ਅੰਮ੍ਰਿਤਸਰ, 18 ਦਸੰਬਰ (ਸੁਖਬੀਰ ਸਿੰਘ) – ਵਾਰਡ ਨੰਬਰ 59 ਦੇ ਇਲਾਕੇ ਅੰਨਗੜ੍ਹ ਅਧੀਨ ਪਂੈਦੀ ਫਕੀਰ ਸਿੰਘ ਕਲੋਨੀ ਵਿਖੇ ਚਿੰਤਪੁਰਨੀ ਨੌਜਵਾਨ ਸੇਵਕ ਸਭਾ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚਿੰਤਪੁਰਨੀ ਮਹਾਂਮਈ ਦਾ ਤੀਸਰਾ ਸਲਾਨਾ ਜਾਗਰਣ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਜਾਗਰਣ ਪਾਰਟੀ ਦੇ ਗਾਇਕਾਂ ਨੇ ਦੇਰ ਰਾਤ ਤੱਕ ਹਾਜਰ ਸੰਗਤਾਂ ਨੂੰ ਮਹਾਂਮਈ ਦੇ ਭਜਨ ਤੇ ਭੇਟਾਂ ਸੁਣਾ ਕੇ ਨਿਹਾਲ ਕੀਤਾ ਅਤੇ ਜੈ ਦੇ ਜੈਕਾਰੇ ਵੀ ਲਾਏ ।ਜਾਗਰਣ ‘ਚ ਮੁੱਖ ਮਹਿਮਾਨ ਵਜੋਂ ਪੁੱਜੇ ਵਾਰਡ ਨੰਬਰ 59 ਦੇ ਕੌਂਸਲਰ ਦਿਲਬਾਗ ਸਿੰਘ, ਜਗਤਾਰ ਸਿੰਘ ਜੱਗਾ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਰਾਜੂ ਬੱਗਾ ਵੱਲੋਂ ਨੌਜਵਾਨ ਸੇਵਕ ਸਭਾ ਦੇ ਮੈਂਬਰਾਂ ਨੂੰ ਸ਼ੀਲਡਾਂ ਅਤੇ ਦੋਸ਼ਾਲੇ, ਸਿਰਪੋਾਓ ਭੇਟ ਕੀਤੇ। ਇਸ ਉਪਰੰਤ ਨੌਜਵਾਨ ਸੇਵਕ ਸਭਾ ਦੇ ਮੈਂਬਰਾਂ ਵੱਲੋਂ ਕੌਂਸਲਰ ਦਿਲਬਾਗ ਸਿੰਘ, ਰਾਜੂ ਬੱਗਾ ਨੂੰ ਦੋਸ਼ਾਲਾ ਤੇ ਸਨਮਾਨਿਤ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਤੇ ਸੰਨੀ ਸਹੋਤਾ, ਬਲਜੀਤ ਸਿੰਘ, ਸੋਨੂੰ ਬੱਗਾ, ਪੰਕਜ, ਸਤਪਾਲ ਸਹੋਤਾ, ਬੱਬਲਾ, ਬਾਊ, ਸੰਨੀ ਪੇਠਾ, ਸ਼ਮੀ ਬਾਬਾ, ਬਿੱਟੂ, ਸੰਨੀ ਵਿਜੇ ਸ਼ਰਮਾ, ਸੰਜੀਵ ਸ਼ਰਮਾ, ਮਦਨ ਮੋਹਨ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …