ਅੰਮ੍ਰਿਤਸਰ, 6 ਮਈ (ਸੁਖਬੀਰ ਸਿੰਘ) – ਕਣਕ ਦਾ ਸੀਜ਼ਨ ਲਗਭਗ ਖਤਮ ਹੋਣ ਕਿਨਾਰੇ ਹੈ ਅਤੇ ਇਸ ਵਾਰ ਕਣਕ ਦੇ ਝਾੜ ਵਿਚ ਵੀ ਵੱਡਾ ਵਾਧਾ ਹੋਣ ਕਾਰਨ ਕਿਸਾਨਾਂ ਦੇ ਚਿਹਰੇ ‘ਤੇ ਰੌਣਕ ਪਰਤੀ ਹੈ।ਮੁੱਖ ਖੇਤੀਬਾੜੀ ਅਧਿਕਾਰੀ ਡਾ. ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਕੀਤੇ ਗਏ ਨਵੇਂ ਤਜ਼ਰਿਬਆਂ ਸਦਕਾ ਇਸ ਵਾਰ ਕਣਕ ਦੇ ਝਾੜ ਵਿਚ 7 ਫੀਸਦੀ ਦਾ ਵਾਧਾ ਦਰਜ਼ ਕੀਤਾ ਗਿਆ ਹੈ, ਜੋ ਕਿ ਬੜੇ ਲੰਮੇ ਅਰਸੇ ਬਾਅਦ ਅਜਿਹਾ ਹੋਇਆ ਹੈ।ਉਨਾਂ ਦੱਸਿਆ ਕਿ ਸਾਲ 2022 ਦੌਰਾਨ ਕਣਕ ਦਾ ਔਸਨ ਝਾੜ 44.74 ਕੁਇੰਟਲ ਪ੍ਰਤੀ ਹੈਕਟੇਅਰ ਰਿਹਾ ਸੀ, ਜਦਕਿ ਇਸ ਵਾਰ 47.78 ਕੁਇੰਟਲ ਝਾੜ ਔਸਤਨ ਆ ਰਿਹਾ ਹੈ।ਉਨਾਂ ਕਿਹਾ ਕਿ ਇਸ ਵਿਚ ਵੱਡਾ ਕਾਰਨ ਕਣਕ ਬੀਜਣ ਤੋਂ ਪਹਿਲਾਂ ਪਰਾਲੀ ਨੂੰ ਅੱਗ ਨਾ ਲਗਾਉਣਾ ਵੀ ਹੈ, ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲਗਾਤਾਰ ਕੀਤੀਆਂ ਗਈਆਂ ਕੋਸ਼ਿਸ਼ਾਂ ਸਦਕਾ ਅਸੀਂ ਕਿਸਾਨਾਂ ਨੂੰ ਨਵੇਂ ਖੇਤੀ ਸੰਦ ਬਹੁਤ ਵੱਡੀ ਸਬਸਿਡੀ ‘ਤੇ ਦੇ ਕੇ ਪਰਾਲੀ ਨੂੰ ਖੇਤ ਵਿੱਚ ਵਾਹੁਣ ਲਈ ਕਾਮਯਾਬ ਹੋ ਸਕੇ।ਉਨਾਂ ਕਿਹਾ ਕਿ ਪਿਛਲੇ ਸਾਲ ਪਰਾਲੀ ਸਾੜਨ ਦੀ ਘਟਨਾਵਾਂ ਵਿਚ ਸਾਲ 2021 ਦੇ ਮੁਕਾਬਲੇ 30 ਫੀਸੀਦ ਦੀ ਗਿਰਾਵਟ ਆਈ ਸੀ, ਜੋ ਕਿ ਵੱਡੀ ਪ੍ਰਾਪਤੀ ਹੈ।ਡਾ. ਗਿੱਲ ਨੇ ਦੱਸਿਆ ਕਿ ਇਸ ਤੋਂ ਇਲਾਵਾ ਫਰਵਰੀ ਤੇ ਮਾਰਚ ਵਿਚ ਜੋ ਮੌਸਮ ਬਣਿਆ ਸੀ, ਉਹ ਫਸਲ ਲਈ ਬਹੁਤ ਅਨਕੂਲ ਰਿਹਾ, ਜਿਸ ਕਾਰਨ ਕਣਕ ਨੇ ਪੱਕਣ ਵਿਚ ਵੱਧ ਸਮਾਂ ਲਿਆ, ਜੋ ਕਿ ਝਾੜ ਵਧਾਉਣ ਲਈ ਸੋਨੇ ਉਤੇ ਸੁਹਾਗਾ ਬਣਿਆ।ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਵੀ ਕਣਕ ਦਾ ਬਚਿਆ ਨਾੜ ਖੇਤ ਵਿਚ ਵਾਹੁਣ ਤਾਂ ਜੋ ਬੀਜ਼ਣ ਵਾਲੇ ਝੋਨੇ ਲਈ ਚੰਗੀ ਜ਼ਮੀਨ ਸਾਨੂੰ ਮਿਲੇ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …