ਅੰਮ੍ਰਿਤਸਰ, 24 ਦਸੰਬਰ (ਸੁਖਬੀਰ ਸਿੰਘ) – ਡੀ.ਜੀ.ਪੀ ਪੰਜਾਬ ਜੀ ਦੀਆਂ ਹਦਾਇਤਾਂ ਪਰ ਨਸ਼ਾ ਤਸਕਰਾਂ ਅਤੇ ਸਮਾਜ ਦੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਅਤੇ ਅਮਨ-ਸ਼ਾਂਤੀ ਨੂੰ ਕਾਇਮ ਰੱਖਣ ਲਈ ਸਰਚ ਅਪ੍ਰੇਸ਼ਨ ਚਲਾਇਆ ਗਿਆ
ਐਮ.ਐਫ.ਫਾਰੂਕੀ ਆਈ.ਪੀ.ਐਸ ਏ.ਡੀ.ਜੀ.ਪੀ ਸਟੇਟ ਆਰਮਡ ਪੁਲਿਸ (ਐਸ.ਏ.ਪੀ) ਪੰਜਾਬ ਦੀ ਅਗਵਾਈ ਅਤੇ ਜਸਕਰਨ ਸਿੰਘ ਆਈ.ਪੀ.ਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀ ਅਗਵਾਈ ਹੇਠ ਪਰਮਿੰਦਰ ਸਿੰਘ ਭੰਡਾਲ ਪੀ.ਪੀ.ਐਸ ਡੀ.ਸੀ.ਪੀ ਲਾਅ-ਐਡ-ਆਰਡਰ ਅੰਮ੍ਰਿਤਸਰ ਦੀ ਸੁਪਰਵਿਜ਼ਨ ਹੇਠ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਵਿਖੇ ਸਿਟੀ ਸੀਲਿੰਗ ਪਲਾਨ ਤਹਿਤ ਸ਼ਹਿਰ ਦੇ ਅੰਦਰੂਨ/ਬਾਹਰਵਾਰ 30 ਪੁਆਇੰਟਾਂ ‘ਤੇ ਸਪੈਸ਼ਲ ਨਾਕਾਬੰਦੀ ਕਰਕੇ ਟ੍ਰਿਪਲ ਰਾਈਡਿੰਗ, ਬਿੰਨਾਂ ਨੰਬਰ ਪਲੇਟ ਅਤੇ ਬੁਲਟ ਮੋਟਰਸਾਈਕਲਾਂ ਰਾਹੀਂ ਪਟਾਕੇ ਮਾਰਨ ਵਾਲੇ ਵਾਹਣਾਂ ਦੀ ਚੈਕਿੰਗ ਕੀਤੀ ਗਈ।ਇਸ ਸਪੈਸ਼ਲ ਅਭਿਆਨ ਵਿੱਚ ਏ.ਡੀ.ਸੀ.ਪੀ, ਏ.ਸੀ.ਪੀ ਮੁੱਖ ਅਫਸਰ ਥਾਣਾ, ਇੰਚਾਰਜ਼ ਚੌਂਕੀ, ਸਵੈਟ ਟੀਮਾਂ ਸਮੇਤ 450 ਪੁਲਿਸ ਫੋਰਸ ਵਲੋਂ ਸਵੇਰੇ 11-00 ਵਜੇ ਤੋਂ ਸ਼ਾਮ 4-00 ਵਜੇ ਤੱਕ ਚੈਕਿੰਗ ਕੀਤੀ ਗਈ ਰੇਲਵੇ ਸਟੇਸ਼ਨ ਵਿਖੇ ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਏ.ਸੀ.ਪੀ ਅਤੇ ਮੁੱਖ ਅਫਸਰ ਥਾਣਾ, ਸਵੈਟ ਟੀਮਾਂ ਸਮੇਤ ਪੁਲਿਸ ਫੋਰਸ ਵਲੋਂ ਰੇਲਵੇ ਸਟੇਸ਼ਨ ਦੇ ਅੰਦਰ ਅਤੇ ਬਾਹਰਵਾਰ ਏਰੀਆ ਦੀ ਘੇਰਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਉਹਨਾਂ ਦੇ ਸਮਾਨ ਬੰਗ ਵਗੈਰਾ ਦੀ ਮੈਟਲ ਡਿਟਕਟਰ ਅਤੇ ਸਨੀਫਰ ਡੋਗ ਰਾਹੀਂ ਚੈਕਿੰਗ ਕਰਕੇ ਪੁਛਗਿੱਛ ਕੀਤੀ ਗਈ।
ਬੱਸ ਸਟੈਂਡ ਵਿਖੇ ਏ.ਡੀ.ਸੀ.ਪੀ ਸਿਟੀ-3 ਦੇ ਏ.ਸੀ.ਪੀ ਅਤੇ ਮੁੱਖ ਅਫਸਰ ਥਾਣਾ, ਸਵੈਟ ਟੀਮਾਂ ਸਮੇਤ ਪੁਲਿਸ ਫੋਰਸ ਵਲੋ ਬੱਸ ਸਟੈਂਡ ਦੇ ਆਲੇ-ਦੁਆਲੇ ਅਤੇ ਬੱਸਾਂ ਸਟੈਂਡ ਅੰਦਰ ਲੱਗੇ ਸਟਾਲਾਂ/ਦੁਕਾਨਾਂ ਦੀ ਚੈਕਿੰਗ ਅਤੇ ਸ਼ੱਕੀ ਵਿਅਕਤੀਆਂ ਪਾਸੋਂ ਪੁਛਗਿੱਛ ਵੀ ਕੀਤੀ ਗਈ, ਆਸ-ਪਾਸ ਦੇ ਗੈਸਟ ਹਾਊਸ/ਹੋਟਲਾਂ ਦੀ ਚੈਕਿੰਗ ਕੀਤੀ ਗਈ ਏ.ਡੀ.ਜੀ.ਪੀ ਨੇ ਕਿਹਾ ਸਰਚ ਅਭਿਆਨ ਦਾ ਮੁੱਖ ਮਕਸਦ ਮਾੜੇ ਅਨਸਰਾਂ ਵਿੱਚ ਖੌਫ ਪੈਦਾ ਕਰਨਾ ਹੈ ਅਤੇ ਪਬਲਿਕ ਵਿੱਚ ਸੁਰੱਖਿਆ ਦੀ ਭਾਵਨਾਂ ਵੀ ਪੈਦਾ ਕਰਨਾ ਹੁੰਦਾ ਹੈ ਤਾਂ ਜੋ ਪੁਲਿਸ ਤੇ ਪਬਲਿਕ ਦਾ ਆਪਸ ਵਿੱਚ ਵਧੀਆ ਤਾਲਮੇਲ ਬਣਿਆ ਰਹੇ ਤੇ ਪਬਲਿਕ ਦੀ ਮਦਦ ਨਾਲ ਨਸ਼ਾਂ ਤਸਕਰਾਂ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ।ਆਮ ਪਬਲਿਕ ਨੂੰ ਅਪੀਲ ਵੀ ਕੀਤੀ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਵਿਵੱਸਥਾ ਨੂੰ ਬਣਾਈ ਰੱਖਣ ਲਈ ਪੁਲਿਸ ਦਾ ਸਹਿਯੋਗ ਦਿੱਤਾ ਜਾਵੇ।ਇਸ ਤੋ ਇਲਾਵਾ ਨਸ਼ਾ ਤਸਕਰਾਂ ਜਾਂ ਮਾੜੇ ਅਨਸਰਾਂ ਬਾਰੇ ਕਿਸੇ ਕਿਸਮ ਦੀ ਕੋਈ ਸੂਚਨਾ ਜਾਂ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਸਾਂਝੀ ਕੀਤੀ ਜਾਵੇ, ਜੋ ਮਿਲੀ ਸੂਚਨਾ ਦੇ ਅਧਾਰ ‘ਤੇ ਤੁਰੰਤ ਐਕਸ਼ਨ ਲਿਆ ਜਾਵੇਗਾ ਅਤੇ ਸੂਚਨਾਂ ਦੇਣ ਵਾਲੇ ਨਾਮ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …