Sunday, December 22, 2024

ਭੱਠਾ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਡੀ.ਸੀ ਦਫ਼ਤਰ ਦਾ ਕੀਤਾ ਘਿਰਾਓ – ਵਿਜੈ ਕੁਮਾਰ

ਭੀਖੀ, 13 ਮਾਰਚ (ਕਮਲ ਜ਼ਿੰਦਲ) – ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਵਲੋਂ ਭੱਠਾ ਮਾਲਕਾਂ ਦੀ ਮਨਮਾਨੀ ਖਿਲਾਫ਼ ਕਾਰਵਾਈ ਕਰਨ ਲਈ ਪੁਲਿਸ ਵਲੋਂ ਲਾਏ ਬੈਰਕੇਡ ਤੋੜ ਕੇ ਡੀ.ਸੀ ਮਾਨਸਾ ਦਾ ਘਿਰਾਓ ਕੀਤਾ ਗਿਆ।ਯੂਨੀਅਨ ਦੇ ਆਗੂਆਂ ਨੇ ਬਾਲ ਭਵਨ ਵਿਖੇ ਇਕੱਠ ਕਰਕੇ ਮਾਰਚ ਸ਼ੁਰੂ ਕੀਤਾ।
ਮਜਦੂਰਾਂ ਨੂੰ ਸੰਬੋਧਨ ਕਰਦਿਆਂ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਜੀਤ ਸਿੰਘ ਬੋਹਾ, ਜਿਲ੍ਹਾ ਸਕੱਤਰ ਵਿਜੈ ਕੁਮਾਰ ਭੀਖੀ, ਜਿਲ੍ਹਾ ਆਗੂ ਗੁਰਸੇਵਕ ਸਿੰਘ ਮਾਨ, ਸੀ.ਪੀ.ਆਈ.ਐਮ.ਐਲ ਲਿਬਰੇਸ਼ਨ ਦੇ ਕੇਂਦਰੀ ਆਗੂ ਰਾਜਵਿੰਦਰ ਸਿੰਘ ਰਾਣਾ, ਮਿਡ ਡੇ ਵਰਕਰਜ਼ ਯੂਨੀਅਨ ਦੇ ਸੂਬਾਈ ਆਗੂ ਸੁਖਵਿੰਦਰ ਸਿੰਘ ਬੋਹਾ ਨੇ ਕਿਹਾ ਕਿ ਮਾਨਸਾ ਜਿਲ੍ਹੇ ਦੇ ਭੱਠਾ ਮਾਲਕਾਂ ਵਲੋਂ ਮਜਦੂਰਾਂ ਦੀ ਖੁੱਲ੍ਹੀ ਲੁੱਟ ਕੀਤੀ ਜਾ ਰਹੀ ਹੈ।ਕਈ ਵਾਰ ਡੀ.ਸੀ ਸਾਹਿਬ ਨੂੰ ਸ਼ਿਕਾਇਤ ਦੇਣ ਦੇ ਬਾਵਜ਼ੂਦ ਕੋਈ ਕਾਰਵਾਈ ਨਹੀਂ ਕੀਤੀ ਗਈ।ਕਿਰਤ ਕਮਿਸ਼ਨਰ, ਲੇਬਰ ਇੰਸਪੈਕਟਰ ਭੱਠਾ ਮਾਲਕਾਂ ਖਿਲਾਫ਼ ਆਪਣੀ ਜੁਬਾਨ ਖੋਲਣ ਲਈ ਤਿਆਰ ਨਹੀਂ।ਜਿਸ ਕਰਕੇ ਭੱਠਾ ਮਾਲਕ ਨੂੰ ਲੁੱਟ ਕਰਨ ਲਈ ਖੁੱਲੀ ਛੁੱਟੀ ਦਿੱਤੀ ਹੋਈ ਹੈ।ਮਾਨਸਾ ਜਿਲ੍ਹੇ ਦੇ ਭੱਠਿਆਂ ਉਪਰ ਨਾ ਤਾਂ ਮਜ਼ਦੂਰਾਂ ਨੂੰ ਪੱਕੇ ਰਹਿਣ ਯੋਗ ਘਰ ਮਿਲਦੇ ਹਨ, ਨਾ ਪੀਣ ਲਈ ਸਾਫ਼-ਸੁਥਰਾ ਪਾਣੀ, ਪਰਚਾ ਰੇਟ ਤੈਅ ਕਰਨ ਵੇਲੇ ਮਸ਼ੀਨੀ ਗਾਰੇ ਦੇ ਨਾਮ ਤੇ ਭੱਠਾ ਮਜਦੂਰਾਂ ਦੀ ਖੁੱਲੀ ਲੁੱਟ ਹੁੰਦੀ ਹੈ ਬਹੁਤੇ ਭੱਠੇ ਤਾਂ ਲੇਬਰ ਨੂੰ ਮਿਨੀਮਮ ਵੇਜਿਜ਼ ਤੋਂ ਘੱਟ ਰੇਟ ਦੇ ਰਹੇ ਨੇ।ਭੱਠਾ ਮਜ਼ਦੂਰਾਂ ਇੰਨੀ ਦੀ ਦਵਾਈ ਦਾ ਕੋਈ ਇੰਤਜ਼ਾਮ ਨਹੀਂ ਜ਼ਬਰੀ ਬਿਜਲੀ ਬਿੱਲ ਭਰਵਾਇਆ ਜਾਂਦਾ ਹੈ ਤੇ ਜਦ ਮਰੱੀ ਭੱਠਾ ਮਾਲਕ ਮਜ਼ਦੂਰਾਂ ਨੂੰ ਰੱਖ ਲੈਂਦਾ ਹੈ ਤੇ ਜਦ ਮਰਜ਼ੀ ਕੱਢ ਦਿੰਦਾ ਹੈ।
ਇਸੇ ਦੌਰਾਨ ਸੀ.ਪੀ.ਆਈ.ਐਮ.ਐਲ ਲਿਬਰੇਸ਼ਨ ਅਤੇ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਵਲੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਐਂਡ ਰਿਸਰਚ ਵਿੱਚ ਪੜਨ ਵਾਲੀ ਡਾਕਟਰ ਪੰਪੋਸ਼ ਨੂੰ ਕਾਲਜ਼ ਦੇ ਡੀਨ ਅਕਾਦਮਿਕ ਮਾਮਲੇ, ਡੀਨ ਵਿਦਿਆਰਥੀ ਭਲਾਈ, ਵਿਭਾਗ ਦੇ ਡਾਇਰੈਕਟਰ ਮੁਖੀ ਅਤੇ ਵੀ.ਸੀ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਡੀ.ਸੀ ਰਾਹੀਂ ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ ਪੰਜਾਬ ਨੂੰ ਮੰਗ ਪੱਤਰ ਸੌਂਪਿਆ ਅਤੇ ਕਾਰਵਾਈ ਦੀ ਮੰਗ ਕੀਤੀ।ਲੋਕ ਗਾਇਕ ਸੁਖਵੀਰ ਖਾਰਾ ਨੇ ਗੀਤ ਪੇਸ਼ ਕੀਤਾ।ਰੈਲੀ ਵਿੱਚ ਸੈਂਕੜੇ ਮਜ਼ਦੂਰਾਂ ਤੇ ਜਮਾਦਾਰਾਂ ਨੇ ਹਿੱਸਾ ਲਿਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …