ਅੰਮ੍ਰਿਤਸਰ, 26 ਸਤੰਬਰ ( ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵਲੋਂ ‘ਸਿਨੇਮੈਟੋਗ੍ਰਾਫੀ: ਦਿ ਆਰਟ ਆਫ ਵਿਜ਼ੂਅਲ ਸਟੋਰੀ ਟੇਲਿੰਗ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਰਵਾਈ ਵਰਕਸ਼ਾਪ ’ਚ ਸਿਨੇਡੋ ਪੋਡਕਸ਼ਨ ਦੇ ਪ੍ਰਸਿੱਧ ਸਿਨੇਮਾਟੋਗ੍ਰਾਫਰ, ਨਿਰਦੇਸ਼ਕ ਅਤੇ ਵੀਡੀਓਗ੍ਰਾਫਰ ਅਮਿਤ ਗੋਗਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਜਿਨ੍ਹਾਂ ਦਾ ਪ੍ਰਿੰ: ਡਾ. ਮਹਿਲ ਸਿੰਘ ਨੇ ਵਿਭਾਗ ਕੋਆਰਡੀਨੇਟਰ ਡਾ. ਜਸਪ੍ਰੀਤ ਕੌਰ ਅਤੇ ਇੰਚਾਰਜ਼ ਡਾ. ਸਾਨੀਆ ਮਰਵਾਹਾ ਨਾਲ ਮਿਲ ਕੇ ਫੁੱਲਾਂ ਦਾ ਗੁਲਦਸਤਾ ਭੇਂਟ ਕਰ ਕੇ ਸਵਾਗਤ ਕੀਤਾ।ਸਿਨੇਮੈਟੋਗ੍ਰਾਫੀ ਵਰਕਸ਼ਾਪ ਨੂੰ ਦੋ ਵੱਖ-ਵੱਖ ਸੈਸ਼ਨਾਂ ’ਚ ਵੰਡਿਆ ਗਿਆ।
ਡਾ. ਮਹਿਲ ਸਿੰਘ ਨੇ ਕਿਹਾ ਕਿ ਵਰਕਸ਼ਾਪ ਦਾ ਉਦੇਸ਼ ਸ਼ੌਕੀਨ ਵਿਦਿਆਰਥੀਆਂ ਨੂੰ ਸਿਨੇਮੈਟੋਗ੍ਰਾਫੀ ਦੇ ਖੇਤਰ ਨਾਲ ਜੁੜੀਆਂ ਤਕਨੀਕਾਂ ਸਿੱੱਖਣ ’ਚ ਸਹਾਇਤਾ ਕਰਨਾ ਸੀ।ਉਨ੍ਹਾਂ ਇਸ ਵਰਕਸ਼ਾਪ ਦੇ ਸਫਲਤਾਪੂਰਵਕ ਆਯੋਜਨ ਲਈ ਵਿਭਾਗ ਦੇ ਸਮੁੱਚੇ ਸਟਾਫ਼ ਨੂੰ ਵਧਾਈ ਦਿੱਤੀ।ਪ੍ਰੋ: ਜਸਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਗੋਗਨਾ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਇਸ ਵਰਕਸ਼ਾਪ ਰਾਹੀਂ ਵਿਦਿਆਰਥੀਆਂ ਨੂੰ ਲਾਈਟਿੰਗ, ਕੰਪੋਜੀਸ਼ਨ, ਕਲਰ ਥਿਊਰੀ, ਫ਼ਿਲਮ, ਡਿਜ਼ੀਟਲ ਟੈਕਨਾਲੋਜੀ ਅਤੇ ਵੱਖ-ਵੱਖ ਕੈਮਰਾ ਮੂਵਮੈਂਟ ਦੀਆਂ ਤਕਨੀਕਾਂ ਤੋਂ ਜਾਣੂ ਕਰਵਾਇਆ ਗਿਆ।
ਗੋਗਨਾ ਨੇ ਵਿਦਿਆਰਥੀਆਂ ਨੂੰ ਕੈਮਰੇ ਦੇ ਵੱਖ-ਵੱਖ ਹਿੱਸੇ, ਅਲੱਗ ਅਲ਼ੱਗ ਕਿਸਮਾਂ ਦੇ ਕੈਮਰੇ, ਲੈਂਸ ਦੀਆਂ ਕਿਸਮਾਂ, ਕੈਮਰੇ ਦਾ ਕੰਮ ਕਰਨਾ, ਅਪਰਚਰ, ਸ਼ਟਰ ਸਪੀਡ, ਆਈ.ਐਸ.ਓ ਅਤੇ ਵੱਖ-ਵੱਖ ਤਕਨੀਕਾਂ ਆਦਿ ਫੋਟੋਗ੍ਰਾਫੀ ਦੀਆਂ ਬੁਨਿਆਦੀ ਗੱਲਾਂ ਸਬੰਧੀ ਚਾਨਣਾ ਪਾਇਆ।ਜਦਕਿ ਦੂਜੇ ਸੈਸ਼ਨ ’ਚ ਗੋਗਨਾ ਨੇ ਵਿਦਿਆਰਥੀਆਂ ਨੂੰ ਕੈਮਰੇ ਦੇ ਵੱਖ-ਵੱਖ ਫੰਕਸ਼ਨਾਂ, ਐਕਸਪੋਜ਼ਰ ਟ੍ਰਾਈਐਂਗਲ (ਸ਼ਟਰ ਸਪੀਡ, ਅਪਰਚਰ ਅਤੇ ਆਈ.ਐਸ.ਓ) ਅਤੇ ਕਾਲਜ ਸਟੂਡੀਓ ’ਚ ਬਣਤਰ ਅਤੇ ਰੌਸ਼ਨੀ ਦੇ ਸਿਧਾਂਤਾਂ ਬਾਰੇ ਪ੍ਰੈਕਟੀਕਲ ਤੌਰ ’ਤੇ ਪ੍ਰਦਰਸ਼ਨ ਕੀਤਾ।
ਡਾ. ਮਰਵਾਹਾ ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਸਿਨੇਮੈਟੋਗ੍ਰਾਫੀ ਦੇ ਮੁੱਢਲੇ ਸੰਕਲਪਾਂ ਅਤੇ ਨਿਰਮਾਣ ਦੇ ਪੜਾਵਾਂ ਤੋਂ ਜਾਣੂ ਕਰਵਾਉਣਾ ਸੀ। ਇਸ ਮੌਕੇ ਸਿੱਖ ਇਤਿਹਾਸ ਖੋਜ਼ ਕੇਂਦਰ ਦੇ ਵਿਭਾਗ ਦੇ ਮੁਖੀ ਡਾ: ਹਰਦੇਵ ਸਿੰਘ, ਪ੍ਰੋ: ਸੌਂਦਰਿਆ ਕੋਛੜ, ਪ੍ਰੋ. ਹੈਰੀ, ਪ੍ਰੋ. ਸੁਰਭੀ, ਪ੍ਰੋ. ਜਸਕੀਰਤ, ਪ੍ਰੋ. ਭਾਵਨੀ, ਪ੍ਰੋ: ਹਰਜੀਤ ਆਦਿ ਹਾਜ਼ਰ ਸਨ।
Check Also
ਪਫ਼ਟਾ ਵਲੋਂ ਪੰਜਾਬ ਪੁਲਿਸ ਨੂੰ ਸਮਰਪਿਤ ‘ਗੁਲਦਸਤਾ’ ਪ੍ਰੋਗਰਾਮ ਦਾ ਆਯੋਜਨ
ਮੁੱਖ ਮੰਤਰੀ ਮਾਨ ਨੇ ਸੂਬੇ ਦੀ ਨਿਰਸਵਾਰਥ ਸੇਵਾ ਲਈ ਪੰਜਾਬ ਪੁਲਿਸ ਦੀ ਕੀਤੀ ਸ਼ਲਾਘਾ ਜਲੰਧਰ …