ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਸਵੈ-ਰੋਜ਼ਗਾਰ ਦੇ ਕਾਬਲ ਬਨਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ ਅੱਜ ਰੋਜ਼ਗਾਰ ਕੈਂਪ ਲਗਾਇਆ ਗਿਆ।
ਡਿਪਟੀ ਡਾਇਰੈਕਟਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ੍ਰੀਮਤੀ ਨੀਲਮ ਮਹੇ ਨੇ ਦੱਸਿਆ ਕਿ ਇਸ ਰੋਜ਼ਗਾਰ ਕੈਂਪ ਵਿੱਚ ਮਸ਼ਹੂਰ ਕੰਪਨੀਆਂ, ਸ਼੍ਰੀ ਰਾਮ ਫਾਈਨਾਂਸ, ਕੋਡ ੳਪਟੀਮਲ, ਐਚ.ਡੀ.ਬੀ, ਸਟਾਰ ਯੁਨੀਅਨ ਦਾਈ ਇੰਚ, ਮੈਕਸ ਲਾਈਫ ਇੰਨਸ਼ੋਰੈਂਸ ਆਦਿ ਕੰਪਨੀਆ ਵੱਲੋਂ ਭਾਗ ਲਿਆ ਗਿਆ। ਇਸ ਰੋਜ਼ਗਾਰ ਕੈਂਪ ਵਿੱਚ ਕੰਪਨੀਆਂ ਵਲੋਂ ਸੇਲਜ਼ ਆਫਿਸਰ, ਵੈਬ ਡਿਵੈਲਪਰ, ਮੋਬਾਇਲ ਐਪਲੀਕੇਸ਼ਨ ਡਿਵੈਲਪਰ, ਫੀਲਡ ਸੇਲਸ ਆਫਿਸਰ, ਏਜੰਸੀ ਲੀਡਰ, ਏਜੰਸੀ ਮੈਨੇਜਰ ਆਦਿ ਅਸਾਮੀਆਂ ਲਈ ਚੋਣ ਕੀਤੀ ਗਈ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਰੋਜ਼ਗਾਰ ਕੈਂਪ ਵਿਚ 56 ਉਮੀਦਵਾਰਾਂ ਨੇ ਭਾਗ ਲਿਆ ਅਤੇ 31 ਉਮੀਦਵਾਰਾਂ ਨੂੰ ਨੋਕਰੀ ਲਈ ਚੋਣ/ਸ਼ਾਰਟਲਿਸਟ ਕੀਤਾ ਗਿਆ।
Check Also
ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ
ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …