ਲੋਕਾਂ ਦੀ ਗੱਲ ਕਰਨ ਵਾਲਾ ਸਾਹਿਤ ਹੀ ਪ੍ਰਵਾਨ ਚੜ੍ਹਦਾ ਹੈ- ਡਾ. ਦਰਸ਼ਨ ਸਿੰਘ ਆਸ਼ਟ
ਰਾਜਪੁਰਾ, 15 ਮਈ (ਡਾ. ਗੁਰਵਿੰਦਰ ਅਮਨ) – ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵਲੋਂ ਭਾਸ਼ਾ ਵਿਭਾਗ ਭਵਨ ਵਿਖੇ ਰਾਜ ਪੱਧਰ ਦਾ ਸਾਹਿਤਕ ਸਮਾਗਮ ਕਰਵਾਇਆ ਗਿਆ।ਪ੍ਰਧਾਨਗੀ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ, ਸਾਬਕਾ ਉਪ ਮਹਾਂਨਿਦੇਸ਼ਕ ਦੂਰਦਰਸ਼ਨ ਡਾ ਕ੍ਰਿਸ਼ਨ ਕੁਮਾਰ ਰੱਤੂ, ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮ ਮੁਖੀ ਸ਼ਹਿਨਾਜ਼ ਜੌਲੀ ਕੌੜਾ, ਮਹਿਕ ਪੰਜਾਬ ਦੀ ਸੰਸਥਾ ਦੇ ਮੁਖੀ ਪ੍ਰੋਫ਼ੈਸਰ ਰਾਮ ਲਾਲ ਭਗਤ ਅਤੇ ਨਵਾਬ ਸ਼ੇਰ ਮੁਹੰਮਦ ਖ਼ਾਨ ਇੰਸਟੀਚਿਊਟ, ਮਾਲੇਰਕੋਟਲਾ ਦੇ ਮੁਖੀ ਡਾ. ਰੁਬੀਨਾ ਸ਼ਬਨਮ ਸ਼ਾਮਲ ਹੋਏ।ਇਸ ਤੋਂ ਇਲਾਵਾ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਕੱਤਰ ਭੁਪਿੰਦਰ ਸਿੰਘ ਸੰਧੂ ਅਤੇ ਲੋਕ ਸਾਹਿਤ ਸੰਗਮ ਰਾਜਪੁਰਾ ਦੇ ਪ੍ਰਧਾਨ ਡਾ. ਗੁਰਵਿੰਦਰ ਸਿੰਘ ਅਮਨ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਸਨ।ਸਮਾਗਮ ਵਿਚ ਪੰਜਾਬੀ ਕਵਿੱਤਰੀ ਸੁਰਿੰਦਰ ਕੌਰ ਬਾੜਾ (ਸਰਹਿੰਦ) ਦਾ ਤਾਜ਼ਾ ਕਾਵਿ ਸੰਗ੍ਰਹਿ ‘ਇਹ ਰੰਗ ਵਿਰਸੇ ਦੇ` ਦਾ ਲੋਕ ਅਰਪਣ ਕੀਤਾ ਗਿਆ।
ਸਮਾਗਮ ਦੇ ਆਰੰਭ ਵਿੱਚ ਲੇਖਕਾਂ ਦਾ ਸੁਆਗਤ ਕਰਦਿਆਂ ਪ੍ਰਧਾਨ ਡਾ ਦਰਸ਼ਨ ਸਿੰਘ ਆਸ਼ਟ ਨੇ ਸੁਰਿੰਦਰ ਕੌਰ ਬਾੜਾ ਦੇ ਦੀ ਪੁਸਤਕ ਦੇ ਹਵਾਲੇ ਨਾਲ ਕਿਹਾ ਲੋਕਾਂ ਦੀ ਗੱਲ ਕਰਨ ਵਾਲਾ ਸਾਹਿਤ ਹੀ ਪ੍ਰਵਾਨ ਚੜ੍ਹਦਾ ਹੈ, ਕਿਉਂਕਿ ਇਸ ਵਿੱਚ ਸਭਿਆਚਾਰ ਅਤੇ ਲੋਕ ਤਜ਼ਰਬਿਆਂ ਦੀ ਚਾਸ਼ਨੀ ਘੁਲੀ ਹੋਈ ਹੁੰਦੀ ਹੈ।ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ. ਪ੍ਰੋ ਕ੍ਰਿਸ਼ਨ ਕੁਮਾਰ ਰੱਤੂ ਨੇ ਕਿਹਾ ਕਿ ਪੰਜਾਬੀਆਂ ਨੂੰ ਅਜੋਕੇ ਚੁਣੌਤੀਆਂ ਭਰੇ ਜ਼ਮਾਨੇ ਵਿੱਚ ਆਪਣੀ ਵਿਰਾਸਤ ਅਤੇ ਜੜ੍ਹਾਂ ਨੂੰ ਪਛਾਣ ਕੇ ਸਾਵਧਾਨ ਹੋਣ ਦੀ ਲੋੜ ਹੈ।ਉਹਨਾਂ ਇਸ ਪੁਸਤਕ ਵਿਚਲੇ ਗੀਤਾਂ ਉਪਰ ਡਾਕੂਮੈਂਟਰੀ ਬਣਾਉਣ ਦੀ ਇੱਛਾ ਵੀ ਪ੍ਰਗਟਾਈ।ਸ਼ਹਿਨਾਜ਼ ਜੌਲੀ ਕੌੜਾ ਨੇ ਕਿਹਾ ਸਾਹਿਤ ਅਤੇ ਰੇਡੀਓ-ਸਭਿਆਚਾਰ ਇਕ ਦੂਜੇ ਦੇ ਪੂਰਕ ਹਨ।
ਸੁਰਿੰਦਰ ਕੌਰ ਬਾੜਾ ਦੀ ਪੁਸਤਕ ਉਪਰ ਮੁੱਖ ਪੇਪਰ ਪੜ੍ਹਦਿਆਂ ਪੰਜਾਬੀ ਸੱਥ ਸਰਹਿੰਦ ਦੇ ਪ੍ਰਧਾਨ ਅਤੇ ਕਵੀ ਸੰਤ ਸਿਘ ਸੋਹਲ ਨੇ ਕਿਹਾ ਕਿ ਬਾੜਾ ਦੀ ਸ਼ਾਇਰੀ ਸੂਫ਼ੀਆਨਾ ਰੰਗਤ ਵਾਲੀ ਹੋਣ ਕਾਰਨ ਸਾਡੇ ਮਨਾਂ ਨੂੰ ਖਿੱਚ ਪਾਉਂਦੀ ਹੈ।ਜਦਕਿ ਗੀਤਕਾਰੀ ਸੰਸਥਾ ਦੇ ਪ੍ਰਧਾਨ ਸਰਬਜੀਤ ਸਿੰਘ ਵਿਰਦੀ ਨੇ ਬਾੜਾ ਦੀ ਪੁਸਤਕ ਵਿਚਲੇ ਕੁੱਝ ਦਿਲਚਸਪ ਹਵਾਲਿਆਂ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਸਮੇਂ ਦੇ ਹਾਣ ਦੀ ਸ਼ਾਇਰੀ ਨਾਲ ਤੁਲਨਾ ਦਿੱਤੀ।ਇਸ ਪੁਸਤਕ ਬਾਰੇ ਡਾ. ਗੁਰਵਿੰਦਰ ਸਿੰਘ ਅਮਨ, ਮਾਸਟਰ ਦੇਵ ਰਾਜ ਖੁੰਡਾ, ਗੀਤਕਾਰ ਧਰਮ ਕੰਮੇਆਣਾ ਅਤੇ ਡਾ ਰੁਬੀਨਾ ਸ਼ਬਨਮ ਨੇ ਵੀ ਚਰਚਾ ਕੀਤੀ।
ਸਮਾਗਮ ਦੇ ਦੂਜੇ ਦੌਰ ਵਿੱਚ ਐਡਵੋਕੇਟ ਹਰਦੀਪ ਸਿੰਘ ਭੱਟੀ, ਸ਼ਮਿੰਦਰ ਭਗਤ, ਗੁਰਪ੍ਰੀਤ ਸਿੰਘ ਜਖਵਾਲੀ, ਕਰਮਵੀਰ ਸਿੰਘ ਸੂਰੀ, ਅਨਹਦ ਕੌਰ, ਸੁਰਜੀਤ ਸਿੰਘ ਜੀਤ ਮੋਰਿੰਡਾ, ਡਾ. ਮੀਨੂ ਸੁਖਮਨ, ਬੇਅੰਤ ਕੌਰ ਗਿੱਲ ਮੋਗਾ, ਗੁਰਚਰਨ ਸਿੰਘ ਪੱਬਾਰਾਲੀ, ਕਰਮ ਸਿੰਘ ਹਕੀਰ, ਕੁਲਵੰਤ ਸਿੰਘ ਜੱਸਲ, ਸਵਰਨ ਕਵਿਤਾ, ਰਣਜੀਤ ਆਜ਼ਾਦ ਕਾਂਝਲਾ, ਸ.ਸ ਭੱਲਾ, ਅਮਰ ਗਰਗ ਕਲਮਦਾਨ (ਧੂਰੀ), ਸਤਨਾਮ ਸਿੰਘ ਮੱਟੂ, ਕੁਲਵਿੰਦਰ ਕੁਮਾਰ ਬਹਾਦਰਗੜ੍ਹ, ਗੁਰਿੰਦਰ ਸਿੰਘ ਪੰਜਾਬੀ, ਰਾਜਵਿੰਦਰ ਜਟਾਣਾ, ਮੰਗਤ ਖ਼ਾਨ, ਇੰਦਰਪਾਲ ਸਿੰਘ, ਅੰਗਰੇਜ਼ ਸਿੰਘ ਵਿਰਕ, ਤ੍ਰਿਲੋਕ ਸਿੰਘ ਢਿੱਲੋਂ, ਬਲਬੀਰ ਸਿੰਘ ਦਿਲਦਾਰ, ਗੁਰਦਰਸ਼ਨ ਸਿੰਘ ਗੁਸੀਲ, ਸਤਪਾਲ ਅਰੋੜਾ, ਕਿਰਪਾਲ ਸਿੰਘ ਮੂਨਕ, ਰੌਸ਼ਨ ਲਾਲ, ਹਰਵਿਨ ਸਿੰਘ, ਹਰਦੀਪ ਸਿੰਘ ਦੀਪਾ, ਸਰੂਪ ਸਿੰਘ ਚੌਧਰੀ ਮਾਜ਼ਰਾ, ਰਾਜ ਸਿੰਘ ਬਧੌਛੀ ਆਦਿ ਲਗਭਗ 100 ਲਿਖਾਰੀਆਂ ਨੇ ਵੱਖ-ਵੱਖ ਵੰਨਗੀਆਂ ਰਾਹੀਂ ਵਰਤਮਾਨ ਸਮਾਜ ਦੀ ਅਵਸਥਾ ਨੂੰ ਪੇਸ਼ ਕੀਤਾ।
ਇਸ ਸਮਾਗਮ ਵਿੱਚ ਡਾ. ਕਮਲਾ ਸੈਣੀ, ਧਰਵਿੰਦਰ ਸਿੰਘ ਔਲਖ (ਅੰਮ੍ਰਿਤਸਰ), ਪਰਮਜੀਤ ਸਿੰਘ ਪਰਵਾਨਾ, ਜਸਪ੍ਰੀਤ ਕੌਰ, ਇੰਜੀ. ਪਰਵਿੰਦਰ ਸ਼ੋਖ, ਸਤਨਾਮ ਕੌਰ ਚੌਹਾਨ, ਕਮਲ ਸੇਖੋਂ, ਅਨੀਤਾ ਪਟਿਆਲਵੀ, ਰਾਜੇਸ਼ ਕੋਟੀਆ, ਬਚਨ ਸਿੰਘ ਗੁਰਮ, ਭਗਵਾਨ ਦਾਸ ਗੁਪਤਾ, ਬਚਨ ਸਿੰਘ ਗੁਰਮ, ਨਵਪ੍ਰੀਤ ਕੌਰ, ਗੁਰਜੋਤ ਸਿੰਘ, ਅਮਨਜੋਤ ਧਾਲੀਵਾਲ, ਅੰਗਰੇਜ਼ ਸਿੰਘ ਵਿਰਕ, ਸਿਮਰਨਜੀਤ ਕੌਰ ਸਿਮਰ, ਰਘਬੀਰ ਸਿੰਘ ਮਹਿਮੀ, ਜਸਵਿੰਦਰ ਪੂਨੀ ਮੋਹਾਲੀ, ਨਾਇਬ ਸਿੰਘ ਬਦੇਸ਼ਾ, ਨਵਦੀਪ ਸਿੰਘ ਮੁੰਡੀ, ਗੁਰਦੀਪ ਸਿੰਘ ਸੱਗੂ, ਬਲਦੇਵ ਸਿੰਘ ਬਿੰਦਰਾ, ਜੋਗਾ ਸਿੰਘ ਧਨੌਲਾ, ਜਗਜੀਤ ਸਿੰਘ ਸਾਹਨੀ, ਲਛਮਣ ਸਿੰਘ, ਦਰਸ਼ਨ ਸਿੰਘ ਪਸਿਆਣਾ, ਸ਼ਾਮ ਸਿੰਘ ਪ੍ਰੇਮ, ਅਮਰਜੀਤ ਕੌਰ ਆਸ਼ਟਾ, ਜਲ ਸਿੰਘ, ਪਰਮਜੀਤ ਕੌਰ ਬਿਜਲੀ, ਹਰਭਜਨ ਕੌਰ, ਹਰਜਿੰਦਰ ਗੋਪਾਲੋਂ, ਅਮਨ ਅਜਨੌਦਾ, ਬਰਜਿੰਦਰ ਸਿੰਘ ਭੁੱਲਰ, ਕਿਰਨਦੀਪ ਕੌਰ ਆਦਿ ਕਲਮਕਾਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।ਮੰਚ ਸੰਚਾਲਨ ਦਵਿੰਦਰ ਪਟਿਆਲਵੀ ਅਤੇ ਧਰਮਿੰਦਰ ਸ਼ਾਹਿਦ ਨੇ ਬਾਖੂਬੀ ਨਿਭਾਇਆ।ਇਸ ਦੌਰਾਨ ਗੁਰਬਿੰਦਰ ਸਿੰਘ ਗਿੱਲ ਅਤੇ ਜਿੰਦਰ ਹਾਂਸ ਗਰੁੱਪ ਨੇ ਪੰਜਾਬੀ ਸਭਿਆਚਾਰਕ ਦੀ ਝਲਕ ਵੀ ਪੇਸ਼ਕੀਤੀ।
ਅੰਤ ‘ਚ ‘ਗੁਸਈਆਂ’ ਦੇ ਸੰਪਾਦਕ ਕੁਲਵੰਤ ਸਿੰਘ ਨਾਰੀਕੇ ਨੇ ਧੰਨਵਾਦ ਕੀਤਾ।ਇਸ ਦੌਰਾਨ ਵਿੱਛੜੇ ਸਾਹਿਤਕਾਰਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ।