Saturday, August 2, 2025
Breaking News

ਧੂਮ-ਧਾਮ ਨਾਲ ਮਨਾਇਆ ਗਿਆ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਹਾੜਾ

ਸਮਰਾਲਾ, 26 ਦਸੰਬਰ (ਇੰਦਰਜੀਤ ਸਿੰਘ ਕੰਗ) – ਅਗਾਪੇ ਮਸੀਹੀ ਸਤਿਸੰਗ ਬਹਿਲੋਲਪੁਰ ਰੋਡ ਸਮਰਾਲਾ ਵੱਲੋਂ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਦਿਵਸ ਸਰਕਾਰੀ ਕੰਨਿਆਂ ਸੀਨੀਅਰ ਸੈਕਡਰੀ ਸਮਾਰਟ ਸਕੂਲ ਦੀ ਗਰਾਊਂਡ ਵਿਚ ਮਨਾਇਆ ਗਿਆ।ਪਾਸਟਰ ਮਦਨ ਲਾਲ, ਕੈਪਟਨ ਪ੍ਰੀਤਮ ਸਿੰਘ ਪ੍ਰਧਾਨ ਅਤੇ ਨਰੇਸ਼ ਕੁਮਾਰ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਮਸੀਹੀ ਸੰਗਤ ਨੇ ਹੁੰਮ ਹੁੰਮਾ ਕੇ ਭਾਗ ਲਿਆ।ਬੱਚਿਆਂ ਨੇ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਨ ਤੇ ਗੀਤ, ਭਜਨ ਗਾ ਕੇ ਲੋਕਾਂ ਨੂੰ ਨਿਹਾਲ ਕੀਤਾ ਅਤੇ ਦੋਰਾਹੇ ਤੋਂ ਆਈ ਹੋਈ ਸੰਗਤ ਦੇ ਬੱਚਿਆਂ ਤੇ ਵੱਡਿਆ ਨੇ ਗਿੱਧਾ ਤੇ ਭੰਗੜਾ ਪਾ ਕੇ ਯਿਸੂ ਪ੍ਰਭੂ ਦੀ ਮਹਿਮਾ ਗਾਈ।ਮੰੁਡਿਆਂ ਨੇ ਮਲਵਈ ਗਿੱਧਾ ਵੀ ਪਾਇਆ।
ਪਾਸਟਰ ਮਦਨ ਲਾਲ ਸਮਰਾਲਾ ਨੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੇ ਬਾਰੇ ਪਵਿੱਤਰ ਬਾਈਬਲ ਵਿਚੋਂ ਦੱਸਿਆ ਕਿ ਪ੍ਰਭੂ ਯਿਸੂ ਮਸੀਹ ਇਸ ਸੰਸਾਰ ਵਿਚ ਮਨੁੱਖ ਜਾਤੀ ਦੁਆਰਾ ਕੀਤੇ ਜਾਂਦੇ ਪਾਪਾਂ ਨੂੰ ਮਿਟਾਉਣ ਦੇ ਲਈ ਇਸ ਸੰਸਾਰ ਵਿਚ ਆਏ ਸਨ। ਉਹਨਾਂ ਨੇ ਲੋਕਾਂ ਨੂੰ ਆਪਸੀ ਭਾਈਚਾਰੇ, ਪ੍ਰੇਮ ਤੇ ਇਕ ਦੂਜੇ ਦੇ ਹਮਦਰਦ ਬਣਨਾ ਸਿਖਾਇਆ ਅਤੇ ਆਪਸੀ ਭਾਈਚਾਰੇ ਤੇ ਦੁੱਖੀਆਂ ਲਾਚਾਰਾਂ ਲਈ ਹਮਦਰਦੀ ਦਾ ਮਸੀਹਾ ਬਣਨਾ ਸਿਖਾਇਆ।
ਸਮਾਗਮ ਵਿੱਚ ਬਤੌਰ ਮੁੱਖ ਪ੍ਰਚਾਰਕ ਵਜੋਂ ਡਾ. ਅਲੈਕਸ਼ ਅਬਰਾਹਾਮ, ਡਾ. ਜੋਰਜ਼ ਪੁੱਜੇ, ਜਿਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਉਹਨਾਂ ਕਿ ਆਖਿਆ ਕਿ ਸਾਨੂੰ ਸਭਨਾਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਅਤੇ ਆਪਸ ਵਿਚ ਪ੍ਰੇਮ ਮੁਹੱਬਤ ਵਿਚ ਰਹਿਣ ਦੀ ਜ਼ਰੂਰਤ ਹੈ ਅਤੇ ਆਪਣੇ ਦੇਸ਼ ਦੀ ਆਪਣੇ ਸੂਬੇ ਦੀ ਅਤੇ ਸਮਰੱਥ ਸੰਸਾਰ ਦੀ ਖੁਸ਼ਹਾਲੀ ਤਰੱਕੀ ਉਨਤੀ ਅਤੇ ਸਾਂਤੀ ਲਈ ਪ੍ਰਾਥਨਾ ਕਰਨ ਦੀ ਜ਼ਰੂਰਤ ਹੈ ਅਤੇ ਉਹਨਾਂ ਦੇ ਬਾਅਦ ਵਿਚ ਦੇਸ਼ ਦੀਆਂ ਤਿੰਨੇ ਸੈਨਾ ਦੇ ਲਈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਤੇ ਸਮੂਹ ਆਗੂਆਂ ਦੇ ਲਈ ਪ੍ਰਾਰਥਨਾ ਕੀਤੀ ਅਤੇ ਸਮੂਹ ਸੰਗਤ ਨੂੰ ਬਾਈਬਲ ਦੁਆਰਾ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਮੁੱਖ ਮਹਿਮਾਨ ਜਿਨ੍ਹਾਂ ਵਿੱਚ ਜਗਤਾਰ ਸਿੰਘ ਹਲਕਾ ਵਿਧਾਇਕ ਸਮਰਾਲਾ, ਜਸਪਾਲ ਸਿੰਘ ਨੇ ਵਿਸ਼ੇਸ਼ ਤੌਰ ਤੇ ਇਲਾਕੇ ਦੀਆਂ ਧਾਰਮਿਕ, ਰਾਜਨੀਤਿਕ, ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ।ਨੰਨੇ ਮੁੰਨੇ ਬੱਚਿਆਂ ਤੇ ਸ਼ਾਂਤਾ ਕਲਾਜ਼ ਨੇ ਰੰਗਾਰੰਗ ਪ੍ਰੋਗਰਾਮ ਕਰਕੇ ਆਈ ਹੋਈ ਸੰਗਤ ਨੂੰ ਨਿਹਾਲ ਕੀਤਾ।ਦੋਰਾਹੇ ਦੇ ਬੱਚਿਆਂ ਨੇ ਗਿੱਧਾ ਪੇਸ਼ ਕੀਤਾ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …