Friday, December 20, 2024

ਸਮੁੱਚੇ ਬੀ.ਐਲ.ਓ 4 ਦਸੰਬਰ ਨੂੰ ਆਪੋ ਆਪਣੇ ਪੋਲਿੰਗ ਸਟੇਸ਼ਨਾਂ ‘ਤੇ ਹਾਜ਼ਰ ਰਹਿਣਗੇ- ਜਿਲ੍ਹਾ ਚੋਣ ਅਫਸਰ

ਅੰਮ੍ਰਿਤਸਰ, 3 ਦਸੰਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01.01.2023 ਦੇ ਅਧਾਰ ‘ਤੇ ਇਸ ਜ਼ਿਲ੍ਹੇ ਵਿਚਲੇ 11 ਵਿਧਾਨ ਸਭਾ ਚੋਣ ਹਲਕਿਆਂ ਅੰਦਰ ਕਮਿਸ਼ਨ ਵਲੋਂ ਨਿਰਧਾਰਿਤ ਕੀਤੇ ਗਏ ਸ਼ਡਿਊਲ ਅਨੁਸਾਰ 9 ਨਵੰਬਰ 2022 ਤੋਂ ਨਵੀਆਂ ਵੋਟਾਂ ਬਣਾਉਣ/ਕਟਵਾਉਣ/ਸੋਧ ਕਰਵਾਉਣ ਸਬੰਧੀ ਕੰਮ ਸ਼ੁਰੂ ਹੋ ਚੁੱਕਾ ਹੈ, ਜੋ ਕਿ ਮਿਤੀ 8 ਦਸੰਬਰ 2022 ਤੱਕ ਚੱਲੇਗਾ।ਇਸ ਯੋਗਤਾ ਮਿਤੀ ਅਨੁਸਾਰ ਜਿਥੇ 2 ਜਨਵਰੀ 2022 ਤੋਂ 1 ਜਨਵਰੀ 2023 ਦੋਰਾਨ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਯੋਗ ਬਿਨੈਕਾਰਾਂ ਪਾਸੋਂ ਫਾਰਮ ਨੰ. 6 ਪ੍ਰਾਪਤ ਕੀਤੇ ਜਾਣਗੇ, ਉਥੇ ਹੀ ਕਮਿਸ਼ਨ ਦੀਆਂ ਤਾਜ਼ਾ ਹਦਾਇਤਾਂ ਅਨੁਸਾਰ ਹੁਣ ਸਾਲ 2023 ਦੀਆਂ ਤਿੰਨ ਤਿਮਾਹੀਆਂ ਵਿੱਚ ਪੈਂਦੀਆਂ ਯੋਗਤਾ ਮਿਤੀਆਂ 1 ਅਪ੍ਰੈਲ 2023, 1 ਜੁਲਾਈ 2023 ਅਤੇ 1 ਅਕਤੂਬਰ 2023 ਅਨੁਸਾਰ ਜਿਨ੍ਹਾਂ ਯੋਗ ਬਿਨੈਕਾਰਾਂ ਦੀ ਉਮਰ 18 ਸਾਲ ਹੋ ਜਾਂਦੀ ਹੈ ਤਾਂ 17 ਸਾਲ ਦੀ ਉਮਰ ਦੇ ਅਜਿਹੇ ਬਿਨੈਕਾਰ ਵੀ ਆਪਣੀ ਵੋਟ ਬਣਾਉਣ ਲਈ ਅਡਵਾਂਸ ਵਿੱਚ ਹੀ ਫਾਰਮ ਨੰ: 6 ਭਰ ਕੇ ਦੇ ਸਕਣਗੇ।ਉਨ੍ਹਾਂ ਦੇ ਫਾਰਮ ਨੰ. 6 ਉਪਰ ਸਾਲ 2023 ਦੀ ਸਬੰਧਤ ਤਿਮਾਹੀ ਵਿੱਚ ਆਉਂਦੀ ਜਨਮ ਮਿਤੀ ਅਨੁਸਾਰ ਕਾਰਵਾਈ ਸਾਰਾ ਸਾਲ ਹੀ ਹੁੰਦੀ ਰਹੇਗੀ ਅਤੇ ਉਨ੍ਹਾਂ ਦੀ ਵੋਟ ਵੀ ਬਣਦੀ ਰਹੇਗੀ।ਇਸ ਉਦੇਸ਼ ਹਿੱਤ ਉਹ ਆਨਲਾਈਨ ਵਿਧੀ ਦਾ ਵੱਧ ਤੋਂ ਵੱਧ ਉਪਯੋਗ ਕਰਕੇ ਭਾਰਤ ਚੋਣ ਕਮਿਸ਼ਨ ਵਲੋਂ ਤਿਆਰ ਕੀਤੇ ਗਏ ਪੋਰਟਲਾਂ „<https://www.nvsp.in/> ਅਤੇy <https://voterportal.eci.gov.in> jW Voter helpline app ਉਪਰ ਆਨਲਾਈਨ ਵੀ ਅਪਲਾਈ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਵਲੋਂ ਇਹ ਵੀ ਦੱਸਿਆ ਗਿਆ ਕਿ ਮੁੱਖ ਚੋਣ ਅਫਸਰ ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ 4 ਦਸੰਬਰ 2022 ਦਿਨ ਐਤਵਾਰ ਵਿਸ਼ੇਸ਼ ਮੁਹਿੰਮ ਦੋਰਾਨ ਜ਼ਿਲ੍ਹੇ ਦੇ ਸਮੁੱਚੇ ਬੀ.ਐਲ.ਓ ਆਪਣੇ ਆਪਣੇ ਪੋਲਿੰਗ ਸਟੇਸ਼ਨਾਂ ਉਪਰ ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਹਾਜ਼ਰ ਰਹਿਣਗੇ ਅਤੇ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਆਮ ਜਨਤਾ ਯੋਗ ਬਿਨੈਕਾਰਾਂ ਪਾਸੋਂ ਦਾਅਵੇ/ਇਤਰਾਜ਼ ਅਤੇ ਕਿਸੇ ਸੋਧ ਸਬੰਧੀ ਫਾਰਮ ਨੰ. 6,7 ਤੇ 8 ਅਤੇ ਵੋਟਰਾਂ ਦੇ ਡਾਟੇ ਨੂੰ ਆਧਾਰ ਡਾਟੇ ਨਾਲ ਲਿੰਕ ਕਰਨ ਲਈ ਫਾਰਮ ਨੰ: 6-ਬੀ ਵਿੱਚ ਆਧਾਰ ਦੇ ਵੇਰਵੇ ਵੀ ਪ੍ਰਾਪਤ ਕਰਨਗੇ।ਆਧਾਰ ਕਾਰਡ ਦੇ ਵੇਰੇਵੇ ਦੇਣਾ ਵੋਟਰ ਵਲੋ ਸਵੈ ਇਛੱਤ ਹੈ ਇਸ ਲਈ ਕਿਸੇ ਵੋਟਰ ਵਲੋਂ ਅਧਾਰ ਦੇ ਵੇਰਵੇ ਨਾ ਦੇਣ ਦੀ ਹਾਲਤ ਵਿੱਚ ਕਮਿਸ਼ਨ ਵਲੋਂ ਪ੍ਰਵਾਨਤ ਨਿਮਨ ਅਨੁਸਾਰ 11 ਕਿਸਮ ਦੇ ਦਸਤਾਵੇਜਾਂ ਵਿਚੋ ਕੋਈ ਇਕ ਦਸਤਾਵੇਜ ਵੀ ਦਿੱਤਾ ਜਾ ਸਕਦਾ ਹੈ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …