Wednesday, May 28, 2025
Breaking News

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੇ ਜਿੱਤੀ ਓਵਰਆਲ ਚੈਂਪੀਅਨਸ਼ਿਪ ਟਰਾਫ਼ੀ

ਅੰਮ੍ਰਿਤਸਰ, 5 ਅਕਤੂਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਆਨੰਦਪੁਰ ਸਾਹਿਬ ਰੋਪੜ ਵਿਖੇ ਰਾਜ ਪੱਧਰ `ਤੇ ਆਯੋਜਿਤ ਰੈਡ ਕਰਾਸ ਪ੍ਰਤੀਯੋਗਿਤਾ ਵਿੱਚ ਓਵਰਆਲ ਟਰਾਫੀ ਹਾਸਲ ਕੀਤੀ ਹੈ।ਪ੍ਰਤੀਯੋਗਿਤਾ ਦਾ ਆਯੋਜਨ ਮਾਨਵਤਾ ਦੇ ਪ੍ਰਤੀ ਭਾਈ ਘਨੱਈਆ ਜੀ ਦੀ ਸਮਰਪਣ ਭਾਵਨਾ ਨੂੰ ਸਮਰਪਿਤ ਸੀ।ਵਿਦਿਆਰਥਣਾਂ ਨੇ ਸਾਰੀਆਂ 10 ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲੈ ਕੇ ਇਨਾਮ ਪ੍ਰਾਪਤ ਕੀਤੇ।ਕਾਲਜ ਨੇ ਫੌਕ ਸਾਂਗ, ਪੋਸਟਰ ਮੇਕਿੰਗ ਅਤੇ ਫਰਸਟ ਏਡ ਵਿੱਚ ਪਹਿਲਾ ਸਥਾਨ, ਗਰੁੱਪ ਸੌਂਗ, ਕਵਿਤਾ ਉਚਾਰਨ ਵਿੱਚ ਤੀਸਰਾ ਸਥਾਨ, ਜਦਕਿ ਕਾਲਜੀਏਟ ਸਕੂਲ ਦੀ ਟੀਮ ਫਸਟ ਏਡ ਅਤੇ ਪੋਸਟਰ ਮੇਕਿੰਗ ਵਿੱਚ ਪਹਿਲੇ, ਫੌਕ ਸੋਂਗ ਵਿੱਚ ਦੂਸਰੇ ਅਤੇ ਗਰੁੱਪ ਸਾਂਗ ਵਿੱਚ ਤੀਸਰੇ ਸਥਾਨ `ਤੇ ਰਹੀ।
ਪਿ੍ਰੰਸੀਪਲ ਡਾ. ਪਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਨੂੰ ਵਧਾਈ ਦੇਂਦੇ ਹੋਏ ਉਹਨਾਂ ਨੂੰ ਭਵਿੱਖ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।ਸਥਾਨਕ ਪ੍ਰਬੰਧਕੀ ਕਮੇਟੀ ਪ੍ਰਧਾਨ ਸੁਦਰਸ਼ਨ ਕਪੂਰ ਨੇ ਵੀ ਜੇਤੂ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।ਡਾ. ਨਰੇਸ਼ ਕੁਮਾਰ, ਡਾ. ਅਨੀਤਾ ਨਰੇਂਦਰ, ਡਾ. ਬੀਨੂ ਕਪੂਰ, ਡਾ. ਪ੍ਰਿਯੰਕਾ ਬੱਸੀ, ਪ੍ਰੋ. ਬਿੰਨੀ ਸ਼ਰਮਾ, ਨਰਿੰਦਰ ਕੁਮਾਰ, ਪਲਵਿੰਦਰ ਸਿੰਘ ਇਸ ਮੌਕੇ ਹਾਜ਼ਰ ਰਹੇ।

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …