ਸੰਗਰੂਰ, 27 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਬਨਾਸਰ ਬਾਗ਼ ਵਿਖੇ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਵਲੋਂ ਮਹੀਨਾਵਾਰ ਸਮਾਗਮ, ਸੰਸਥਾ ਪ੍ਰਧਾਨ ਪਾਲਾ ਮੱਲ ਸਿੰਗਲਾ ਦੀ ਪ੍ਰਧਾਨਗੀ ‘ਚ ਕੀਤਾ ਗਿਆ।ਉਹਨਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਦਲਜੀਤ ਸਿੰਘ ਜ਼ਖਮੀ ਸਰਪ੍ਰਸਤ, ਪੇ੍ਮ ਚੰਦ ਗਰਗ, ਨਰਾਤਾ ਰਾਮ ਸਿੰਗਲਾ, ਮੱਘਰ ਸਿੰਘ ਸੋਹੀ ਬਲਜਿੰਦਰ ਸਿੰਘ ਰਿਟਾ. ਕਮਾਡੈਂਟ ਦੇ ਨਾਲ ਸੀ੍ਮਤੀ ਜਯੋਤੀ ਵਧਾਵਨ ਮੈਨੇਜਰ ਡੀ.ਸੀ.ਬੀ ਬੈਂਕ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਭੁਪਿੰਦਰ ਸਿੰਘ ਜੱਸੀ ਜਨਰਲ ਸਕੱਤਰ ਦੇ ਸਟੇਜ਼ ਸੰਚਾਲਨ ਅਧੀਨ ਗੁਰਿੰਦਰ ਜੀਤ ਸਿੰਘ ਵਾਲੀਆ ਸੀਨੀਅਰ ਮੀਤ ਪ੍ਰਧਾਨ ਨੇ ਸਵਾਗਤੀ ਸ਼ਬਦ ਕਹੇ।
ਸੀ੍ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਡਾ. ਚਰਨਜੀਤ ਸਿੰਘ ਉਡਾਰੀ ਨੇ ਸ਼ਹੀਦੀ ਸਾਕੇ ਦੇ ਬਿਰਤਾਂਤ ਨੂੰ ਪੇਸ਼ ਕਰਦਿਆਂ ਕਿਹਾ ਕਿ ਸਾਹਿਬਸ਼ਾਦਿਆਂ ਨੂੰ ਤਸੀਹੇ ਦੇਣ ਦੇਣ ਵਾਲਿਆਂ ਵਿੱਚ ਜਿਥੇ ਵਜ਼ੀਦ ਖਾਂ ਸੂਬਾ ਸਰਹਿੰਦ ਦਾ ਨਾਂਹ ਪ1ਖੀ ਰੋਲ ਹੈ, ਉਥੇ ਸਾਨੂੰ ਇਸ ਗ1ਲ ਦਾ ਮਾਣ ਹੋਣਾ ਚਾਹੀਦਾ ਹੈ ਕਿ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਵਿੱਚ ਦੁੱਧ ਪਿਲਾਉਣ ਵਾਲੇ ਮੋਤੀ ਮਹਿਰਾ ਜਿਨ੍ਹਾਂ ਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਪੀੜਿਆ ਗਿਆ ਤੋਂ ਬਿਨਾ ਸਾਹਿਬਜ਼ਾਦਿਆਂ ਦੇ ਫਤਵੇ ਵਿਰੁੱਧ ਹਾਅ ਦਾ ਨਾਅਰਾ ਲਗਾਉਣ ਵਾਲੇ ਨਵਾਬ ਸ਼ੇਰ ਖਾਂ ਮਾਲੇਰਕੋਟਲਾ ਅਤੇ ਸਾਹਿਬਜ਼ਾਦਿਆਂ ਦੇ ਸਸਕਾਰ ਕਰਨ ਵਾਲੀ ਜਗ੍ਹਾ ਦੀ ਸਭ ਤੋਂ ਮਹਿੰਗੀ ਕੀਮਤ ਚੁੱਕਾਉਣ ਵਾਲਾ ਨਵਾਬ ਟੋਡਰ ਮੱਲ ਵੀ ਜਿਲ੍ਹਾ ਸੰਗਰੂਰ ਦੇ ਪਿੰਡ ਕਾਕੜਾ ਨਾਲ ਸਬੰਧਤ ਹੈ। ਮਾਸਟਰ ਫ਼ਕੀਰ ਚੰਦ, ਮੱਘਰ ਸਿੰਘ ਸੋਹੀ ਅਤੇ ਸੁਰਿੰਦਰ ਪਾਲ ਸਿੰਘ ਸਿਦਕੀ ਨੇ ਗੀਤਾਂ ਰਾਹੀਂ ਸਾਹਿਬਜ਼ਾਦਿਆਂ ਨੂੰ ਸਿਜ਼ਦਾ ਕੀਤਾ।ਪ੍ਰਧਾਨ ਪਾਲਾ ਮੱਲ ਨੇ ਕਿਲਾ ਆਨੰਦਗੜ੍ਹ ਤੋਂ ਸਰਹਿੰਦ ਦੀ ਦੀਵਾਰ ਤੱਕ ਦੇ ਸਫ਼ਰ ਏ ਸ਼ਹਾਦਤ ਨੂੰ ਭਾਵਪੂਰਤ ਸ਼ਬਦਾਂ ਵਿੱਚ ਬਿਆਨ ਕੀਤਾ।ਸੁਪਰ ਸਿਟੀਜ਼ਨ ਪ੍ਰਤਾਪ ਸਿੰਘ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਦਸੰਬਰ ਮਹੀਨੇ ਦੇ ਜਨਮ ਦਿਨ ਵਾਲੇ ਸੰਸਥਾ ਮੈਂਬਰਾਂ ਪਰਵੀਨ ਬਾਂਸਲ, ਹਰਬੰਸ ਸਿੰਘ ਕੁਮਾਰ, ਜਸਵੰਤ ਸਿੰਘ ਸੋਹੀ, ਰਣਜੀਤ ਮੱਲ ਬਾਂਸਲ, ਐਸ.ਸੀ ਸਕਸੈਨਾ, ਗੁਰਿੰਦਰ ਜੀਤ ਸਿੰਘ ਵਾਲੀਆ, ਜਸਬੀਰ ਸਿੰਘ ਖ਼ਾਲਸਾ, ਤਰਸੇਮ ਚੰਦ, ਰਾਜ ਕੁਮਾਰ ਗਰਗ, ਮਹਿੰਦਰ ਸਿੰਘ ਸੰਧੂ, ਅਮਰਜੀਤ ਸਿੰਘ ਪਾਹਵਾ, ਸੋਮ ਨਾਥ ਗੋਇਲ, ਰਾਜ ਕੁਮਾਰ ਗੋਇਲ, ਕੁਸਮ ਮਘਾਨ,ਕਰਮਜੀਤ ਕੌਰ, ਕਮਲੇਸ਼ ਗੋਇਲ ਆਦਿ ਦਾ ਸਨਮਾਨ ਪ੍ਰਧਾਨਗੀ ਮੰਡਲ ਨਾਲ ਜਯੋਤੀ ਵਧਾਵਨ, ਪਰਮਜੀਤ ਕੌਰ ਵਾਲੀਆ, ਸੁਮਨ ਜ਼ਖ਼ਮੀ, ਬਲਜਿੰਦਰ ਸਿੰਘ, ਡਾ. ਨਰਵਿੰਦਰ ਸਿੰਘ ਕੌਸ਼ਲ, ਡਾ, ਚਰਨਜੀਤ ਸਿੰਘ ਉਡਾਰੀ, ਸੁਰਿੰਦਰ ਪਾਲ ਸਿੰਘ ਸਿਦਕੀ, ਗੁਰਮੀਤ ਸਿੰਘ ਕਾਲੜਾ, ਸੁਰਿੰਦਰ ਸ਼ੋਰੀ ਆਦਿ ਨੇ ਕੀਤਾ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …