Saturday, December 21, 2024

ਸੂਫੀ ਸ਼ਾਇਰ ਬਖਤਾਵਰ ਸਿੰਘ ਦੀ ਪੁਸਤਕ “ਅੱਖਰੀ” ਹੋਈ ਲੋਕ ਅਰਪਿਤ

ਅੰਮ੍ਰਿਤਸਰ, 22 ਦਸੰਬਰ (ਦੀਪ ਦਵਿੰਦਰ ਸਿੰਘ) – ਸਾਬਕਾ ਪ੍ਰਸ਼ਾਸਨਿਕ ਅਧਿਕਾਰੀ ਅਤੇ ਪ੍ਰਮੁੱਖ ਸੂਫੀ ਸ਼ਾਇਰ ਬਖਤਾਵਰ ਸਿੰਘ ਦੀ ਨਵ ਪ੍ਰਕਾਸ਼ਿਤ ਪੁਸਤਕ “ਅੱਖਰੀ” ਅੱਜ ਏਥੇ ਪੰਜਾਬ ਨਾਟਸ਼ਾਲਾ ਵਿਖੇ ਲੋਕ ਅਰਪਿਤ ਕੀਤੀ ਗਈ।ਜਨਵਾਦੀ ਲੇਖਕ ਸੰਘ ਅਤੇ ਪੰਜਾਬ ਨਾਟਸ਼ਾਲਾ ਦੇ ਸਾਂਝੇ ਉਪਰਾਲੇ ਤਹਿਤ ਹੋਏ ਇਸ ਅਦਬੀ ਸਮਾਗਮ ਦਾ ਆਗਾਜ਼ ਕਰਦਿਆਂ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਜ਼ਨਾਬ ਬਖਤਾਵਰ ਸਿੰਘ ਦੀਆਂ ਪਹਿਲੀਆਂ ਪੁਸਤਕਾਂ “ਜੋਗੀ ਰਾਵੀ ਕਿਨਾਰੇ ਰਹਿੰਦਾ” ਅਤੇ “ਪਾਰ ਝਨਾਂ ਤੋਂ ਉਸ ਦਾ ਡੇਰਾ” ਵਾਂਗ ਅੱਖਰੀ ਵੀ ਗੌਲਣਯੋਗ ਸਥਾਨ ਬਣਾਏਗੀ।
ਚਰਚਾ ਅਧੀਨ ਪੁਸਤਕ ਬਾਰੇ ਜਾਣ ਪਛਾਣ ਕਰਵਾਉਂਦਿਆਂ ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਅੱਖਰੀ ਦੀ ਸਮੁੱਚੀ ਸ਼ਾਇਰੀ ਰਹੱਸਵਾਦੀ ਸ਼ਾਇਰੀ ਹੈ ਜਿਹੜੀ ਮਨੁੱਖ ਨੂੰ ਸਕੂਨ ਦਿੰਦੀ ਹੈ।ਪ੍ਰਿੰ. ਡਾ. ਮਹਿਲ ਸਿੰਘ ਨੇ ਕਿਹਾ ਕਿ ਅਜ਼ੋਕੀ ਨੱਠ-ਭੱਜ ਵਾਲੀ ਜੀਵਨ ਸ਼ੈਲੀ ਵਿਚ ਸੂਫੀ ਸ਼ਾਇਰੀ ਸਹਿਜਤਾ ਬਖਸ਼ਦੀ ਹੈ।ਡਾ. ਹੀਰਾ ਸਿੰਘ ਅਤੇ ਡਾ. ਸੀਮਾ ਗਰੇਵਾਲ ਨੇ ਕਿਹਾ ਕਿ ਅਜਿਹੀ ਸ਼ਾਇਰੀ ਸਮਾਜ ਨੂੰ ਸਭਿਆਚਾਰਕ ਅਮੀਰੀ ਪ੍ਰਦਾਨ ਕਰਦੀ ਹੈ।ਗੁਰਦੇਵ ਸਿੰਘ ਸਹੋਤਾ ਅਤੇ ਏ.ਐਸ ਚਮਕ ਨੇ ਵੀ ਲੇਖਕ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਖਤਾਵਰ ਸਿੰਘ ਹੁਰਾਂ ਦੀ ਸ਼ਾਇਰੀ ਨੂੰ ਨਾਮਵਰ ਗਾਇਕਾਂ ਨੇ ਗਾ ਕੇ ਮਾਣ ਬਖਸ਼ਿਆ ਹੈ।ਬਖਤਾਵਰ ਸਿੰਘ ਨੇ ਸਭ ਦਾ ਧੰਨਵਾਦ ਕਰਦਿਆਂ ਆਪਣੀ ਸ਼ਾਇਰੀ ਦਾ ਪਾਠ ਕੀਤਾ।ਪ੍ਰਮੁੱਖ ਸੂਫੀ ਗਾਇਕ ਯਾਕੂਬ ਗਿੱਲ ਨੇ ਪੁਸਤਕ “ਅੱਖਰੀ” ਵਿੱਚਲੀਆਂ ਰਚਨਾਵਾਂ ਗਾ ਕੇ ਵਾਹ ਵਾਹ ਖੱਟੀ।
ਇਸ ਮੌਕੇ ਪ੍ਰੋ. ਸਰਬਜਿੰਦਰ ਸਿੰਘ, ਡਾ ਭੁਪਿੰਦਰ ਸਿੰਘ ਮੱਟੂ, ਪ੍ਰੋ. ਸਤਨਾਮ ਸਿੰਘ ਗਿੱਲ, ਅਮਰਪਾਲ, ਮਨਮੋਹਨ ਸਿੰਘ ਢਿੱਲੋਂ, ਆਤਮਜੀਤ, ਮੋਹਿਤ ਸਹਿਦੇਵ, ਸੁਖਵਿੰਦਰ ਕੌਰ ਸ਼ੇਰਗਿੱਲ, ਪ੍ਰੋ. ਮਾਨਸੀ ਸਿੰਘ, ਬਲਦੇਵ ਸਿੰਘ ਢਿੱਲੋਂ, ਸੰਨੀ ਪੱਖੋਕੇ ਅਤੇ ਬੀਬਾ ਸੰਦੀਪ ਆਦਿ ਨੇ ਸਮਾਗਮ ਨੂੰ ਭਰਪੂਰਤਾ ਬਖਸ਼ੀ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …