ਭੀਖੀ, 7 ਮਈ (ਕਮਲ ਜ਼ਿੰਦਲ) – ਐਸ.ਓ.ਐਫ ਇੰਟਰਨੈਸ਼ਨਲ ਮੈਥੇਮੈਟਿਕਸ ਉਲੰਪੀਆਡ 2022-23 ਦੇ ਨਤੀਜੇ ਅੇਲਾਨ ਦਿੱਤੇ ਗਏ ਹਨ।ਇਸ ਪ੍ਰੀਖਿਆ ਵਿੱਚ ਸਰਵਹਿੱਤਕਰੀ ਵਿੱਦਿਆ ਮੰਦਰ ਸੀ.ਬੀ.ਐਸ.ਈ ਭੀਖੀ ਦੇ ਵਿਦਿਆਰਥੀਆਂ ਨੇ ਭਾਗ ਲਿਆ।5 ਮਈ, 2023 ਨੂੰ ਅੰਤਰਰਾਸ਼ਟਰੀ ਗਣਿਤ ਉਲੰਪੀਆਡ ਦੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਪ੍ਰਮਾਣ ਪੱਤਰ ਦਿੱਤੇ ਗਏ।ਦੱਸਣਯੋਗ ਹੈ ਕਿ ਸਕੂਲ ਦੇ ਪਹਿਲੀ ਤੋਂ 10ਵੀਂ ਜਮਾਤ ਦੇ ਵਿਦਿਆਰਥੀ ਪ੍ਰੀਖਿਆ ਵਿਚ ਬੈਠੇ।ਇਹਨਾਂ ਵਿਚੋਂ 12 ਵਿਦਿਆਰਥੀਆਂ ਨੇ ਜਮਾਤ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਤਿੰਨ ਵਿਦਿਆਰਥੀਆਂ ਜਸ਼ਨਦੀਪ ਸਿੰਘ (ਦੂਸਰੀ), ਮਨਜੋਤ ਸਿੰਘ (ਦੂਸਰੀ) ਅਤੇ ਕਰਮਨ ਸਿੰਘ ਚਹਿਲ ਨੇ ਖੇਤਰੀ ਪੱਧਰ ‘ਤੇ ਜਿੱਤ ਹਾਸਲ ਕਰਕੇ ਮੈਡਲ ਪ੍ਰਸ਼ੰਸ਼ਾ ਪੱਤਰ ਅਤੇ ਪ੍ਰਮਾਣ ਪੱਤਰ ਪ੍ਰਾਪਤ ਕੀਤਾ।ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਕਿਹਾ ਕਿ ਮੁਕਾਬਲੇ ਦੀ ਪ੍ਰੀਖਿਆ ਵਿੱਚ ਹਿੱਸਾ ਲੈਣ ਨਾਲ ਹੀ ਵਿਦਿਆਰਥੀ ਕੁੱਝ ਪ੍ਰਾਪਤ ਕਰਨ ਦੇ ਨਾਲ-ਨਾਲ ਸ਼ਖਸ਼ੀਅਤ ਨਿਖਾਰਨ ‘ਚ ਸਮਰਥ ਹੋਣਗੇ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …