Saturday, May 24, 2025
Breaking News

ਐਸ.ਡੀ.ਐਮ ਅੰਮ੍ਰਿਤਸਰ-2 ਨੇ ਕਰਮਚਾਰੀਆਂ ਨੂੰ ਵੱਧ ਤੋ ਵੱਧ ਵੋਟਾਂ ਬਣਾੳਣ ਦੀ ਕੀਤੀ ਤਾਕੀਦ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ) – ਉਪ ਮੰਡਲ ਮੈਜਿਸਟਰੇਟ ਅੰਮ੍ਰਿਤਸਰ-2 ਨਿਕਾਸ ਕੁਮਾਰ ਆਈ.ਏ.ਐਸ ਦੀ ਪ੍ਰਧਾਨਗੀ ਹੇਠ 95-ਵੇਰਕਾ ਬੋਰਡ ਚੋਣ ਹਲਕੇ ਵਿੱਚ ਤੈਨਾਤ ਸਮੂਹ ਫੀਲਡ ਸਟਾਫ ਮਾਲ ਕਾਨੂੰਗੋ, ਮਾਲ ਪਟਵਾਰੀ, ਸੁਪਰਵਾਈਜਰ ਅਤੇ ਖਾਲੀ ਪਏ ਪਟਵਾਰ ਸਰਕਲਾਂ ਵਿੱਚ ਉਕਤ ਸਰਕਲਾਂ ਦੇ ਨਿਯੁੁੱਕਤ ਕੀਤੇ ਗਏ ਪ੍ਰਿੰਸੀਪਲ ਨਾਲ ਗੁਰਦੁਆਰਾ ਵੋਟਰ ਸੂਚੀ ਦੀ ਤਿਆਰੀ ਬਾਰੇ ਮੀਟਿੰਗ ਕੀਤੀ ਗਈ।
ਮੀਟਿੰਗ ਦੋਰਾਨ ਐਸ.ਡੀ.ਐਮ ਅੰਮ੍ਰਿਤਸਰ-2 ਨੇ ਸਮੂਹ ਫੀਲਡ ਸਟਾਫ ਨੂੰ ਦਾਇਤ ਕੀਤੀ ਕਿ ਵੋਟਰ ਸੂਚੀ ਦੀ ਤਿਆਰੀ ਦੇ ਪ੍ਰੋਗਰਾਮ ਦਾ ਵੱਧ ਤੋਂ ਵੱਧ ਅਤੇ ਬਾਰ-ਬਾਰ ਪ੍ਰਚਾਰ ਕੀਤਾ ਜਾਵੇ ਅਤੇ ਹਫਤੇ ਵਿੱਚ ਘੱਟ ਤੋਂ ਘੱਟ ਇੱਕ ਮੁਨਾਦੀ ਜਾਂ ਪਬਲਿਕ ਅਨਾਊਂਸਮੈਂਟ ਸਮੁੱਚੇ ਪੋਲਿੰਗ ਏਰੀਆ ਵਿੱਚ ਜਰੂਰ ਕਰਵਾਈ ਜਾਵੇ।ਉਨ੍ਹਾਂ ਹਦਾਇਤ ਕੀਤੀ ਕਿ ਅਗਾਮੀ ਹਲਕੇ ਤੋਂ ਨਿੱਲ ਰਿਪੋਰਟ (ਅਰਥਾਤ ਕੋਈ ਵੀ ਫਾਰਮ ਇਕੱਤਰ ਨਹੀਂ ਹੋਣ ਬਾਰੇ ਸੂਚਨਾ) ਪੇਸ਼ ਕਰਨ ਵਾਲੇ ਫੀਲਡ ਕਰਮਚਾਰੀ ਵਿਰੁੱਧ ਮੌਕੇ ‘ਤੇ ਜਾ ਕੇ ਆਮ ਜਨਤਾ ਨਾਲ ਗੱਲਬਾਤ ਕਰਕੇ ਪੜਤਾਲ ਕੀਤੀ ਜਾਵੇਗੀ ਅਤੇ ਕਰਮਚਾਰੀ ਵਲੋਂ ਅਣਗਹਿਲੀ ਪਾਏ ਜਾਣ ਦੀ ਸੂਰਤ ਵਿੱਚ ਚੋਣ ਨਿਯਮਾਂ ਅਧੀਨ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

Check Also

ਅਕੈਡਮਿਕ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਯੂਕੋ ਬੈਂਕ ਦਾ ਕੀਤਾ ਦੌਰਾ

ਸੰਗਰੂਰ, 23 ਮਈ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ …