ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਹਰੇਕ ਵਿਅਕਤੀ ਨੂੰ ਤਨ ਮਨ ਦੀ ਤੰਦਰੁਸਤੀ ਲਈ ਯੋਗਾ ਨੂੰ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਅਤੇ ਯੋਗਾ ਸਰੀਰਕ ਤੰਦਰੁਸਤੀ ਅਤੇ ਮਨ ਨੂੰ ਮਜ਼ਬੂਤ ਰੱਖਦਾ ਹੈ।
ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਕਰਦਿਆਂ ਦੱਸਿਆ ਕਿ ਜਿਲੇ੍ਹ ਵਿੱਚ ਸੀ.ਐਮ.ਯੋਗਸ਼ਲਾਵਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਪਹਿਲੇ ਪੜਾਅ ਅਧੀਨ ਯੋਗਾ ਇੰਨਸਟਰੱਕਟਰਾਂ ਵੱਲੋਂ ਸ਼ਿਵਾ ਜੀ ਪਾਰਕ ਰਾਣੀ ਕਾ ਬਾਗ, ਐਸ.ਆਰ.ਗੌਰਮਿੰਟ ਕਾਲਜ, ਬਾਬਾ ਬੁੱਢਾ ਜੀ ਪਾਰਕ ਵਿਖੇ ਯੋਗ ਕਲਾਸਾਂ ਲਗਾਈਆਂ ਗਈਆਂ ਅਤੇ ਜਲਦੀ ਹੀ ਜਿਲੇ੍ਹ ਵਿੱਚ ਹੋਰ ਯੋਗਸ਼ਲਾਵਾਂ ਸ਼ੁਰੂ ਕੀਤੀਆਂ ਜਾਣਗੀਆਂ।ਉਨ੍ਹਾਂ ਦੱਸਿਆ ਕਿ ਸੀ.ਐਮ.ਯੋਗਸ਼ਾਲਾ ਦਾ ਮੁੱਖ ਉਦੇਸ਼ ਸਿਹਤਮੰਦ, ਖੁਸ਼ਹਾਲ ਅਤੇ ਪ੍ਰਗਤੀਸ਼ੀਲ ਪੰਜਾਬ ਦੀ ਸਿਰਜਣਾ ਕਰਨਾ ਹੈ।ਉਨ੍ਹਾਂ ਕਿਹਾ ਕਿ ਮੌਜ਼ੂਦਾ ਸਮੇਂ ਦੌਰਾਨ ਸਿਰਫ ਚੰਗੀ ਸਿਹਤ ਅਤੇ ਯੋਗਾ ਹੀ ਲੋਕਾਂ ਨੂੰ ਤਨਾਅ ਮੁਕਤ ਰੱਖ ਸਕਦੇ ਹਨ ਅਤੇ ਤਨਾਅ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਯੋਗਾ ਅਹਿਮ ਭੂਮਿਕਾ ਨਿਭਾਅ ਸਕਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਜੀਵਨ ਪੱਧਰ ਸੁਧਾਰਨ ਲਈ ਸੀ.ਐਮ.ਯੋਗਸ਼ਲਾਵਾਂ ਉਸਾਰੂ ਕਦਮ ਸਾਬਤ ਹੋਣਗੀਆਂ।
ਸੂਦਨ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕਰਦੇ ਕਿਹਾ ਕਿ ਉਹ ਮੁਫਤ ਵਿੱਚ ਯੋਗ ਸਿਖਲਾਈ ਲੈਣ ਲਈ ਟੋਲ ਫ੍ਰੀ ਨੰਬਰ 76694-00500 ਤੇ ਮਿਸ ਕਾਲ ਦੇਣ।ਉਨ੍ਹਾਂ ਦੱਸਿਆ ਕਿ ਜਿਥੇ 25 ਵਿਅਕਤੀ ਇਕੱਠੇ ਹੋ ਕੇ ਯੋਗਾ ਲਈ ਤਿਆਰ ਹੋਣਗੇ ਦੀ ਮੰਗ ਅਨੁਸਾਰ ਸੀ.ਐਮ.ਯੋਗਸ਼ਾਲਾ ਖੋਹਲ ਕੇ ਮੁਫਤ ਯੋਗਾ ਟਰੇਨਰ ਪ੍ਰਦਾਨ ਕੀਤੇ ਜਾਣਗੇ।ਜਿਲ੍ਹਾ ਪ੍ਰਸਾਸ਼ਨ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਕਲੋਨੀਆਂ ਵਿੱਚ ਰਾਬਤਾ ਕਾਇਮ ਕਰਕੇ ਲੋਕਾਂ ਨੂੰ ਯੋਗਾ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …