Saturday, July 5, 2025
Breaking News

ਰੈਡ ਕਰਾਸ ਵਿਖੇ ਕਰਵਾਏ ਗਏ ‘ਆਨ ਦ ਸਪਾਟ ਪੇਟਿੰਗ’ ਮਕਾਬਲੇ

ਅੰਮ੍ਰਿਤਸਰ, 26 ਅਕਤੂਬਰ (ਸੁਖਬੀਰ ਸਿੰਘ) – ਜਿਲ੍ਹਾ ਬਾਲ ਭਲਾਈ ਕੌਂਸਲ ਵਲੋਂ ਰੈਡ ਕਰਾਸ ਭਵਨ ਵਿਖੇ ਜਿਲ੍ਹਾ ਪੱਧਰੀ ‘‘ਆਨ ਦ ਸਪਾਟ ਪੇਟਿੰਗ’’ ਮਕਾਬਲਾ ਕਰਵਾਇਆ ਗਿਆ।ਇਸ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਸੀ। ਜਿਨਾਂ ਦੀ ਉਮਰ 5-9 ਸਾਲ ਅਤੇ ਦੂਜੇ ਗਰੁੱਪ ਦੀ ਉਮਰ 10 ਤੋਂ 16 ਸਾਲ ਦਰਮਿਆਨ ਸੀ।
ਜਿਲ੍ਹਾ ਸਮਾਜਿਕ ਅਫ਼ਸਰ ਅਸੀਸਇੰਦਰ ਸਿੰਘ ਨੇ ਦੱਸਿਆ ਕਿ ਉਪਰੋਕਤ ਗਰੁੱਪਾਂ ਤੋਂ ਇਲਾਵਾ ਸਰੀਰਿਕ ਤੌਰ ‘ਤੇ ਦਿਵਆਂਗ ਵਿਦਿਆਰਥੀਆਂ ਦੇ ਦੋ ਵਿਸ਼ੇਸ਼ ਗਰੁੱਪ (ਬੋਲ੍ਹੇ ਅਤੇ ਗੂੰਗੇ ਬੱਚੇ ’ਤੇ ਮਾਨਸਿਕ ਤੌਰ ਤੇ ਕਮਜ਼ੋਰ ਬੱਚੇ) 5-10 ਸਾਲ ਉਮਰ ਦੇ ਪੀਲੇ ਗਰੁੱਪ ਅਤੇ 11 ਤੋਂ 18 ਸਾਲ ਉਮਰ ਦੇ ਵਿਚਕਾਰ ਲਾਲ ਗਰੁੱਪ ਨੇ ਮੁਕਾਬਲਿਆਂ ਵਿੱਚ ਹਿੱਸਾ ਲਿਆ।ਉਨਾਂ ਦੱਸਿਆ ਕਿ ਇਨਾਂ ਮੁਕਾਬਲਿਆਂ ਵਿੱਚ 28 ਸਕੂਲਾਂ ਦੇ 138 ਵਿਦਿਆਰਥੀ ਸ਼ਾਮਲ ਹੋਏ ਅਤੇ ਪ੍ਰਤੀਯੋਗਤਾ ਦੀਆਂ ਪੇਂਟਿੰਗਾਂ ਨੂੰ ਤਿੰਨ ਜੱਜਾਂ ਦੇ ਪੈਨਲ ਦੁਆਰਾ ਚੁਣਿਆ ਗਿਆ।ਜਿਸ ਵਿੱਚ ਮਿਸ ਮਾਲਾ ਚਾਵਲਾ, ਕੁਲਵੰਤ ਸਿੰਘ ਅਤੇ ਮਿਸ ਰਵਿੰਦਰ ਢਿੱਲੋਂ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ।ਅਸੀਸਇੰਦਰ ਨੇ ਦੱਸਿਆ ਕਿ ਇਸ ਪ੍ਰਤੀਯੋਗਤਾ ਦੇ ਜੇਤੂ ਅਰਥਾਤ ਹਰੇਕ ਗਰੁੱਪ ਦੇ ਤਿੰਨ ਵਿਦਿਆਰਥੀ ਰੈਡ ਕਰਾਸ ਭਵਨ ਲਾਜਪਤ ਨਗਰ ਜਲੰਧਰ ਵਿਖੇ 30 ਅਕਤੂਬਰ 2023 ਨੂੰ ਹੋਣ ਵਾਲੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ।
ਇਸ ਮੌਕੇ ਸ੍ਰੀਮਤੀ ਗੁਰਦਰਸ਼ਨ ਕੌਰ ਬਾਵਾ, ਸ੍ਰੀਮਤੀ ਦਲਬੀਰ ਕੌਰ ਨਾਗਪਾਲ, ਸ੍ਰੀਮਤੀ ਜਸਬੀਰ ਕੌਰ ਤੋਂ ਇਲਾਵਾ ਰੈਡ ਕਰਾਸ ਦਾ ਸਟਾਫ ਮੈਂਬਰ ਵੀ ਹਾਜ਼ਰ ਸਨ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …