Tuesday, March 11, 2025

ਸਫਾਈ ਸੇਵਕ ਯੂਨੀਅਨ ਸਮਰਾਲਾ ਨੇ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਲਾਲ ਝੰਡਾ ਲਹਿਰਾਇਆ

ਸਮਰਾਲਾ, 1 ਮਈ (ਇੰਦਰਜੀਤ ਸਿੰਘ ਕੰਗ) – ਕੌਮਾਂਤਰੀ ਮਜ਼ਦੂਰ ਦਿਵਸ ਸਬੰਧੀ ਸਮਰਾਲਾ ਪਬਲਿਕ ਲਾਇਬਰੇਰੀ ਵਿਖੇ ਸਫਾਈ ਸੇਵਕ ਮਜ਼ਦੂਰ ਯੂਨੀਅਨ ਸਮਰਾਲਾ ਵਲੋਂ ਲਾਲ ਝੰਡਾ ਲਹਿਰਾਇਆ ਗਿਆ।ਇਸ ਸਮੇਂ ਸਫਾਈ ਸੇਵਕ ਮਰਦ ਅਤੇ ਮਹਿਲਾਵਾਂ, ਨਗਰ ਕੌਂਸਲ ਦੇ ਅਧਿਕਾਰੀ ਤੇ ਕਰਮਚਾਰੀ ਆਦਿ ਤੋਂ ਇਲਾਵਾ ਸਮਾਜਿਕ ਜਥੇਬੰਦੀਆਂ ਦੇ ਨੁਮਇੰਦੇ ਸ਼ਾਮਲ ਹੋਏ। ਸਭ ਤੋਂ ਪਹਿਲਾਂ ਮਈ ਦਿਵਸ ਦੇ ਮਜ਼ਦੂਰਾਂ ਨੂੰ ਸਰਧਾਂਜਲੀ ਭੇਂਟ ਕੀਤੀ ਗਈ।ਵੱਖ ਵੱਖ ਬੁਲਾਰਿਆਂ ਨੇ ਮਈ ਦਿਵਸ ਸਬੰਧੀ ਸ਼ਿਕਾਗੋ ਦੇ ਸ਼ਹੀਦਾਂ ਸਬੰਧੀ ਵਿਸਥਾਰ ਸਹਿਤ ਚਾਨਣਾ ਪਾਇਆ ਗਿਆ।ਪੰਜਾਬੀ ਸਾਹਿਤ ਸਭਾ ਦੇ ਸਰਪ੍ਰਸਤ ਬਿਹਾਰੀ ਲਾਲ ਸੱਦੀ, ਕਾਮਰੇਡ ਭਜਨ ਸਿੰਘ, ਅਮਰ ਨਾਥ ਟਾਗਰਾ ਨੇ ਕਿਹਾ ਕਿ ਅੱਜ ਇੱਥੋਂ ਦੀ ਮਜ਼ਦੂਰ ਸਮਾਜ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਮਈ ਦਿਵਸ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਸਾਡੇ ਲਈ ਪ੍ਰੇਰਣਾ ਸਰੋਤ ਹਨ।ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵਿਸ਼ਾਲ ਏਕਾ ਬਣਾ ਕੇ ਮਜ਼ਦੂਰ ਜਮਾਤ ਨੂੰ ਇਕੱਠੇ ਹੋ ਕੇ ਲੜਨ ਤੋਂ ਬਿਨਾਂ ਕੋਈ ਚਾਰਾ ਨਹੀਂ।
ਇਸ ਮੌਕੇ ਪੁਸ਼ਪਿੰਦਰ ਕੁਮਾਰ ਕਾਰਜ ਸਾਧਕ ਅਫਸਰ ਸਮਰਾਲਾ, ਸੁਰਿੰਦਰ ਕੌਰ ਕੌਫੀ ਵਾਈਸ ਪ੍ਰਧਾਨ ਨਗਰ ਕੌਂਸਲ, ਰਿੰਕੂ ਧਾਲੀਵਾਲ ਕੌਂਸਲਰ, ਸਿਕੰਦਰ ਸਿੰਘ ਬਾਠ ਸੈਨੇਟਰੀ ਇੰਸਪੈਕਟਰ, ਸਤਨਾਮ ਸਿੰਘ ਇੰਸਪੈਕਟਰ, ਨਵਦੀਪ ਸਿੰਘ, ਨਵਦੀਪ ਕੌਰ, ਬਿੰਦਰ ਸਿੰਘ, ਸੁਰਿੰਦਰ ਕੁਮਾਰ, ਮਨੋਜ ਕੁਮਾਰ, ਰਵਿੰਦਰ ਕੁਮਾਰ, ਪਰਮਜੀਤ ਸਿੰਘ, ਸੁਨੀਤਾ, ਨਿਸ਼ੀ, ਸੁਨੀਤਾ ਰਾਣੀ, ਅਨੂਪ ਕੁਮਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਫਾਈ ਮਜ਼ਦੂਰ ਹਾਜਰ ਸਨ।ਇਸੇ ਦੌਰਾਨ ਨਿਰਮਾਣ ਮਜ਼ਦੂਰ ਯੂਨੀਅਨ ਤੇ ਰਿਕਸ਼ਾ ਮਜਦੂਰ ਯੂਨੀਅਨ ਵਲੋਂ ਵੀ ਸਮਰਾਲਾ ਵਿਖੇ ਮਈ ਦਿਵਸ ਮਨਾਇਆ ਗਿਆ।

Check Also

ਖ਼ਾਲਸਾ ਕਾਲਜ ਵਿਖੇ ‘ਪੰਜਾਬ ਦਾ ਭਵਿੱਖ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ ਕਰਵਾਇਆ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਪੰਜਾਬੀ ਅਧਿਐਨ ਵਿਭਾਗ ਪੰਜਾਬ ਕਲਾ …