵੇਗਾ।ਮਾਨਵਾਲਾ ਅਤੇ ਫੋਕਲ ਪੁਆਇੰਟ ਗਰਿਡ ਵਿਖੇ ਪਾਵਰ ਟਰਾਂਸਫਾਰਮਰ ਦੀ ਸਮਰਥਾ ਵੀ ਵਧਾਈ ਜਾ ਰਹੀ ਹੈ।ਜਿਸ ਨਾਲ ਸਮੂਹ ਇਲਾਕੇ ਵਿਚ ਬਿਜਲੀ ਦੀ ਨਿਰੰਤਰਤਾ ਵਿਚ ਹੋਰ ਸੁਧਾਰ ਹੋਵੇਗਾ।
ਮੁੱਖ ਇੰਜੀਨੀਅਰ ਬਾਰਡਰ ਅੰਮ੍ਰਿਤਸਰ ਜ਼ੋਨ ਇੰਜੀ: ਬਾਲ ਕਿਸ਼ਨ, ਉਪ ਮੁੱਖ ਇੰਜੀਨੀਅਰ ਦਿਹਾਤੀ ਹਲਕਾ ਅੰਮ੍ਰਿਤਸਰ ਇੰਜੀ: ਜਤਿੰਦਰ ਸਿੰਘ, ਉਪ ਮੁੱਖ ਇੰਜੀਨੀਅਰ ਪੀ.ਐਂਡ.ਐਮ ਇੰਜੀ: ਜਗਜੀਤ ਸਿੰਘ, ਐਕਸੀਅਨ ਜੰਡਿਆਲਾ ਗੁਰੂ ਇੰਜੀ: ਮਨਿੰਦਰਪਾਲ ਸਿੰਘ, ਐਕਸੀਅਨ ਇੰਜੀ: ਸੁਖਰਾਜ ਬਹਾਦਰ ਸਿੰਘ ਮਰਹਾਲਾ, ਐਕਸੀਅਨ ਇੰਜੀ: ਜਸਬੀਰ ਸਿੰਘ, ਐਸ.ਡੀ.ਓ ਜੰਡਿਆਲਾ ਗੁਰੂ ਇੰਜੀ: ਸੁਖਜੀਤ ਸਿੰਘ, ਐਸ.ਡੀ.ਓ ਫਤਿਹਪੁਰ ਰਾਜਪੂਤਾਂ ਇੰਜੀ: ਪੰਕਜ ਕੁਮਾਰ, ਐਸ.ਡੀ.ਓ ਬੰਡਾਲਾ ਇੰਜੀ: ਮਹਿੰਦਰ ਸਿੰਘ, ਜੇ.ਈ ਦਲਬੀਰ ਸਿੰਘ, ਜੇ.ਈ ਭੁਪਿੰਦਰ ਸਿੰਘ, ਜੇ.ਈ ਸੁਖਵਿੰਦਰ ਸਿੰਘ, ਜੇ.ਈ ਤੇਜਪਾਲ ਸਿੰਘ ਅਤੇ ਹੋਰ ਪਤਵੰਤੇ ਸੱਜਣ ਅਤੇ ਸਟਾਫ ਮੈਂਬਰ ਹਾਜ਼ਰ ਸਨ।

Check Also

ਅਕਾਲ ਅਕੈਡਮੀ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ

ਸੰਗਰੂਰ, 1ਮਾਰਚ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਉੱਡਤ ਸੈਦੇਵਾਲਾ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ।ਜਿਸ …