‘ਦੀਵੇ ਸੁੱਚੀ ਸੋਚ ਦੇ ‘ਉਪਰ ਹੋਈ ਵਿਚਾਰ ਚਰਚਾ
ਅੰਮ੍ਰਿਤਸਰ, 29 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ ਮੁਕਾਲਮਾ ਕਾਵਿ ਮੰਚ ਅੰਮ੍ਰਿਤਸਰ ਵਲੋਂ ਕਰਵਾਏ ਗਏ ਸਾਹਿਤਕ ਸਮਾਗਮ ਵਿੱਚ ਸਤਿੰਦਰ ਸਿੰਘ ਓਠੀ ਰਚਿਤ ਦੋਹਾ ਸੰਗ੍ਰਹਿ ‘ਦੀਵੇ ਸੁੱਚੀ ਸੋਚ ਦੇ’ ਉਪਰ ਵਿਚਾਰ ਚਰਚਾ ਹੋਈ।ਡਾ. ਹੀਰਾ ਸਿੰਘ ਨੇ ਪੁਸਤਕ ਵਿੱਚ ਸ਼ਾਮਲ ਦੋਹਿਆਂ ਨੂੰ ਵੱਖ-ਵੱਖ ਕੈਟਾਗਰੀਆਂ ਵਿੱਚ ਵੰਡ ਕੇ ਅਲੱਗ-ਅਲੱਗ ਵਿਸ਼ਿਆਂ ਦੇ ਪ੍ਰਸੰਗ ਵਿੱਚ ਗੱਲ ਕੀਤੀ।ਪ੍ਰੋ. ਜਗਮੀਤ ਸਿੰਘ ਮੀਤ ਨੇ ਕਈ ਦੋਹਿਆਂ ਦਾ ਹਵਾਲਾ ਦਿੰਦਿਆਂ ਇਸ ਵਿਧਾ ਦੇ ਮਹੱਤਵ ਉਪਰ ਚਾਨਣਾ ਪਾਇਆ।ਇਕਵਾਕ ਸਿੰਘ ਪੱਟੀ ਨੇ ਗੁਰਬਾਣੀ ਦੇ ਹਵਾਲੇ ਨਾਲ ਪੁਸਤਕ ਵਿੱਚ ਸ਼ਾਮਲ ਦੋਹਿਆਂ ਦੀ ਵਿਆਖਿਆ ਕੀਤੀ।ਸ਼ੁਕਰਗੁਜ਼ਰ ਸਿੰਘ ਨੇ ਦੋਹਿਆਂ ਵਿੱਚ ਸ਼ਬਦਾਂ ਦੀ ਸਹੀ ਵਰਤੋਂ ਨਾਲ ਸਿਰਜ਼ੇ ਰਿਦਮ ਦੀ ਪ੍ਰਸੰਸਾ ਕੀਤੀ।ਹਰਪਾਲ ਸਿੰਘ ਸੰਧਾਵਾਲੀਆ, ਅਰਤਿੰਦਰ ਸੰਧੂ ਅਤੇ ਡਾ. ਰਣਜੀਤ ਕੌਰ ਨੇ ਇਸ ਪੁਸਤਕ ਵਿੱਚ ਸ਼ਾਮਲ ਦੋਹਿਆਂ ਵਿਚਲੇ ਗਹਿਰੇ ਅਨੁਭਵ, ਦਾਰਸ਼ਨਿਕਤਾ ਅਤੇ ਕਾਵਿਕਤਾ ਦਾ ਜ਼ਿਕਰ ਕੀਤਾ।ਪ੍ਰੋ. ਇੰਦਰਜੀਤ ਸਿੰਘ ਅਤੇ ਗੁਰਬਿੰਦਰ ਸਿੰਘ ਭੱਟੀ ਨੇ ਇਸ ਪੁਸਤਕ ਦੀ ਆਮਦ ਦਾ ਸਵਾਗਤ ਕਰਦਿਆਂ ਓਠੀ ਨੂੰ ਵਧਾਈ ਦਿੱਤੀ।ਸਰਬਜੀਤ ਸਿੰਘ ਸੰਧੂ, ਡਾ. ਮੋਹਨ ਬੇਗੋਵਾਲ ਅਤੇ ਡਾ. ਭੁਪਿੰਦਰ ਸਿੰਘ ਫੇਰੂਮਾਨ ਨੇ ਹੋਈ ਵਿਚਾਰ ਚਰਚਾ ਉਪਰ ਟਿੱਪਣੀ ਕੀਤੀ।ਅਖੀਰ ਵਿੱਚ ਕਥਾਕਾਰ ਦੀਪ ਦਵਿੰਦਰ ਨੇ ਸਮਾਗਮ ਨੂੰ ਸਮੇਟਦਿਆਂ ਰਾਬਤਾ ਮੁਕਾਲਮਾ ਕਾਵਿ ਮੰਚ ਨੂੰ ਵਧਾਈ ਵੀ ਦਿੱਤੀ ਅਤੇ ਆਏ ਦੋਸਤਾਂ ਦਾ ਧੰਨਵਾਦ ਵੀ ਕੀਤਾ।ਸਮਾਗਮ ਦਾ ਮੰਚ ਸੰਚਾਲਨ ਸ਼ਾਇਰ ਮਲਵਿੰਦਰ ਨੇ ਬਾਖੂਬੀ ਕੀਤਾਾ।
ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਕਲਿਆਣ ਅੰਮ੍ਰਿਤਸਰੀ, ਤਰਲੋਕ ਸਿੰਘ ਹੁੰਦਲ, ਦਲਜੀਤ ਸੋਨਾ, ਜਸਵੰਤ ਧਾਪ, ਹਰਜੀਤ ਸਿੰਘ ਸੰਧੂ, ਬਲਜਿੰਦਰ ਮਾਂਗਟ, ਜਗਤਾਰ ਗਿੱਲ, ਰਣਜੀਤ ਸਿੰਘ, ਤੇਜਿੰਦਰ ਕਲਮੀ, ਰਣਜੀਤ ਕੌਰ ਪੰਨਵਾਂ, ਹਰਸ਼ ਅਮੋਲ ਸਿੰਘ, ਬਲਕਾਰ ਸਿੰਘ ਓਠੀ, ਗੁਰਸ਼ਰਨ ਜੀਤ ਕੌਰ, ਅਮਰਜੀਤ ਕੌਰ, ਰਾਜਖੁਸ਼ਵੰਤ ਸਿੰਘ ਸੰਧੂ, ਬਲਵਿੰਦਰ ਕੌਰ, ਨਿਰਮਲ ਸਿੰਘ ਟਪਿਆਲਾ, ਗੁਰਿੰਦਰ ਕੌਰ, ਜਸਬੀਰ ਕੌਰ, ਪ੍ਰਭਜੀਤ ਕੌਰ, ਜਸਵਿੰਦਰ ਕੌਰ, ਮਨਿੰਦਰ ਸਿੰਘ, ਰਜਿੰਦਰ ਕੌਰ, ਮਨਬੀਰ ਕੌਰ, ਸ਼ਰਨਜੀਤ ਸਿੰਘ ਸਮੇਤ ਵੱਡੀ ਗਿਣਤੀ ‘ਚ ਸ਼ਹਿਰ ਦੇ ਸਾਹਿਤ ਪ੍ਰੇਮੀ ਸ਼ਾਮਲ ਸਨ।