Monday, December 4, 2023

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਮੇਲਾ ਕਰਵਾਇਆ ਗਿਆ

ਅੰਮ੍ਰਿਤਸਰ, 1 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਪਾਰਸ ਨਿਊਟ੍ਰੀਸ਼ਨਜ਼ ਮੋਗਾ ਦੁਆਰਾ ਕਰਵਾਈ ਗਈ ਪਲੇਸਮੈਂਟ ਦੌਰਾਨ 5 ਵੈਟਰਨੇਰੀਅਜ਼ ਦੀ ਚੋਣ ਹੋਈ।ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਚੁਣੇ ਗਏ ਵੈਟਰਨੇਰੀਅਜ਼ ਨੂੰ ਮੁਬਾਰਕਬਾਦ ਦਿੰਦਿਆਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕੈਂਪਸ ਵਿਖੇ ਗ੍ਰੈਜੂਏਟ ਵਿਦਿਆਰਥੀਆਂ ਦੀ ਇੰਟਰਵਿਊ ਉਪਰੰਤ ਕੰਪਨੀ ਦੁਆਰਾ 5 ਵੈਟਰਨਰੀਅਨਾਂ ਦੀ ਚੋਣ ਕੀਤੀ ਗਈ।
ਡਾ. ਵਰਮਾ ਨੇ ਕਿਹਾ ਕਿ ਕਾਲਜ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ) ਲੁਧਿਆਣਾ ਤੋਂ ਮਾਨਤਾ ਪ੍ਰਾਪਤ ਹੋਣ ’ਤੇ ਚੋਟੀ ਦੇ ਪ੍ਰਾਈਵੇਟ ਵੈਟਰਨਰੀ ਕਾਲਜਾਂ ’ਚੋਂ ਇਕ ਹੈ ਅਤੇ ਇਸ ਨੂੰ ਆਈ.ਸੀ.ਏ.ਆਰ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਹੈ।ਉਨ੍ਹਾਂ ਕਿਹਾ ਕਿ ਕਾਲਜ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਬੈਚਲਰ ਆਫ਼ ਵੈਟਰਨਰੀ ਸਾਇੰਸ ਦੀ ਡਿਗਰੀ ਪ੍ਰਦਾਨ ਕਰਵਾਉਂਦਾ ਹੈ ਅਤੇ ਹਰ ਸਾਲ ਗਡਵਾਸੂ ਲੁਧਿਆਣਾ ਰਾਹੀਂ 100 ਵਿਦਿਆਰਥੀ ਦਾਖਲ ਹੁੰਦੇ ਹਨ।
ਉਨਾਂ ਕਿਹਾ ਕਿ ਕਾਲਜ ਦੀ ਚੰਗੀ ਅਕਾਦਮਿਕ ਕੁਸ਼ਲਤਾ ਕਾਰਨ ਬੀ.ਵੀ.ਐਸ.ਸੀ ਅਤੇ ਏ.ਐਚ ਗ੍ਰੈਜੂਏਟਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਲਈ ਬਹੁਤ ਸਾਰੀਆਂ ਕੰਪਨੀਆਂ ਦੌਰਾ ਕਰ ਰਹੀਆਂ ਹਨ।ਡਾ. ਵਰਮਾ ਅਤੇ ਮੈਨੇਜਿੰਗ ਡਾਇਰੈਕਟਰ ਡਾ. ਐਸ.ਕੇ ਨਾਗਪਾਲ ਨੇ ਆਏ ਹੋਏ ਕੰਪਨੀ ਮੈਂਬਰਾਂ ਦਾ ਆਪਣੀ ਕੰਪਨੀ ਦੀ ਸੇਵਾ ਕਰਨ ਲਈ ਚੁਣੇ ਗਏ ਵੈਟਰਨਰੀਅਨਾਂ ਲਈ ਧੰਨਵਾਦ ਕੀਤਾ।

Check Also

ਤਿੰਨ ਰਾਜਾਂ ‘ਚ ਭਾਜਪਾ ਦੀ ਵੱਡੀ ਜਿੱਤ ਦੀ ਖੁਸ਼ੀ ‘ਚ ਵੰਡੇ ਲੱਡੂ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ)- ਭਾਜਪਾ ਆਗੂਆਂ ਵਲੋਂ ਰਾਜਸਥਾਨ, ਛਤੀਸਗੜ੍ਹ ਅਤੇ ਮੱਧ ਪ੍ਰਦੇਸ਼ ‘ਚ ਭਾਜਪਾ …