Friday, December 13, 2024

ਸ੍ਰੀ ਪ੍ਰਗਤੀਸ਼਼ੀਲ ਬ੍ਰਾਹਮਣ ਸਭਾ ਸੁਨਾਮ ਵਲੋਂ ਨਵੇਂ ‘ਤੇ ਧਾਰਮਿਕ ਸਮਾਗਮ ਦਾ ਆਯੋਜਨ

ਸੰਗਰੂਰ, 3 ਜਨਵਰੀ (ਜਗਸੀਰ ਲੌਂਗੋਵਾਲ) – ਬੀਤੇ ਦਿਨੀ ਸ਼੍ਰੀ ਪ੍ਰਗਤੀਸ਼ੀਲ ਬ੍ਰਾਹਮਣ ਸਭਾ ਸੁਨਾਮ ਵਲੋਂ ਪ੍ਰਧਾਨ ਵਿਕਰਮ ਸ਼ਰਮਾ ਦੀ ਅਗਵਾਈ ‘ਚ ਨਵੇ ਸਾਲ ਦੇ ਸ਼ੁਭ ਮੌਕੇ ‘ਤੇ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਇਸ ਦੌਰਾਨ ਸ੍ਰੀ ਰਮਾਇਣ ਦੇ ਰੱਖੇ ਪਾਠ ਦੇ ਭੋਗ ਪਾਏ ਗਏ।ਪ੍ਰਗਤੀਸ਼ੀਲ ਬ੍ਰਾਹਮਣ ਸਭਾ ਸੁਨਾਮ ਦੇ ਪ੍ਰਧਾਨ ਵਿਕਰਮ ਸ਼ਰਮਾ ਨੇ ਦੱਸਿਆ ਕਿ ਜਿਥੇ ਸੁਨਾਮ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾ ਦਾ ਸਨਮਾਨ ਕੀਤਾ ਗਿਆ, ਉਥੇ ਹੀ ਬ੍ਰਹਮਣ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਸਨਮਾਨਿਆ ਗਿਆ।ਜਿਹਨਾਂ ਨੇ ਨੈਸ਼ਨਲ ਲੈਵਲ ‘ਤੇ ਖੇਡ ਕੇ ਆਪਨੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ।ਇਹਨਾ ਵਿਚ ਅਸ਼ੋਕ ਕੁਮਾਰ ਦੀ ਸਪੁੱਤਰੀ ਜੈਸਮਿਨ ਸ਼ਰਮਾ ਸਟੇਟ ਗੋਲਡ ਅਤੇ ਨੈਸ਼ਨਲ ਵਿੱਚ ਸਿਲਵਰ ਮੈਡਲ ਸਭਾ ਦੇ ਸਰਪ੍ਰਸਤ ਰਮੇਸ਼ ਠੇਕੇਦਾਰ ਦੇ ਪੋਤੇ ਅਤੇ ਅਨੂਪ ਰਿਖੀ ਦੇ ਪੁੱਤਰ ਜੈਨਿਸ਼ ਰਿਖੀ ਨ ੇਰੋਲਰ ਸਕੇਟਿੰਗ ਵਿੱਚ ਗੋਲਡ ਮੈਡਲ ਅਤੇ ਸਭਾ ਦੇ ਸੀਨੀਅਰ ਮੈਬਰ ਕ੍ਰਿਸ਼ਨ ਸ਼ਰਮਾ ਦੇ ਪੋਤੇ ਹਰਸ਼ਿਤ ਸ਼ਰਮਾ ਪੁਤੱਰ ਯਸ਼ਪਾਲ ਸ਼ਰਮਾ ਨੇ ਪਾਵਰ ਅਤੇ ਵੇਟ ਲਿਫਟਿੰਗ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼੍ਰੀ ਪ੍ਰਗਤੀਸ਼ੀਲ ਬ੍ਰਾਹਮਣ ਸਭਾ ਸਮੇਂ-ਸਮਂੇ ਲੋਕ ਭਲਾਈ ਅਤੇ ਸਮਾਜ ਸੇਵੀ ਕੰਮਾਂ ਵਿੱਚ ਆਪਨਣਾ ਬਨਦਾ ਯੋਗਦਾਨ ਪਾ ਰਹੀ ਹੈ।ਸਭਾ ਦੇ ਚੇਅਰਮੈਨ ਨਰਿੰਦਰ ਠੇਕੇਦਾਰ ਨੇ ਕੈਬਨਿਟ ਮੰਤਰੀ ਅਤੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।ਸਭਾ ਦੇ ਡਾਇਰੈਕਟਰ ਰਵਿੰਦਰ ਭਾਰਦਵਾਜ ਅਤੇ ਸਰਪਰਸਤ ਬਲਵਿੰਦਰ ਭਾਰਦਵਾਜ ਨੇ ਨਵੇ ਸਾਲ ਦੀ ਸਭ ਨੂੰ ਵਧਾਈ ਦਿਤੀ ਅਤੇ ਸਭਾ ਵਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ।ਸਭਾ ਦੇ ਮੁੱਖ ਸਰਪ੍ਰਸਤ ਗੋਪਾਲ ਸ਼ਰਮਾ ਅਤੇ ਜਿਲ੍ਹਾ ਪ੍ਰਧਾਨ ਨਰਿੰਦਰਪਾਲ ਸ਼ਰਮਾ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਦਾ ਸ਼ੁਕਰਾਨਾ ਕੀਤਾ।ਸਭਾ ਅਤੇ ਸੈਕਟਰੀ ਪੁਨੀਤ ਸ਼ਰਮਾ ਅਤੇ ਕੈਸੀਅਰ ਭੂਸ਼ਨ ਸ਼ਰਮਾ ਨੇ ਇਸ ਪ੍ਰੋਗਰਾਮ ਦੇ ਪ੍ਰਬੰਧ ਲਈ ਸੀਤਾਸਰ ਮੰਦਿਰ ਕਮੈਟੀ ਅਤੇ ਰਾਜੇਸ਼ ਸ਼ਰਮਾ ਬੱਬੂ ਦਾ ਧੰਨਵਾਦ ਕੀਤਾ।
ਇਸ ਮੋਕੇ ਹੋਰਨਾ ਤੋ ਇਲਾਵਾ ਸਭਾ ਦੇ ਸਰਪਰਸਤ ਰਮੇਸ਼ ਠੇਕੇਦਾਰ, ਡਾ. ਪਰਸ਼ੋਤਮ ਵਸ਼ਿਸ਼ਟ, ਪੰਡਿਤ ਹਰੀਸ਼ ਜੋਸ਼ੀ, ਜਗਦੀਪ ਭਾਰਦਵਾਜ, ਰੁਪਿੰਦਰ ਭਾਰਦਵਾਜ, ਜੈਦੇਵ ਸ਼ਰਮਾ, ਡਾ. ਸੋਮਨਾਥ ਸ਼ਰਮਾ, ਨਰਿੰਦਰ ਨੀਟਾ, ਮੇਘ ਰਾਜ ਸ਼ਰਮਾ, ਭੁਪਿੰਦਰ ਭਾਰਦਵਾਜ, ਕ੍ਰਿਸ਼ਨ ਸ਼ਰਮਾ, ਸੁਖਵੀਰ ਕੋਸ਼ਲ, ਡਾ. ਨਰੇਸ਼ ਸ਼ਰਮਾ, ਸਨੀ ਚੰਦਨ, ਗਗਨ ਭਾਰਦਵਾਜ, ਭਾਰਤ ਭਾਰਦਵਾਜ, ਮੁਕੇਸ਼ ਸ਼ਰਮਾ, ਰਾਜੀਵ ਕੌਸ਼ਿਕ ਤੇ ਮਨੀ ਭਾਰਦਵਾਜ ਆਦਿ ਮੌਜ਼ੂਦ ਰਹੇ।
Daily Online News Portal www.punjabpost.in

Check Also

ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ

ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …