ਸਮਰਾਲਾ, 28 ਅਪਰੈਲ (ਇੰਦਰਜੀਤ ਸਿੰਘ ਕੰਗ) – ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹਰ ਵਰਗ ਲਈ ਦੁੱਖਦਾਈ ਹੈ।ਉਹ ਰਾਜਨੀਤੀ ਦੀ ਨਾਮਵਰ ਸਖਸ਼ੀਅਤ ਸਨ ਤੇ ਕਿਸਾਨਾਂ, ਮਜ਼ਦੂਰਾਂ ਸਮੇਤ ਹਰ ਵਰਗ ਦੀ ਭਲਾਈ ਲਈ ਹਮੇਸ਼ਾਂ ਪ੍ਰਤੀਬੱਧ ਰਹੇ।ਉਨਾਂ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸੀਨੀਅਰ ਅਕਾਲੀ ਆਗੂ ਸਰਬਜੀਤ ਸਿੰਘ ਪਪੜੌਦੀ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਵਿੱਚ ਕਰੀਬ 75 ਸਾਲ ਆਪਣੀ ਧਾਂਕ ਜਮਾ ਕੇ ਰੱਖਣ ਵਾਲੇ ਬਾਦਲ ਦੂਰ ਅੰਦੇਸ਼ੀ ਅਤੇ ਨਰਮ ਦਿਲੀ ਦੀ ਮਿਸਾਲ ਸਨ।ਉਹ ਹਰ ਧਰਮ ਦਾ ਪੂਰਾ ਮਾਣ ਸਨਮਾਨ ਕਰਦੇ ਸਨ ਅਤੇ ਕਿਸਾਨਾਂ ਤੇ ਗਰੀਬਾਂ ਦੇ ਮਸੀਹਾ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …