Monday, September 16, 2024

ਅੰਮ੍ਰਿਤਸਰ ਨੂੰ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਉਭਾਰਨ ਲਈ ਆ ਰਹੀਆਂ ਰੁਕਾਵਟਾਂ ਦੂਰ ਹੋਣ – ਡਾ. ਜਸਪਾਲ ਸਿੰਘ ਸੰਧੂ

ਅੰਮ੍ਰਿਤਸਰ, 3 ਦਸੰਬਰ (ਸੁਖਬੀਰ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਉਚੇਰੀ ਸਿੱਖਿਆ ਦੇ ਖੇਤਰ ਵਿਚ ਮੋਜ਼ੂਦਾ ਸਮੇਂ ਵਿਚ ਬਹੁਤ ਸਾਰੀਆਂ ਚੁਣੋਤੀਆਂ ਹੌਣ ਦੇ ਬਾਵਜ਼ੂਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਚਾਈਆਂ ਨੂੰ ਛੂਹ ਰਹੀ ਹੈ।ਉਹ ਅੱਜ ਗੁਰੂੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।ਉਘੇ ਸਿੱਖਿਆ ਸ਼ਾਸਤਰੀ ਡਾ. ਵੇਦ ਪ੍ਰਕਾਸ਼ ਅਤੇ ਡਿਪਟੀ ਡੀ.ਪੀ.ਆਈ (ਕਾਲਜ) ਪੰਜਾਬ ਸਰਕਾਰ ਅਸ਼ਵਨੀ ਭੱਲਾ ਆਨਲਾਈਨ ਜੁੜੇ ਹੋਏ ਸਨ।ਇਸ ਤੋਂ ਇਲਾਵਾ ਮੀਟਿੰਗ ਵਿੱਚ ਹਾਜ਼ਰ ਰਹਿਣ ਵਾਲਿਆਂ ਵਿਚ ਡੀਨ ਵਿਦਿਆਰਥੀ ਭਲਾਈ ਪ੍ਰੋ. ਸਰਬਜੋਤ ਸਿੰਘ ਬਹਿਲ, ਡਾ. ਐਸ.ਐਸ ਚਾਹਲ, ਸਰਦਾਰ ਨਾਨਕ ਸਿੰਘ, ਡਾ. ਸੁਖਪ੍ਰੀਤ ਸਿੰਘ, ਡਾ. ਹਰਵਿੰਦਰ ਸਿੰਘ ਸੈਣੀ, ਡਾ. ਰਾਜੇਸ਼ ਕੁਮਾਰ, ਡਾ. ਸੁਨੀਤਾ ਸ਼ਰਮਾ, ਡਾ. ਵਰਿੰਦਰ ਕੁਮਾਰ ਸ਼ਾਮਲ ਸਨ। ਸਿੰਡੀਕੇਟ ਦੇ ਮੈਂਬਰਾ ਵਲੋਂ ਉਚੇਰੀ ਸਿੱਖਿਆ ਦੇ ਖੇਤਰ ਵਿਚ ਹੋਰ ਨਿਖਾਰ ਲਿਆਉਣ ਲਈ ਦਿੱਤੇ ਗਏ ਸੁਝਾਵਾਂ ਨੂੰ ਅਮਲ ਵਿੱਚ ਲਿਆਉਣ ਦਾ ਭਰੋਸਾ ਦੇਂਦਿਆਂ ਡਾ. ਸੰਧੂ ਨੇ ਪਿਛਲੇ ਮਹੀਨਿਆਂ ਦੀਆਂ ਕੁੱਝ ਅਹਿਮ ਗਤੀਵਿਧੀਆਂ ਅਤੇ ਪ੍ਰਾਪਤੀਆਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਕਈ ਸੰਭਾਵਨਾਵਾਂ ਸਮੋਈਆਂ ਹੋਈਆਂ ਹਨ, ਜਿੰਨ੍ਹਾਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਹੋਰ ਵੀ ਉਭਾਰਿਆ ਜਾ ਸਕਦਾ ਹੈ।ਉਹਨਾਂ ਨੇ ਕਿਹਾ ਕਿ ਇਸ ਦੇ ਵਿਚ ਜੋ ਰੁਕਾਵਟਾਂ ਹਨ ਉਸ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ।ਯੂਨੀਵਰਸਿਟੀ ਇਸ ਮਾਮਲੇ ਦੇ ਵਿਚ ਆਪਣੀ ਭੂਮਿਕਾ ਬਾਖੂਬੀ ਨਿਭਾਅ ਰਹੀ ਹੈ।ਯੂਨੀਵਰਸਿਟੀ ਵਿਚ ਗੋਲਡਨ ਜੁਬਲੀ ਕਾਨਵੈਸ਼ਨ ਹਾਲ ਜਿਸ ਦਾ ਪੰਜਾਬ ਦੇ ਮਾਨਯੋਗ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਹਾਲ ਹੀ ਵਿੱਚ ਉਦਘਾਟਨ ਕੀਤਾ ਗਿਆ ਸੀ, ਦੇ ਕਾਰਨ ਅੰਮ੍ਰਿਤਸਰ ਵਿਚ ਡਾਕਟਰਾਂ ਦੀਆਂ ਦੋ ਕੌਮੀ ਪੱਧਰ ਦੀਆਂ ਕਾਨਫਰੰਸਾਂ ਸੰਭਵ ਹੋਈਆਂ ਹਨ।ਉਹਨਾਂ ਨੇ ਕਿਹਾ ਕਿ ਇਹਨਾਂ ਕਾਨਫਰੰਸਾਂ ਦੇ ਵਿਚ ਦੇਸ਼ ਤੋਂ ਇਲਾਵਾ ਵਿਦੇਸ਼ਾਂ ਦੇ ਡੈਲੀਗੇਟ ਸ਼ਾਮਲ ਹੁੰਦੇ ਹਨ।ਉਹਨਾਂ ਜੀ-20 ਦੀ ਪ੍ਰਧਾਨਗੀ ਦੇਸ਼ ਨੂੰ ਮਿਲਣ ‘ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਇਸ ਤੋਂ ਵੱਡੇ ਮਾਣ ਦੀ ਗੱਲ ਇਹ ਹੈ ਕਿ ਇਹ ਸਮਾਗਮ ਅੰਮ੍ਰਿਤਸਰ ਵਿਚ ਹੋ ਰਿਹਾ ਹੈ ਅਤੇ ਯੂਨੀਵਰਸਿਟੀ ਮੁੱਖ ਭਾਗੀਦਾਰਾਂ ਵਿਚੋਂ ਇੱਕ ਹੈ।ਉਹਨਾਂ ਨੇ 4 ਦਸੰਬਰ ਨੂੰ ਬੀ.ਐਸ.ਐਫ ਦੇ 57ਵੇਂ ਸਥਾਪਨਾ ਦਿਵਸ ਨੂੰ ਪਹਿਲੀ ਵਾਰ ਦਿੱਲੀ ਤੋਂ ਬਾਹਰ ਮਨਾਉਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ ਚੁਣਿਆ ਹੈ।ਜਿਸ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਹਿੱਸਾ ਲੈ ਰਹੇ ਹਨ।ਇਸ ਮੌਕੇ ਤੇ ਸਿੰਡੀਕੇਟ ਮੈਂਬਰਾਂ ਵੱਲੋਂ ਯੂਨੀਵਰਸਿਟੀ ਨੂੰ 24ਵੀਂ ਵਾਰ ਮਾਕਾ ਟਰਾਫੀ ਲਿਆਉਣ ‘ਚ ਅਹਿਮ ਯੋਗਦਾਨ ਪਾਉਣ ਵਾਲਿਆਂ ਦੀ ਪ੍ਰਸ਼ੰਸਾ ਕਰਨ ਲਈ ਮਤਾ ਲਿਆਉਣ ਲਈ ਸੁਝਾਅ ਦਿੱਤਾ।ਉਹਨਾਂ ਨੇ ਯੂਨੀਵਸਿਟੀ ਵਲੋਂ ਖਿਡਾਰੀਆਂ ਅਤੇ ਖੋਜਾਰਥੀਆਂ ਨੂੰ ਅੱਗੇ ਵਧਣ ਦੇ ਲਈ ਮੁਹੱਇਆ ਕਰਵਾਏ ਗਏ ਵਧੀਆ ਮਾਹੋਲ ਅਤੇ ਸਹੂਲਤਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਯੂਨੀਵਰਸਿਟੀ ਦੇ ਲਈ ਇਹ ਵੀ ਕੋਈ ਘੱਟ ਮਾਣ ਵਾਲੀ ਗੱਲ ਨਹੀਂ ਹੈ ਕਿ ਜਿਸ ਯੂਨੀਵਰਸਿਟੀ ਦਾ ਐਚ ਇੰਡੈਕਸ ਪੰਜ ਸਾਲ ਪਹਿਲਾਂ 64 ਸੀ ਜੋ ਹੁਣ ਵਧ ਕੇ 128 ਹੋ ਗਿਆ ਹੈ।ਯੂਨੀਵਰਸਿਟੀ ਵਲੋਂ ਭਵਿੱਖ ਵਿਚ ਕੀਤੇ ਜਾਣ ਵਾਲੇ ਕੰਮਾਂ ਤੋਂ ਵੀ ਇਸ ਸਮੇਂ ਸਿੰਡੀਕੇਟ ਮੈਂਬਰਾਂ ਨੂੰ ਜਾਣੂ ਕਰਵਾਇਆ ਗਿਆ।ਮੀਟਿੰਗ ਦੌਰਾਨ ਲਿਆਂਦੇ ਗਏ ਵੱਖ ਵੱਖ ਏਜੰਡਿਆਂ ‘ਤੇ ਵੀ ਭਰਪੂਰ ਚਰਚਾ ਕੀਤੀ ਗਈ।ਅੱਜ ਦੀ ਇੱਕਤਰਤਾ ਵਿਚ 35 ਪੀ.ਐਚ.ਡੀ ਦੀਆਂ ਡਿਗਰੀਆਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਸਿੰਡੀਕੇਟ ਮੈਂਬਰਾਂ ਨੇ ਮੀਟਿੰਗ ਦੌਰਾਨ ਪੰਜਾਬ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਅਸ਼ਵਨੀ ਭੱਲਾ ਡਿਪਟੀ ਡੀ.ਪੀ.ਆਈ (ਕਾਲਜ) ਨੂੰ ਕਿਹਾ ਕਿ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਵਲੋਂ ਕੀਤੇ ਗਏ ਕੰਮਾਂ ਦੀ ਬਦੌਲਤ ਉਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ ਯੁਨੀਵਰਸਿਟੀ ਨੂੰ ਲੋੜ ਅਨੁਸਾਰ ਬਣਦੇ ਫੰਡ ਮੁਹੱਇਆ ਕਰਵਾਏ ਜਾਣ ਤਾਂ ਜੋ ਉਹ ਯੁਨੀਵਰਸਿਟੀ ਨੂੰ ਹੋਰ ਵੀ ਉਚੇਰੀ ਸਿਖਿਆ ਦੇ ਖੇਤਰ ਵਿਚ ਉਚਾਈਆਂ ਤੇ ਲੈ ਕੇ ਜਾ ਸਕਣ।ਜੋ ਸਮੇਂ ਦੀ ਸਖਤ ਲੋੜ ਹੈ।

 

Check Also

ਖ਼ਾਲਸਾ ਕਾਲਜ ਵੁਮੈਨ ਨੇ ਸਵੱਛ ਭਾਰਤ ਮਿਸ਼ਨ ’ਚ ਪ੍ਰਾਪਤ ਕੀਤਾ ਦੂਜਾ ਸਥਾਨ

ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੁਮੈਨ ਨੇ ਨਗਰ ਨਿਗਮ ਅਧੀਨ ਚੱਲ …