ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਐਮ.ਐਲ.ਜੀ ਕਾਨਵੈਂਟ ਸਕੂਲ ਚੀਮਾਂ ਮੰਡੀ (ਸੀ.ਬੀ.ਐਸ.ਸੀ ਐਫੀਲੇਟਡ) ਦੇ ਕੈਂਪਸ ਵਿਖੇ ਸਾਲਾਨਾ ਸਮਾਰੋਹ “ਉੱਤਸਵ” ਦੇ ਰੂਪ ਵਿੱਚ ਕਰਵਾਇਆ ਗਿਆ।ਸਮਾਰੋਹ ਦੀ ਸ਼ੁਰੂਆਤ ਪ੍ਰਸਿੱਧ ਫਿਲਮੀ ਅਦਾਕਾਰ ਹੌਬੀ ਧਾਲੀਵਾਲ ਨੇ ਲਾਈਟਨਿੰਗ ਆਫ ਲੈਂਪ ਨਾਲ ਕੀਤੀ।ਚੀਮਾਂ ਮੰਡੀ ਦੇ ਜ਼ੰਮਪਲ ਰਾਜੂ ਵਰਮਾ (ਪੰਜਾਬੀ ਫਿਲਮ ਲੇਖਕ), ਅਨਮੋਲ ਵਰਮਾ (ਬਾਲ ਫਿਲਮ ਅਦਾਕਾਰ) ਗੁਰਜੀਤ ਸਿੰਘ ਸਤੌਜ (ਓ.ਐਸ.ਡੀ) ਅਤੇ ਸੋਸ਼ਲ ਵਰਕਰ ਸੋਨੂੰ ਸੇਠੀ (ਸੇਠੀ ਢਾਬਾ) ਤੋਂ ਇਲਾਵਾ ਹੋਰ ਵੀ ਸਨਮਾਨਯੋਗ ਸ਼ਖਸ਼ੀਅਤਾਂ ਸਮਾਰੋਹ ਵਿੱਚ ਹਾਜ਼ਰ ਸਨ।`ਵੈਲਕਮ ਸੌਂਗ` ਰਾਹੀਂ ਮੁੱਖ-ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।ਸਾਹਿਬਜ਼ਾਦਿਆਂ ਨੂੰ ਸਮਰਪਿਤ ਧਾਰਮਿਕ ਸ਼ਬਦ ਉਪਰੰਤ ਛੋਟੇ ਬੱਚਿਆਂ ਵਲੋਂ ਗੀਤਾਂ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ।ਛੋਟੇ ਬੱਚਿਆਂ ਨੇ ਕੋਰੀਓਗ੍ਰਾਫੀ ਰਾਹੀਂ ਬਾਇਓਸਕੋਪ ਪੇਸ਼ ਕੀਤੀ ਅਤੇ ਪ੍ਰਸਿੱਧ ਪੰਜਾਬੀ ਗੀਤਾਂ ‘ਤੇ ਡਾਂਸ ਕੀਤਾ. ਜਿਸ ਨਾਲ ਹਰ ਕਿਸੇ ਦੇ ਮਨਾਂ ਵਿਚ ਪੰਜਾਬੀ ਵਿਰਸੇ ਪ੍ਰਤੀ ਪਿਆਰ ਪੈਦਾ ਹੋਇਆ, ਰੰਗ-ਬਿਰੰਗੇ ਕ ਪੜਿਆਂ ਵਿੱਚ ਛੋਟੇ-ਛੋਟੇ ਬੱਚੇ ਸੋਹਣੇ ਲੱਗ ਰਹੇ ਸਨ।ਬੱਚਿਆਂ ਵਲੋਂ ਧਾਰਮਿਕ ਕਵਿਤਾਵਾਂ ਦਾ ਉਚਾਰਨ ਕੀਤਾ ਗਿਆ ਤੇ ਵਧ ਰਹੇ ਨਸ਼ੇ ਤੋਂ ਦੂਰ ਰਹਿਣ ਸੰਬੰਧੀ ਅਤੇ ਸ਼ੋਸਲ ਮੀਡੀਆ ਦੀਆਂ ਬੁਰਾਇਆਂ ਤੋਂ ਦੂਰ ਰਹਿਣ ਲਈ ਨੁੱਕੜ ਨਾਟਕ ਵੀ ਪੇਸ਼ ਕੀਤੇ ਗਏ।ਹੌਬੀ ਧਾਲੀਵਾਲ ਨੇ ਸਰੋਤਿਆਂ ਨੂੰ ਆਪਣੀ ਪੰਜਾਬੀ ਬੋਲੀ ਅਤੇ ਅਪਣੇ ਵਿਰਸੇ ਨਾਲ ਜੁੜਨ ਦਾ ਸੱਦਾ ਦਿੱਤਾ।ਸਮਾਗਮ ਦੌਰਾਨ
ਪੰਜਾਬੀ ਸੱਭਿਆਚਾਰ ਦੀ ਮੁੱਖ ਝਲਕੀਆਂ ਗਿੱਧਾ ਅਤੇ ਭੰਗੜੇ ਨੇ ਸਮਾਰੋਹ ਵਿੱਚ ਵੱਖਰਾ ਹੀ ਨਜ਼ਾਰਾ ਦੇਖਣਯੋਗ ਸੀ।9ਵੀਂ ਜਮਾਤ ਦੀਆਂ ਵਿਦਿਆਰਥਣਾਂ ਜਸ਼ਨਦੀਪ ਕੌਰ ਅਤੇ ਅਮਰਜੋਤ ਕੌਰ ਨੇ ਬਹੁਤ ਵਧੀਆ ਢੰਗ ਨਾਲ ਸਟੇਜ਼ ਐਕਰਿੰਗ ਕਰਕੇ ਆਪਣੀ ਕਲਾ ਦਾ ਲੋਹਾ ਮਨਵਾਇਆ।
ਮੈਨੇਜਮੈਂਟ ਵਲੋਂ ਵਿਦਿਆਰਥੀਆਂ ਤੇ ਮਾਪਿਆਂ ਲਈ ਸਨੈਕਸ ਅਤੇ ਲੰਚ ਵਗੈਰਾ ਦਾ ਪ੍ਰਬੰਧ ਕੀਤਾ ਗਿਆ। ਸਮਾਰੋਹ ਵਿੱਚ ਸ਼ਾਮਲ ਹੋਏ ਵਿਦਿਆਰਥੀਆ ਤੇ ਮਾਪਿਆਂ ਵਲੋਂ ਪ੍ਰੋਗਰਾਮ ਦੀ ਬਹੁਤ ਸ਼ਲਾਘਾ ਕੀਤੀ ਗਈ।ਪ੍ਰਿੰਸੀਪਲ ਨਰੇਸ਼ ਜਮਵਾਲ ਨੇ ਸਾਲਾਨਾ ਰਿਪੋਰਟ ਪੜ੍ਹੀ ਅਤੇ ਆਏ ਮਹਿਮਾਨਾਂ ਨੂੰ ਸਕੂਲ ਦੀਆਂ ਸ਼ਾਨਦਾਰ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ।ਮੈਨੇਜਮੈਂਟ ਮੈਂਬਰ ਸੋਨੀਆ ਰਾਣੀ ਨੇ ਬੱਚਿਆਂ, ਮਾਪਿਆਂ ਅਤੇ ਮਹਿਮਾਨਾਂ ਦਾ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਮੈਨੇਜਮੈਂਟ ਮੈਂਬਰ ਅਸ਼ੋਕ ਕੁਮਾਰ, ਰਾਜਿੰਦਰ ਚੀਮਾ, ਹੈਪੀ ਗੋਇਲ, ਰਿੰਕੂ ਚੌਧਰੀ, ਮਧੂ ਗੋਇਲ, ਗੋਲਡੀ ਗੋਇਲ, ਨਵੀਨ ਗੋਇਲ ਅਤੇ ਸਮੂਹ ਸਟਾਫ਼ ਮੈਂਬਰ ਮੌਜ਼ੂਦ ਸਨ।