ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਅਕਾਲ ਅਕੈਡਮੀ ਖੂਈਆਂ ਸਰਵਰ ਵਲੋਂ ਨਗਰ
ਕੀਰਤਨ ਸਜਾਇਆ ਗਿਆ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਸਜ਼ਾਏ ਗਏ ਨਗਰ ਕੀਰਤਨ ਦੀ ਆਰੰਭਤਾ ਅਕਾਲ ਅਕੈਡਮੀ ਖੂਈਆਂ ਸਰਵਰ ਤੋਂ ਕੀਤੀ ਗਈ।ਉਸ ਤੋਂ ਬਾਅਦ ਨਗਰ ਕੀਰਤਨ ਗਿਦੜਾਂ ਵਾਲੀ, ਜੰਡਵਾਲਾ ਹਨਵੰਤਾ, ਦਲਬੀਰ ਖੇੜਾ, ਦੌਲਤਪੁਰਾ ਅਤੇ ਖੂਈਆਂ ਸਰਵਰ ਵਿੱਚ ਪਹੁੰਚਿਆ।ਪਿੰਡ ਵਾਸੀਆਂ ਦੇ ਦੁਆਰਾ ਅਤੁੱਟ ਲੰਗਰ ਦੀ ਸੇਵਾ ਕੀਤੀ ਗਈ।ਅਕਾਲ ਅਕੈਡਮੀ ਖੂਈਆਂ ਸਰਵਰ ਦੇ ਬੱਚਿਆਂ ਦੁਆਰਾ ਗੱਤਕੇ ਦੇ ਜੌਹਰ ਦਿਖਾਏ ਗਏ। ਸ਼ਰਧਾਲੂ ਖੂਈਆਂ ਸਰਵਰ ਵਿੱਚ ਜੀ.ਟੀ ਰੋਡ ਤੋਂ ਹੁੰਦੇ ਹੋਏ, ਤੇਲੂਪੁਰਾ ਬਾਈ ਪਾਸ ਤੋਂ ਹੁੰਦੇ ਹੋਏ ਖੂਈਆਂ ਸਰਵਰ ਬਾਜ਼ਾਰ ਵਿਚ ਹੁੰਦੇ ਹੋਏ ਵਾਪਸ ਸਕੂਲ ਪਹੁੰਚੇ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media