Sunday, October 6, 2024

ਬੂਥਾਂ ‘ਤੇ ਲੱਗਣ ਵਾਲੇ ਕੈਂਪਾਂ ਵਿੱਚ ਜਮ੍ਹਾ ਹੋਣਗੇ ਸ਼੍ਰੋਮਣੀ ਕਮੇਟੀ ਲਈ ਵੋਟਰ ਬਣਨ ਦੇ ਫਾਰਮ

ਅੰਮ੍ਰਿਤਸਰ, 3 ਨਵੰਬਰ (ਜਗਦੀਪ ਸਿੰਘ) – ਜਿਲ੍ਹਾ ਚੋਣ ਅਧਿਕਾਰੀ ਘਣਸ਼ਾਮ ਥੋਰੀ ਨੇ ਵੋਟਰ ਸੂਚੀ ਵਿੱਚ ਸੁਧਾਈ ਲਈ 5 ਨਵੰਬਰ ਨੂੰ ਬੀ.ਐਲ.ਓਜ਼ ਵੱਲੋਂ ਆਪਣੇ-ਆਪਣੇ ਬੂਥਾਂ ‘ਤੇ ਲੱਗਣ ਵਾਲੇ ਵਿਸ਼ੇਸ਼ ਕੈਂਪਾਂ ਵਿੱਚ, ਉਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਵੋਟਰ ਬਣਨ ਵਾਸਤੇ ਫਾਰਮ ਲੈਣ ਦੀ ਹਦਾਇਤ ਵੀ ਕੀਤੀ ਹੈ।ਉਨਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ 1 ਜਨਵਰੀ 2024 ਦੀ ਯੋਗਤਾ ਮਿਤੀ ਦੇ ਅਧਾਰ ‘ਤੇ ਫੋਟੋ ਵੋਟਰ ਸੂਚੀ ਸਾਲ 2024 ਦੀ ਮੁੱਢਲੀ ਪ੍ਰਕਾਸ਼ਨਾ 27 ਅਕਤੂਬਰ 2023 ਨੂੰ ਚੋਣਕਾਰ ਰਜਿਸਟਰੇਸ਼ਨ ਅਧਿਕਾਰੀਆਂ ਵੱਲੋਂ ਨਿਰਧਾਰਤ ਸਥਾਨਾਂ ‘ਤੇ ਕੀਤੀ ਜਾ ਚੁੱਕੀ ਹੈ।ਇਹ ਸੂਚੀਆਂ ਮੁੱਖ ਚੋਣ ਅਫਸਰ ਪੰਜਾਬ ਦੀ ਵੈਬ ਸਾਈਟ ‘ਤੇ ਵੀ ਮੌਜ਼ੂਦ ਹਨ।ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਦਾਅਵੇ, ਇਤਰਾਜ਼ 9 ਦਸੰਬਰ 2023 ਤੱਕ ਪ੍ਰਾਪਤ ਕੀਤੇ ਜਾਣੇ ਹਨ।ਬੀ.ਐਲ.ਓ ਅਲਾਟ ਕੀਤੇ ਪੋਲਿੰਗ ਬੂਥਾਂ ਉਤੇ 4 ਨਵੰਬਰ, 5 ਨਵੰਬਰ, 2 ਦਸੰਬਰ ਤੇ 3 ਦਸੰਬਰ ਨੂੰ ਇਹ ਦਾਅਵੇ ਤੇ ਇਤਰਾਜ਼ ਸਵੇਰੇ 9.00ਵਜੇ ਤੋਂ ਸ਼ਾਮ 5.00 ਵਜੇ ਤੱਕ ਪ੍ਰਾਪਤ ਕਰਨਗੇ।ਜੋ ਵੀ ਨਾਗਰਿਕ 1 ਜਨਵਰੀ 2024 ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹੋਵੇਗਾ, ਉਹ ਆਪਣੀ ਵੋਟ ਬਨਾਉਣ ਲਈ 6 ਨੰਬਰ ਫਾਰਮ ਭਰ ਕੇ ਜਮਾ ਕਰਵਾ ਸਕਦਾ ਹੈ। ਇਸ ਤੋਂ ਇਲਾਵਾ ਵੋਟ ਕਟਾਉਣ ਲਈ ਫਾਰਮ 7 ਅਤੇ ਦੁਰੁੱਸਤੀ ਜਾਂ ਤਬਦੀਲੀ ਲਈ ਫਾਰਮ 8 ਭਰ ਕੇ ਦਿੱਤਾ ਜਾ ਸਕਦਾ ਹੈ।ਇਹ ਕਾਰਵਾਈ ਆਨਲਾਈਨ ਵੀ ਵੈਬਸਾਈਟ ਜਰੀਏ ਕੀਤੀ ਜਾ ਸਕਦੀ ਹੈ।ਉਨਾਂ ਸਾਰੇ ਵੋਟਰਾਂ, ਸਮੂਹ ਰਾਜਨੀਤਿਕ ਪਾਰਟੀਆਂ ਅਤੇ ਆਮ ਜਨਤਾ ਨੂੰ ਬੇਨਤੀ ਕਿ ਸਰਸਰੀ ਸੁਧਾਈ ਦੇ ਇਸ ਪ੍ਰੋਗਰਾਮ ਦਾ ਲਾਭ ਲੈਂਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਵੋਟਰ ਬਣੋ ਅਤੇ ਆਮ ਵੋਟਾਂ ਲਈ ਜੇਕਰ ਕੋਈ ਗਲਤੀ ਵੋਟ ਸੂਚੀ ਵਿੱਚ ਹੈ ਜਾਂ ਨਵਾਂ ਨਾਮ ਦਰਜ਼ ਕਰਵਾਉਣਾ ਹੈ, ਤਾਂ ਉਹ ਇੰਨਾ ਕੈਂਪਾਂ ਵਿਚ ਪਹੁੰਚ ਕੇ ਜਰੂਰ ਕਰਵਾ ਲਵੋ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …