ਸੰਗਰੂਰ, 24 ਮਾਰਚ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਅਤੇ ਤਕਨਾਲੋਜੀ (ਡੀਮਡ ਯੂਨੀਵਰਸਿਟੀ) ਲੌਂਗੋਵਾਲ ਵਿਖੇ ਤਕਨੀਕੀ ਮੇਲਾ 2023 ਅੱਜ ਸ਼ੁਰੂ ਹੋ ਗਿਆ।ਸੰਸਥਾ ਦੇ ਨਿਰਦੇਸ਼ਕ ਡਾ. ਸ਼ੈਲੇਂਦਰ ਜੈਨ ਦੀ ਅਗਵਾਈ ਵਿੱਚ ਆਯੋਜਤ ਇਸ ਸਮਰੋਹ ਦਾ ਉਦਘਾਟਨ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੇ ਪ੍ਰਿੰਸੀਪਲ ਪ੍ਰੋ. ਸਹਿਜਪਾਲ ਸਿੰਘ ਨੇ ਕੀਤਾ।ਉਹਨਾਂ ਕਿਹਾ ਇਸ ਤਕਨੀਕੀ ਮਹਾਂਕੁੰਭ ਵਿਦਿਆਰਥੀਆਂ ਲਈ ਨਵੀਆਂ ਤਕਨੀਕਾਂ ਅਤੇ ਮੁਕਾਬਲੇ ਦੀ ਭਾਵਨ ਦਾ ਪਲੇਟਫਾਰਮ ਤਿਆਰ ਕਰੇਗਾ।ਡਾ. ਜੈਨ ਨੇ ਵਿਦਿਆਰਥੀਆਂ ਨੂੰ ਨਵੀਆਂ ਤਕਨੀਕਾਂ ਨਾਲ ਜੁੜ ਕੇ ਮੁਲਕ ਦੇ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਅੱਗੇ ਆਉਣ ਲਈ ਪ੍ਰੇਰਿਆ।ਡੀਨ (ਅਕਾਦਮਿਕ) ਡਾ. ਜੇ.ਐਸ. ਢਿੱਲੋਂ ਅਤੇ ਡੀਨ (ਵਿਦਿਆਰਥੀ ਵੈਲਫੇਅਰ) ਡਾ. ਰਾਜੇਸ਼ ਕੁਮਾਰ ਪ੍ਰਧਾਨਗੀ ਮੰਡਲ ਵਿੱਚ ਬਿਰਾਜਮਾਨ ਹੋਏ।ਇਹ ਤਕਨੀਕੀ ਮੇਲਾ ਖੇਤੀ ਵਿੱਚ ਨਵੀਆਂ ਤਕਨੀਕਾਂ ਦੀਆ ਸੰਭਾਵਨਾਵਾਂ ‘ਤੇ ਅਧਾਰਿਤ ਹੈ।ਜਿਸ ਰਾਹੀਂ ਭਾਰਤ ਸਰਕਾਰ ਵਲੋਂ ਲੋਕਾਂ ਅਤੇ ਸੰਸਥਾਵਾਂ ਨੂੰ ਮਦਦ ਮੁਹੱਈਆ ਕਰਵਾਈ ਜਾ ਰਹੀਂ ਹੈ।ਇਸ ਨਾਲ ਖੇਤੀ ਸੈਕਟਰ ਵਿੱਚ ਵਿਕਾਸ ਦੇ ਨਵੇਂ ਰਾਹ, ਤਕਨੀਕਾਂ ਅਤੇ ਵਿਕਾਸ ਦੇ ਨਵੇਂ ਰਾਹ ਖੁਲਣਗੇ।ਇਸ ਤਕਨੀਕੀ ਮੇਲੇ ਨੂੰ ਰੈਡ ਐਫ ਐਮ ਇੰਡੀਆ, ਬੀਊਂਡ ਸਨੈਕਸ, ਵਾਈਰਲ ਫਿਨ, ਰੋਬਾਟਿਕਸ, ਇੰਡੀਆ, ਕਸਟੋਮਾਈਸਰ ਵੱਲੋਂ ਸੁਪੋਸਰ ਕਰਕੇ ਵਿਦਿਆਰਥੀਆਂ ਅਤੇ ਪ੍ਰਬੰਧਕੀ ਟੀਮ ਦੀ ਹੱਲਾਸ਼ੇਰੀ ਵਧਾ ਕੇ ਆਪਣਾ ਯੋਗਦਾਨ ਪਾਇਆ।ਡਾ. ਸੰਕਰ ਸਿੰਘ ਚੇਅਰਮੈਨ ਅਤੇ ਸਹਾਇਕ ਚੈਅਰਮੈਨ ਡਾ. ਸੁਨੀਲ ਕੁਮਾਰ ਅਤੇ ਡਾ. ਚਰਨਜੀਵ ਗੁਪਤਾ ਦੀ ਦੇਖ-ਰੇਖ ‘ਚ ਅਯੋਜਿਤ ਇਸ ਤਕਨੀਕੀ ਮੇਲੇ ਵਿੱਚ ਆਰਗੈਨਿਕ ਖੇਤੀ ਦੀ ਸਟਾਲ ਅਤੇ ਹੋਰ ਅਨੇਕਾਂ ਸਟਾਲ ਖਿੱਚ ਦਾ ਕੇਂਦਰ ਬਣੇ।ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਸਕੂਲੀ ਵਿਦਿਆਰਥੀਆਂ ਦਾ ਇਸ ਤਕਨੀਕੀ ਮੇਲੇ ਨੂੰ ਦੇਖਣ ਲਈ ਆਉਣਾ ਇੱਕ ਨਵੀਂ ਪਿਰਤ ਪਾਵੇਗਾ, ਜਿਸ ਨਾਲ ਪੰਜਾਬ ਦੇ ਪੇਂਡੂ ਖੇਤਰ ਦੇ ਵਿਦਿਆਰਥੀਆਂ ‘ਚ ਤਕਨੀਕੀ ਸਿੱਖਿਆ ਦਾ ਪਸਾਰ ਹੋਵੇਗਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …