Monday, December 23, 2024

ਸੀ.ਬੀ.ਐਸ.ਈ ਵਲੋਂ ਐਲ.ਜੀ ਕਾਨਵੈਂਟ ਸਕੂਲ ਨੂੰ ਮਿਲੀ 12ਵੀਂ ਕਲਾਸ ਦੀ ਮਾਨਤਾ

ਸੰਗਰੂਰ, 24 ਮਾਰਚ (ਜਗਸੀਰ ਲੌਂਗੋਵਾਲ) – ਐਮ.ਐਲ.ਜੀ ਕਾਨਵੈਂਟ ਸਕੂਲ ਚੀਮਾ (ਸੰਗਰੂਰ) ਨੂੰ ਸੀ.ਬੀ.ਐਸ.ਈ ਵਲੋਂ 12ਵੀਂ ਕਲਾਸ ਦੀ ਮਾਨਤਾ ਮਿਲਣ ਦੀ ਸੂਚਨਾ ਮਿਲਦਿਆਂ ਹੀ ਸਕੂਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।ਸਕੂਲ ਪ੍ਰਿੰਸੀਪਲ ਡਾ: ਵਿਕਾਸ ਸੂਦ ਨੇ ਦੱਸਿਆ ਕਿ ਸੀ.ਬੀ.ਐਸ.ਈ ਵਲੋਂ 12ਵੀਂ ਕਲਾਸ ਦੀ ਮਾਨਤਾ ਮਿਲਣ ‘ਤੇ ਮਾਪਿਆਂ ‘ਚ ਭਾਰੀ ਉਤਸ਼ਾਹ ਹੈ ਅਤੇ ਵੱਡੀ ਗਿਣਤੀ ‘ਚ ਦਾਖਲੇ ਹੋ ਰਹੇ ਹਨ।ਉਨਾਂ ਕਿਹਾ ਕਿ ਫਰਵਰੀ 2019 ਵਿੱਚ ਸਥਾਪਿਤ ਸਕੂਲ ਨੂੰ ਕੁੱਝ ਸਾਲਾਂ ਬਾਅਦ ਸੀ.ਬੀ.ਐਸ.ਈ 12ਵੀਂ ਕਲਾਸ ਦੀ ਮਾਨਤਾ ਇੱਕ ਵੱਡੀ ਪ੍ਰਾਪਤੀ ਹੈ।ਉਨਾਂ ਇਸ ਕਾਮਯਾਬੀ ਲਈ ਸਕੂਲ ਮੈਨੇਜਮੈਂਟ ਨੂੰ ਵਧਾਈ ਦਿੱਤੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …