Saturday, July 27, 2024

ਜਿਲ੍ਹਾ ਪੱਧਰੀ ਚੋਣ ਮੁਕਾਬਲੇ ਦੀ ਜੇਤੂ ਰਹੀ ਦਿਸ਼ਾ ਮਹਿਰਾ

ਅੰਮ੍ਰਿਤਸਰ 18 ਸਤੰਬਰ (ਸੁਖਬੀਰ ਸਿੰਘ) – ਆਜ਼ਾਦੀ ਦੇ ਅੰਮ੍ਰਿਤ ਕਾਲ ਦੇ ਤਹਿਤ ਭਾਰਤ ਮਾਤਾ ਦੇ ਦੋ ਬਹਾਦਰ ਪੁੱਤਰਾਂ, ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਡਾ. ਲਾਲ ਬਹਾਦੁਰ ਸ਼ਾਸਤਰੀ ਦੇ ਜਨਮ ਦਿਨ ’ਤੇ ਸੰਸਦੀ ਲੋਕਤੰਤਰ ਖੋਜ ਅਤੇ ਸਿਖਲਾਈ ਸੰਸਥਾ (ਪ੍ਰਾਈਡ) ਲੋਕ ਸਭਾ ਵੱਲੋਂ ਆਯੋਜਿਤ ਕੀਤੇ ਜਾ ਰਹੇ ਯਾਦਗਾਰੀ ਪ੍ਰੋਗਰਾਮ ਦੇ ਲਈੰ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਵਲੋਂ ਜ਼ਿਲ੍ਹਾ ਪੱਧਰੀ ਚੋਣ ਮੁਕਾਬਲਾ ਕਰਵਾਇਆ ਗਿਆ।
ਨਹਿਰੂ ਯੁਵਾ ਕੇਂਦਰ ਵਲੋਂ ਪ੍ਰੋਗਰਾਮ ਨੂੰ ਆਨਲਾਈਨ ਕਰਵਾਇਆ ਗਿਆ।ਇਸ ਪ੍ਰੋਗਰਾਮ ਮਹਾਤਮਾ ਗਾਂਧੀ ਅੱਜ ਦੇ ਸੰਸਾਰ ਵਿੱਚ ਗਾਂਧੀਵਾਦੀ ਵਿਚਾਰਾਂ ਦੀ ਪ੍ਰਸੰਗਿਕਤਾ ਰਿਹਾ।ਇਸ ਪ੍ਰੋਗਰਾਮ ਦੇ ਜਿਊਰੀ ਮੈਂਬਰਾਂ ਵਿੱਚ ਜ਼ਿਲ੍ਹਾ ਯੂਥ ਅਫ਼ਸਰ ਆਕਾਂਕਸ਼ਾ ਮਹਾਵਰੀਆ, ਪ੍ਰੋਫੈਸਰ ਡਾ: ਨਿਰਮਲ ਸਿੰਘ, ਪੱਤਰਕਾਰ ਧੀਰਜ ਸ਼ਰਮਾ ਹਾਜ਼ਰ ਸਨ।ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਕੁੱਲ 17 ਪ੍ਰਤੀਯੋਗੀਆਂ ਨੇ ਭਾਗ ਲਿਆ।
ਇਸ ਮੁਕਾਬਲੇ ਦੀ ਪਹਿਲੀ ਵਿਜੇਤਾ ਦਿਸ਼ਾ ਮਹਿਰਾ ਪੁੱਤਰੀ ਮਧੂ ਸੂਦਨ ਮਹਿਰਾ ਵਾਸੀ ਜਿਲਾ ਅੰਮ੍ਰਿਤਸਰ ਰਹੀ।ਇਹ ਜ਼ਿਲ੍ਹਾ ਪੱਧਰੀ ਜੇਤੂ ਪ੍ਰਤੀਭਾਗੀ ਨੂੰ ਰਾਜ ਪੱਧਰ ’ਤੇ ਆਪਣੀ ਭਾਗੀਦਾਰੀ ਦਿਖਾਉਣ ਦਾ ਮੌਕਾ ਮਿਲੇਗਾ ਅਤੇ ਰਾਸ਼ਟਰੀ ਪੱਧਰ ’ਤੇ ਚੁਣਿਆ ਗਿਆ ਪ੍ਰਤੀਯੋਗੀ 2 ਅਕਤੂਬਰ ਨੂੰ ਸੰਸਦ ਭਵਨ ਦੇ ਕੇਂਦਰੀ ਭਵਨ ’ਚ ਆਪਣੀ ਹਾਜ਼ਰੀ ਲਾਵੇਗਾ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …