ਅੰਮ੍ਰਿਤਸਰ 13 ਮਾਰਚ (ਸੁਖਬੀਰ ਸਿੰਘ) – ਬਾਗਬਾਨੀ ਵਿਭਾਗ ਪੰਜਾਬ ਜਿਲ੍ਹਾ ਅੰਮ੍ਰਿਤਸਰ ਵਲੋਂ ਸਥਾਨਕ ਖਾਲਸਾ ਕਾਲਜ ਦੇ ਬੀ.ਐਸ.ਸੀ ਐਗਰੀਕਲਚਰ ਦੇ 8ਵੇਂ ਸਮੈਸਟਰ ਦੇ ਵਿਦਿਆਰਥੀਆਂ ਨੂੰ ਚਾਰ ਹਫਤੇ ਦੀ ਬਾਗਬਾਨੀ ਵਿਭਾਗ ਦੀਆਂ ਸਕੀਮਾਂ ਅਤੇ ਜ਼ਿਮੀਦਾਰਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਟਰੇਨਿੰਗ ਦਿੱਤੀ ਗਈ ਅਤੇ ਵੱਖ-ਵੱਖ ਯੂਨਿਟਾਂ ਦਾ ਦੌਰਾ ਵੀ ਕਰਵਾਇਆ ਗਿਆ।ਬਾਗਬਾਨੀ ਵਿਭਾਗ ਦੇ ਪੀਅਰ ਅਸਟੇਟ ਵਲੋਂ ਜ਼ਿਮੀਦਾਰਾਂ ਨੂੰ ਦਿੱਤੀਆਂ ਜਾ ਰਹੀਆਂ ਟਰੇਨਿੰਗਾਂ, ਮਸ਼ੀਨਰੀ ਅਤੇ ਮਿੱਟੀ ਪਰਖ ਲੈਬਾਰਟੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱੱਤੀ ਗਈ।ਹਰਸ਼ਾ ਛੀਨਾ ਵਿਖੇ ਫਲ ਸੁਰੱਖਿਆ ਲੈਬਾਰਟੀ ਵਿੱਚ ਫਲਾਂ ਤੇ ਸਬਜ਼ੀਆਂ ਤੋਂ ਬਣਦੇ ਫਲ ਪਦਾਰਥਾਂ ਦੀ ਪ੍ਰੈਕਟੀਕਲ ਟਰੇਨਿੰਗ ਦਿੱਤੀ ਤੇ ਪਲਾਟ ਕਲੀਨਿਕ ਵਿੱਚ ਫਸਲਾਂ ਦੇ ਸੈਂਪਲਾਂ ਦੀਆਂ ਬੀਮਾਰੀਆਂ ਟੈਸਟ ਕਰਨ ਤੇ ਤਰੀਕੇ ਦੱਸੇ ਤੇ ਸਰਕਾਰੀ ਨਰਸਰੀ ਅਟਾਰੀ ਵਿਖੇ ਫਲਦਾਰ ਬੂਟਿਆਂ ਦੀ ਪੈਦਾਵਾਰ ਬਾਰੇ ਜਾਣਕਾਰੀ ਦਿੱਤੀ ਗਈ। ਪੌਲੀ ਹਾਊਸ, ਸ਼ੈਡ ਨੈਟ ਹਾਊਸ ਬਾਰੇ ਪਿੰਡ ਸੋਹੀਆਂ ਖੁਰਦ ਅਤੇ ਸੈਂਟਰ ਆਫ ਐਕਸੀਲੈਂਸ ਸਬਜੀਆਂ ਕਰਤਾਰਪੁਰ ਵਿਖੇ ਟਰੇਨਿੰਗ ਦਿੱਤੀ ਗਈ।ਖੁੰਬਾਂ ਦੀ ਕਾਸ਼ਤ ਸਬੰਧੀ ਪਿੰਡ ਅਬਦਾਲ ਵਿਖੇ ਚੱਲ ਰਹੇ ਖੁੰਬਾਂ ਦੇ ਯੂਨਿਟ ਦਿਖਾਏ ਗਏ।ਆਲੂ ਦਾ ਬੀਜ਼ ਤਿਆਰ ਕਰਨ ਸਬੰਧੀ ਵਿਧੀ ਬਾਰੇ ਸੈਂਟਰ ਆਫ ਐਕਸੀਲੈਂਸ ਫਾਰ ਪੋਟਾਟੋ ਧੋਗੜੀ (ਜਲੰਧਰ) ਵਿਖੇ ਵਿਸਥਾਰ ‘ਚ ਤਕਨੀਕ ਬਾਰੇ ਦੱਸਿਆ।ਪੰਜਾਬ ਐਗਰੋ ਅਤੇ ਕੇ.ਵੀ.ਕੇ ਨਾਗ ਕਲਾਂ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਸਬੰਧਿਤ ਵਿਭਾਗਾਂ ਪਾਸੋਂ ਜਾਣਕਾਰੀ ਦਿਵਾਈ ਗਈ।ਹਲਦੀ ਦੀ ਪ੍ਰੋਸੈਸਿੰਗ ਲਈ ਪਿੰਡ ਨਾਗੋਕੇ (ਤਰਨਤਾਰਨ) ਵਿਖੇ ਚੱਲ ਰਹੇ ਯੂਨਿਟ ਦਾ ਦੌਰਾ ਵ ਿਕਰਵਾਇਆ।ਨਿੰਬੂ ਜਾਤੀ ਦੇ ਫਲਾਂ ਸਬੰਧੀ ਸੈਂਟਰ ਆਫ ਐਕਸੀਲੈਂਸ ਫਾਰ ਸਿਟਰਸ ਖਨੌੜਾ (ਹੁਸ਼ਿਆਰਪੁਰ) ਵਿਖੇ ਬੂਟਿਆਂ ਦੀ ਪੈਦਾਵਾਰ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸਿਟਰਸ ਅਸਟੇਟ ਹੁਸ਼ਿਆਰਪੁਰ ਵਿਖੇ ਚੱਲ ਰਹੀ ਬਾਇਓਫਰਟੀਲਾਈਜਰ ਲੈਬਾਰਟਰੀ ਬਾਰੇ ਵਿਸਥਾਰ ਸਹਿਤ ਦੱਸਿਆ।
ਟਰੇਨਿੰਗ ਦੀ ਸਮਾਪਤੀ ਉਪਰੰਤ ਡਿਪਟੀ ਡਾਇਰੈਕਟਰ ਬਾਗਬਾਨੀ ਅੰਮ੍ਰਿਤਸਰ ਜਗਤਾਰ ਸਿੰਘ ਅਤੇ ਸਹਾਇਕ ਡਾਇਰੈਕਟਰ ਬਾਗਬਾਨੀ ਜਸਪਾਲ ਸਿੰਘ ਢਿੱਲੋਂ ਵਲੋਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ।
Check Also
ਡਿਪਟੀ ਕਮਿਸ਼ਨਰ ਵਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਪੈਂਡਿਗ ਇੰਤਕਾਲਾਂ ਦਾ ਨਿਪਟਾਰਾ ਕਰਨ ਦੇ ਆਦੇਸ਼
ਅੰਮ੍ਰਿਤਸਰ, 1 ਜਨਵਰੀ (ਸੁਖਬੀਰ ਸਿੰਘ) – ਜਿਲ੍ਹੇ ਦੇ ਮਾਲ ਵਿਭਾਗ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ …