Saturday, December 21, 2024

ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਾਲ ਕਵੀ ਦਰਬਾਰ, ਆਸ਼ਮੀਨ ਕੌਰ ਬਣੀ ਸਰਵੋਤਮ ਕਵੀ

ਸੰਗਰੂਰ, 3 ਜਨਵਰੀ (ਜਗਸੀਰ ਲੌਂਗੋਵਾਲ) – ਸਥਾਨਿਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਵਿੱਚ ਸੀ੍ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬਾਲ ਕਵੀ ਦਰਬਾਰ ਕਰਵਾਇਆ ਗਿਆ।ਦਲਵੀਰ ਸਿੰਘ ਬਾਬਾ, ਜਸਵਿੰਦਰ ਪਾਲ ਸਿੰਘ, ਗੁਰਿੰਦਰ ਸਿੰਘ ਗੁਜਰਾਲ, ਸੁਰਿੰਦਰ ਪਾਲ ਸਿੰਘ ਸਿਦਕੀ, ਹਰਵਿੰਦਰ ਸਿੰਘ ਬਿੱਟੂ ਦੀ ਦੇਖ-ਰੇਖ ਹੇਠ ਹੋਏ ਇਸ ਸਮਾਗਮ ਵਿੱਚ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ 70 ਵਿਦਿਆਰਥੀਆਂ ਨੇ ਭਾਗ ਲਿਆ।ਨਰਸਰੀ ਤੋਂ ਤੀਸਰੀ ਮਿੰਨੀ ਗਰੁੱਪ, ਚੌਥੀ ਤੋਂ ਸੱਤਵੀਂ ਜੂਨੀਅਰ ਅਤੇ ਅੱਠਵੀਂ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਨੂੰ ਸੀਨੀਅਰ ਗਰੁੱਪ ਵਿੱਚ ਵੰਡ ਕੇ ਮੁਕਾਬਲਿਆਂ ਦੇ ਰੂਪ ਵਿੱੱਚ ਬਾਲ ਕਵੀ ਦਰਬਾਰ ਹੋਇਆ।ਇਹਨਾਂ ਮੁਕਾਬਲਿਆਂ ਲਈ ਜੱਜਾਂ ਵਜੋਂ ਸੇਵਾ ਪ੍ਰਿੰਸੀਪਲ ਡਾ. ਇਕਬਾਲ ਸਿੰਘ, ਡਾ. ਭਗਵੰਤ ਸਿੰਘ ਅਤੇ ਨਿਹਾਲ ਸਿੰਘ ਮਾਨ ਨੇ, ਜਦੋਂ ਕਿ ਚਰਨਜੀਤ ਪਾਲ ਸਿੰਘ ਅਤੇ ਜਸਵਿੰਦਰ ਸਿੰਘ ਸਾਹਨੀ ਨੇ ਸਮਾਂ ਵਾਚਕ ਦੀ ਸੇਵਾ ਨਿਭਾਈ।ਗੁਰਿੰਦਰਵੀਰ ਸਿੰਘ ਦੇ ਸਟੇਜ ਸੰਚਾਲਨ ਅਧੀਨ ਮਿੰਨੀ ਗਰੁੱਪ ਦੇ ਨੰਨੇ ਮੁੰਨਿਆਂ ਨੇ ਕੀਤਾ।ਜੂਨੀਅਰ ਅਤੇ ਸੀਨੀਅਰ ਗਰੁੱਪਾਂ ਦੇ ਬਾਲ ਕਵੀਆਂ ਨੇ ਸੰਗਰੂਰ ਸ਼ਹਿਰ ਦੇ ਮਰਹੂਮ ਸ਼ਾਇਰ ਰਾਜਿੰਦਰ ਸਿੰਘ ਜੋਸ਼, ਡਾ ਹਰੀ ਸਿੰਘ ਜਾਚਕ, ਗੁਰਦਿਆਲ ਸਿੰਘ ਨਿਮਰ, ਕਰਮਜੀਤ ਸਿੰਘ ਨੂਰ, ਚਰਨ ਸਿੰਘ ਸਫ਼ਰੀ ਆਦਿ ਪੰਥਕ ਕਵੀਆਂ ਤੋਂ ਇਲਾਵਾ ਸੰਗਰੂਰ ਦੇ ਹੀ ਨੌਜਵਾਨ ਕਵੀ ਤੇ ਲਿਖਾਰੀ ਗਗਨਜੀਤ ਸਿੰਘ ਗੱਗੀ ਦੀਆਂ ਰਚਨਾਵਾਂ ਦੀ ਖੂਬਸੂਰਤੀ ਨਾਲ ਪੇਸ਼ਕਾਰੀ ਕੀਤੀ।
ਇਸ ਬਾਲ ਕਵੀ ਦਰਬਾਰ ਦੀ ਸਰਵੋਤਮ ਕਵੀ ਆਸ਼ਮੀਨ ਕੌਰ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਨੂੰ ਐਲਾਨਿਆ ਗਿਆ।ਸੁਸਾਇਟੀ ਵਲੋਂ ਗੁਰਿੰਦਰ ਸਿੰਘ ਗੁਜਰਾਲ ਦੇ ਸਹਿਯੋਗ ਨਾਲ ਗੁਰਮੰਤਰ ਦੀ ਚਿਪ ਅਤੇ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਸਾਰੇ ਬੱਚਿਆਂ ਨੂੰ ਉਤਸ਼਼ਾਹਿਤ ਇਨਾਮ ਦਿੱਤੇ ਗਏ।ਸਮੇਂ ਦੀ ਪਾਬੰਦੀ ਅਤੇ ਸਭ ਤੋਂ ਛੋਟੀ ਉਮਰ ਦੇ ਬੱਚੇ ਨੂੰ ਵਿਸ਼ੇਸ਼ ਇਨਾਮ ਦਿੱਤੇ ਗਏ।ਸੁਸਾਇਟੀ ਵਲੋਂ ਸਰਵੋਤਮ ਕਵੀ ਆਸ਼ਮੀਨ ਕੌਰ ਨੂੰ ਦਿੱਤੇ ਵਿਸ਼ੇਸ਼ ਇਨਾਮ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ ਨੇ ਆਪਣੇ ਸਤਿਕਾਰ ਯੋਗ ਪਿਤਾ ਦੀ ਯਾਦ ਵਿੱਚ ਸੁਰਿੰਦਰ ਸਿੰਘ ਗੁਜਰਾਲ (ਸੁਰਿੰਦਰ ਦੀ ਹੱਟੀ ਵਾਲੇ) ਯਾਦਗਾਰੀ ਚਲੰਤ ਟਰਾਫੀ ਵੀ ਪ੍ਰਦਾਨ ਕੀਤੀ ਉਨ੍ਹਾਂ ਦੇ ਨਾਲ ਆਸ਼ਮੀਨ ਕੌਰ ਦੇ ਪਿਤਾ ਗੁਰਿੰਦਰ ਸਿੰਘ ਗੁਜਰਾਲ ਸੀ.ਏ ਅਤੇ ਮਾਤਾ ਜਸਪ੍ਰੀਤ ਕੌਰ ਨੂੰ ਵੀ ਸਨਮਾਨਿਤ ਕੀਤਾ।
ਇਸ ਸਮੇਂ ਸੁਸਾਇਟੀ ਦੇ ਸਰਪ੍ਰਸਤ ਹਰਦੀਪ ਸਿੰਘ ਸਾਹਨੀ, ਨਰਿੰਦਰ ਪਾਲ ਸਿੰਘ ਸਾਹਨੀ ਐਡਵੋਕੇਟ, ਦਲਵੀਰ ਸਿੰਘ ਬਾਬਾ, ਰਾਜਵਿੰਦਰ ਸਿੰਘ ਲੱਕੀ, ਗਗਨਜੀਤ ਸਿੰਘ ਗੱਗੀ, ਜਸਵਿੰਦਰ ਪਾਲ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ ਅਤੇ ਜੱਜ ਵੀ ਸ਼ਾਮਲ ਸਨ।ਵੱਖ-ਵੱਖ ਗਰੁੱਪਾਂ ਦੇ ਜੇਤੂਆਂ ਨੂੰ ਇਨਾਮ ਦੇਣ, ਜੱਜ ਸਾਹਿਬਾਨ, ਪ੍ਰਬੰਧਕ ਕਮੇਟੀ ਅਤੇ ਸਹਿਯੋਗੀਆਂ ਨੂੰ ਸਨਮਾਨਿਤ ਕਰਨ ਦੀ ਰਸਮ ਪ੍ਰੀਤਮ ਸਿੰਘ, ਚਰਨਜੀਤ ਪਾਲ ਸਿੰਘ, ਅਵਤਾਰ ਸਿੰਘ, ਜਸਵੀਰ ਸਿੰਘ ਖਾਲਸਾ, ਹਰਵਿੰਦਰ ਸਿੰਘ ਪੱਪੂ, ਬਲਜੋਤ ਸਿੰਘ, ਅਮਰਿੰਦਰ ਸਿੰਘ ਮੌਖਾ, ਗੁਰਸਿਮਰਨ ਸਿੰਘ, ਰਾਜਿੰਦਰ ਪਾਲ ਸਿੰਘ, ਈਮਾਨ ਪ੍ਰੀਤ ਸਿੰਘ, ਜਸਪ੍ਰੀਤ ਸਿੰਘ ਲਾਲੀ, ਸੁਖਪਾਲ ਸਿੰਘ ਗਗੜਪੁਰ, ਗੁਰਵਿੰਦਰ ਸਿੰਘ ਸਰਨਾ, ਗੁਰਮੀਤ ਸਿੰਘ ਸਾਹਨੀ, ਪਰਮਿੰਦਰ ਸਿੰਘ ਸੋਬਤੀ, ਗੁਰਪ੍ਰੀਤ ਸਿੰਘ ਰੋਬਿਨ, ਬਾਬਾ ਹਰਦਿਆਲ ਸਿੰਘ, ਮਹਿਕਪ੍ਰੀਤ ਕੌਰ, ਸਿਮਰਜੀਤ ਕੌਰ ਆਦਿ ਨੇ ਨਿਭਾਈ।ਨਰਿੰਦਰ ਪਾਲ ਸਿੰਘ ਸਾਹਨੀ ਨੇ ਸਮੂਹ ਬੱਚਿਆਂ, ਮਾਪਿਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
ਸਮੁੱਚੇ ਤੌਰ ‘ਤੇ ਨਤੀਜੇ ਅਨੁਸਾਰ ਮਿੰਨੀ ਗਰੁੱਪ ਵਿਚੋਂ ਬਿਸਮਨਪ੍ਰੀਤ ਕੌਰ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ, ਜਸਪ੍ਰੀਤ ਕੌਰ ਹੋਲੀ ਹਾਰਟ ਕਾਨਵੈਂਟ ਸਕੂਲ ਅਤੇ ਹਰਅਸੀਸ ਸਿੰਘ ਜੀ.ਜੀ.ਐਸ ਸਕੂਲ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਜਦੋਂ ਕਿ ਇਸੇ ਸਕੂਲ ਦੇ ਰਿਹਾਨਪ੍ਰੀਤ ਸਿੰਘ ਤੇ ਅੱਵਲਨੂਰ ਸਿੰਘ ਨੇ ਹੌਸਲਾ ਵਧਾਊ ਇਨਾਮ ਹਾਸਲ ਕੀਤੇ। ਜੂਨੀਅਰ ਗਰੁੱਪ ਵਿਚੋਂ ਹਰਜਸਦੀਪ ਸਿੰਘ ਗੋਲਡਨ ਅਰਥ ਗਲੋਬਲ ਸਕੂਲ, ਸੁਖਮਨਪ੍ਰੀਤ ਕੌਰ ਅਕਾਲ ਅਕੈਡਮੀ ਬੇਨੜਾ ਅਤੇ ਗੁਰਅਸੀਸ ਕੌਰ ਜੀ.ਜੀ.ਐਸ ਸਕੂਲ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਜਦੋਂ ਕਿ ਰਾਹਿਨੀ- ਲਿਟਲ ਫਲਾਵਰ ਕਾਨਵੈਂਟ ਸਕੂਲ ਅਤੇ ਮਾਨਸੀ -ਆਦਰਸ਼ ਮਾਡਲ ਸਕੂਲ ਨੇ ਹੌਸਲਾ ਵਧਾਊ ਇਨਾਮ ਹਾਸਲ ਕੀਤੇ।ਸੀਨੀਅਰ ਗਰੁੱਪ ਵਿਚੋਂ ਆਸ਼ਮੀਨ ਕੌਰ, ਜਸ਼ਨ -ਜੀ.ਜੀ.ਐਸ ਸਕੂਲ ਅਤੇ ਸਾਹਿਬਵੀਰ ਸਿੰਘ ਸਰਸਵਤੀ ਵਿਦਿਆ ਮੰਦਰ ਚੀਮਾ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ ਜਦੋਂ ਕਿ ਮਿਹਰਪ੍ਰੀਤ ਕੌਰ ਲਾਅ ਫਾਉਂਡੇਸ਼ਨ ਸਕੂਲ ਅਤੇ ਦਿਵਜੋਤ ਕੌਰ ਜੀ.ਜੀ.ਐਸ ਸਕੂਲ ਨੇ ਹੌਸਲਾ ਵਧਾਊ ਇਨਾਮ ਹਾਸਲ ਕੀਤੇ।
Daily Online News Portal www.punjabpost.in

Check Also

“On The Spot painting Competition” of school students held at KT :Kalã Museum

Amritsar, December 20 (Punjab Post Bureau) – An “On The Spot painting Competition” of the …