Friday, November 22, 2024

ਮੁੱਢਲੀ ਸਿਖਲਾਈ ਲਈ ਉਰਦੂ ਕਲਾਸ ਸਰੂਪ ਰਾਣੀ ਕਾਲਜ ’ਚ ਸ਼ੁਰੂ

ਅੰਮ੍ਰਿਤਸਰ, 6 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਉਰਦੂ ਭਾਸ਼ਾ ’ਤੇ ਸਾਹਿਤ ਦੀ ਪ੍ਰਫੁਲੱਤਾ ਅਤੇ ਪ੍ਰਸਾਰ ਲਈ ਬਣਾਈ ਗਈ ਪੰਜਾਬ ਉਰਦੂ ਅਕੈਡਮੀ ਵਲੋਂ ਉਰਦੂ ਦੀ ਮੁੱਢਲੀ ਪੜਾਈ ਕਰਾਉਣ ਲਈ ਉਰਦੂ ਕਲਾਸ ਸਰੂਪ ਰਾਣੀ ਸਰਕਾਰੀ ਕਾਲਜ ਅੰਮ੍ਰਿਤਸਰ ਵਿਖੇ ਸ਼ੁਰੂ ਕੀਤੀ ਗਈ ਹੈ।ਡਾ. ਰਣਜੋਧ ਸਿੰਘ ਸਕੱਤਰ ਉਰਦੂ ਅਕੈਡਮੀ ਨੇ ਦੱਸਿਆ ਕਿ ਉਕਤ ਕਲਾਸ ਸ਼ਾਮ 3:00 ਵਜੇ ਤੋਂ 4:00 ਵਜੇ ਤੱਕ ਕਾਲਜ ਵਿੱਚ ਚੱਲਦੀ ਹੈ ਅਤੇ ਇਸ ਕੋਰਸ ਵਿੱਚ ਆਮ ਕਾਰੋਬਾਰੀ ਵਿਅਕਤੀ, ਘਰੇਲੂ ਕੰਮ ਕਰਨ ਵਾਲਾ, ਸਰਕਾਰੀ, ਗੈਰ ਸਰਕਾਰੀ ਵਿਅਕਤੀ ਮੁਫ਼ਤ ਦਾਖਲਾ ਲੈ ਸਕਦਾ ਹੈ।ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਜਿਥੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਤਨਦੇਹੀ ਨਾਲ ਯਤਨ ਕਰ ਰਹੀ ਹੈ ਉਥੇ ਉਰਦ ਭਾਸ਼ਾ ਲਈ ਇਹ ਕੋਰਸ ਚਲਾ ਰਹੀ ਹੈ।
ਉਨਾਂ ਦੱਸਿਆ ਕਿ ਉਕਤ ਉਰਦੂ ਕਲਾਸ ਲਈ ਉਮਰ ਦੀ ਕੋਈ ਸੀਮਾ ਨਹੀਂ ਹੈ।ਕਲਾਸ ਬਿਲਕੁੱਲ ਮੁਫ਼ਤ ਹੈ ਅਤੇ ਇਹ ਕੋਰਸ 6 ਮਹੀਨੇ ਦਾ ਹੋਵੇਗਾ।ਮਾਰਚ ਵਿੱਚ ਇਸ ਦੀ ਪ੍ਰੀਖਿਆ ਲਈ ਜਾਵੇਗੀ ਅਤੇ ਪਾਸ ਵਿਦਿਆਰਥੀਆਂ ਨੂੰ ਅਕੈਡਮੀ ਵਲੋਂ ਉਰਦੂ ਕੋਰਸ ਦਾ ਸਰਟੀਫਿਕੇਟ ਦਿੱਤਾ ਜਾਵੇਗਾ।ਉਨਾਂ ਦੱਸਿਆ ਕਿ ਇਸ ਸਬੰਧੀ ਜਾਣਕਾਰੀ ਸਾਡੇ ਵਲੰਟੀਅਰ ਦਾਨਿਸ਼ ਖਾਨ ਦੇ ਫੋਨ ਨੰ: 9988515294 ਤੋਂ ਲਈ ਜਾ ਸਕਦੀ ਹੈ।

 

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …